ਹੁਣ ਇਸ ਪ੍ਰਸਿੱਧ ਅਦਾਕਾਰ ਨੇ ਛੱਡੀ ਭਾਜਪਾ

09/29/2023 12:14:03 PM

ਇੰਫਾਲ (ਭਾਸ਼ਾ) - ਮਸ਼ਹੂਰ ਮਣੀਪੁਰੀ ਅਦਾਕਾਰ ਰਾਜਕੁਮਾਰ ਸੋਮੇਂਦਰ ਨੇ ਵੀਰਵਾਰ ਨੂੰ ਰਾਜ ਸਰਕਾਰ ਦੁਆਰਾ ਚੱਲ ਰਹੇ ਜਾਤੀ ਟਕਰਾਅ ਅਤੇ ਦੋ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਨੂੰ ਲੈ ਕੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਅਦਾਕਾਰ ਬੀਨੂੰ ਢਿੱਲੋਂ ਦੇ ਭਤੀਜੇ ਨੇ ਏਸ਼ੀਅਨ ਖੇਡਾਂ ’ਚ ਜਿੱਤਿਆ ਗੋਲਡ ਮੈਡਲ

ਸੋਮੇਂਦਰ ਨੂੰ ‘ਕਾਇਕੂ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਲਗਭਗ 400 ਫ਼ਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਨੇ ਭਾਜਪਾ ਦੀ ਸੂਬਾਈ ਇਕਾਈ ਦੀ ਲੀਡਰਸ਼ਿਪ ਨੂੰ ਅਸਤੀਫਾ ਸੌਂਪ ਦਿੱਤਾ, ਜਦੋਂ ਕਿ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਉਸ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਕਰਨ ਔਜਲਾ ਨੇ ਖਰੀਦੀ Rolls Royce, ਪੋਸਟ 'ਚ ਲਿਖਿਆ- ਪਿੰਡ ਮਸਾਂ ਸਾਈਕਲ ਹੀ ਜੁੜਿਆ ਸੀ ਤੇ ਹੁਣ...

ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਇਹ ਸੋਚ ਕੇ ਭਾਜਪਾ 'ਚ ਸ਼ਾਮਲ ਹੋਇਆ ਸੀ ਕਿ ਪਾਰਟੀ ਆਪਣੀ ‘ਡਬਲ ਇੰਜਣ’ ਵਾਲੀ ਸਰਕਾਰ ਨਾਲ ਸਾਡੇ ਸੂਬੇ 'ਚ ਇਕ ਮਹੱਤਵਪੂਰਨ ਬਦਲਾਅ ਲਿਆਵੇਗੀ। ਬੇਸ਼ੱਕ, ਇਹ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਅਗਵਾਈ ਵਿਚ ਸੈਰ-ਸਪਾਟੇ ਵਰਗੇ ਵੱਖ-ਵੱਖ ਖੇਤਰਾਂ 'ਚ ਬਦਲਾਅ ਲਿਆਂਦਾ ਗਿਆ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਮੈਂ ਸੋਚਿਆ ਕਿ ਕੇਂਦਰੀ ਆਗੂ ਮੌਜੂਦਾ ਮੁੱਦੇ ’ਤੇ ਜਲਦੀ ਕਾਰਵਾਈ ਕਰਨਗੇ ਅਤੇ ਟਕਰਾਅ ਨੂੰ ਖ਼ਤਮ ਕਰਨਗੇ ਅਤੇ ਉਨ੍ਹਾਂ ’ਤੇ ਭਰੋਸਾ ਕੀਤਾ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਕੇਂਦਰੀ ਨੇਤਾਵਾਂ ਨੂੰ ਲੋਕਾਂ ਦੇ ਦੁੱਖ-ਦਰਦ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News