ਕੰਗਾਲ ਪਾਕਿਸਤਾਨ ਨੇ ਬਣਾਈ ਭਾਰਤ ਦੇ ਖਿਲਾਫ ਜੰਗ ਦੀ ਨਵੀਂ ਰਣਨੀਤੀ

05/16/2020 12:27:40 AM

ਜੰਮੂ/ਪੁੰਛ (ਬਲਰਾਮ/ਧਨੁਜ)- ਆਰਥਿਕ ਤੌਰ 'ਤੇ ਬੇਹਦ ਕਮਜ਼ੋਰ ਹੋ ਚੁੱਕੇ ਪਾਕਿਸਤਾਨ ਨੇ ਭਾਰਤ ਦੇ ਖਿਲਾਫ ਪ੍ਰਾਕਸੀ ਜੰਗ ਲੜਣ ਲਈ ਆਪਣੀ ਰਣਨੀਤੀ ਵਿਚ ਭਾਰੀ ਬਦਲਾਅ ਕੀਤਾ ਹੈ। ਪਿਛਲੇ ਕਾਫੀ ਸਮੇਂ ਤੋਂ ਮਕਬੂਜ਼ਾ ਕਸ਼ਮੀਰ ਸਥਿਤ ਕੈਂਪਾਂ ਵਿਚ ਹਥਿਆਰ ਟ੍ਰੇਨਿੰਗ ਪ੍ਰਾਪਤ ਅੱਤਵਾਦੀਆਂ ਦੀ ਭਾਰਤੀ ਖੇਤਰ ਵਿਚ ਘੁਸਪੈਠ ਕਰਵਾਉਣ ਵਿਚ ਨਾਕਾਮ ਰਹੇ ਪਾਕਿਸਤਾਨ ਨੇ ਆਪਣੇ ਸਾਬਕਾ ਫੌਜੀਆਂ ਨੂੰ 10-10 ਕਨਾਲ ਜ਼ਮੀਨ ਦੇ ਕੇ ਕੰਟਰੋਲ ਰੇਖਾ 'ਤੇ ਵਸਾਉਣਾ ਤੇਜ਼ ਕਰ ਦਿੱਤਾ ਹੈ ਤਾਂ ਜੋ ਲਾਂਚਿੰਗ ਪੈਡ 'ਤੇ ਬੈਠੇ ਅੱਤਵਾਦੀਆਂ ਨੂੰ ਰਿਹਾਇਸ਼ੀ ਖੇਤਰਾਂ ਵਿਚ ਪਨਾਹ ਦੇ ਕੇ ਭਾਰਤ ਦੀ ਸਰਜੀਕਲ ਸਟ੍ਰਾਈਕ ਦੇ ਖਤਰੇ ਤੋਂ ਬਚਿਆ ਜਾ ਸਕੇ। ਏਅਰ ਸਟ੍ਰਾਈਕ ਦੇ ਖਤਰੇ ਦੇ ਮੱਦੇਨਜ਼ਰ ਕੰਟਰੋਲ ਰੇਖਾ 'ਤੇ ਐਂਟੀ ਏਅਰਕ੍ਰਾਫਟ ਗੰਨ ਤਾਇਨਾਤ ਕੀਤੀ ਗਈ ਹੈ। ਭਾਰਤੀ ਫੌਜ ਨੂੰ ਗੁੰਮਰਾਹ ਕਰਨ ਲਈ ਰਿਹਾਇਸ਼ੀ ਇਲਾਕਿਆਂ ਵਿਚ ਮੋਰਟਾਰ ਲਾਂਚਰ (ਗਨ) ਤਾਇਨਾਤ ਕੀਤੀਗੀਆਂ ਗਈਆਂ ਹਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਸ਼ਾਮ ਨੂੰ ਇਫਤਾਰ ਦੇ ਸਮੇਂ ਗੋਲੀਬਾਰੀ ਕੀਤੀ ਜਾਂਦੀ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਸੈਂਕੜੇ ਅੱਤਵਾਦੀਆਂ ਨਾਲ ਭਾਰਤੀ ਖੇਤਰ ਵਿਚ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਭਾਰਤੀ ਸੁਰੱਖਿਆ ਦਸਤਿਆਂ ਨੂੰ ਗੁੰਮਰਾਹ ਕਰਨ ਲਈ ਪਾਕਿਸਤਾਨੀ ਫੌਜ ਤਕਰੀਬਨ 1500 ਵਾਰ ਗੋਲੀਬਾਰੀ ਕਰਕੇ ਸਾਲ 2003 ਵਿਚ ਹੋਈ ਜੰਗ ਬੰਦੀ ਸੰਧੀ ਦੀ ਉਲੰਘਣਾ ਕਰ ਚੁੱਕੀ ਹੈ।

ਸਰਜੀਕਲ ਸਟ੍ਰਾਈਕ ਦਾ ਖੌਫ
ਸਾਬਕਾ ਫੌਜੀਆਂ ਨੂੰ 10-10 ਕਨਾਲ ਜ਼ਮੀਨ ਦੇ ਕੇ ਕੰਟਰੋਲ ਰੇਖਾ 'ਤੇ ਵਸਾਇਆ
ਪਾਕਿਸਤਾਨੀ ਫੌਜ ਨੂੰ ਇਸ ਗੱਲ ਦਾ ਵੀ  ਖਦਸ਼ਾ ਹੈ ਕਿ ਭਾਰਤੀ ਫੌਜ ਵਲੋਂ ਕੰਟਰੋਲ ਰੇਖਾ ਨੇੜੇ ਲਾਂਚਿੰਗ ਪੈਡ 'ਤੇ ਘੁਸਪੈਠ ਦੀ ਫਿਰਾਕ ਵਿਚ ਬੈਠੇ ਅੱਤਵਾਦੀਆਂ 'ਤੇ ਸਰਜੀਕਲ ਜਾਂ ਏਅਰ ਸਟ੍ਰਾਈਕ ਕੀਤੀ ਜਾ ਸਕਦੀ ਹੈ। ਇਸ ਲਈ ਉਸ ਨੇ ਆਪਣੇ ਸਾਬਕਾ ਫੌਜੀਆਂ ਨੂੰ ਕੰਟਰੋਲ ਰੇਖਾ ਨਾਲ ਲੱਗਦੇ ਬਾਂਡੀ, ਅੱਬਾਸਪੁਰ ਅਤੇ ਆਬਾਦ ਕਿਰਨੀ ਵਰਗੇ ਇਲਾਕਿਆਂ ਵਿਚ 10-10 ਕਨਾਲ ਜ਼ਮੀਨ ਅਲਾਟ ਕਰਕੇ ਵਸਾ ਦਿੱਤਾ। ਹੁਣ ਇਨ੍ਹਾਂ ਸਾਬਕਾ ਫੌਜੀਆਂ ਦੇ ਘਰ ਅੱਤਵਾਦੀਆਂ ਲਈ ਪਨਾਹ ਦਾ ਕੰਮ ਕਰਦੇ ਹਨ। ਇਨ੍ਹਾਂ ਅੱਤਵਾਦੀਆਂ ਦੇ ਇਲਾਜ ਲਈ ਇਨ੍ਹਾਂ ਇਲਾਕਿਆਂ ਵਿਚ ਛੋਟੇ-ਛੋਟੇ ਹਸਪਤਾਲ ਵੀ ਸਥਾਪਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਛੋਟੀ ਸਰਜਰੀ ਤੱਕ ਦੀ ਸਹੂਲਤ ਹੈ।

ਭੁੱਖਾ ਮਰਨ ਕੰਢੇ ਪੁੱਜਾ ਅੱਤਵਾਦੀ ਸੰਗਠਨ
ਬੇਸ਼ਕ, ਐਫ.ਏ.ਟੀ.ਐਫ. (ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ) ਨੇ ਪਾਕਿਸਤਾਨ ਨੂੰ ਫਿਲਹਾਲ ਗ੍ਰੇ ਲਿਸਟ ਵਿਚ ਰੱਖਿਆ ਹੈ ਪਰ ਅੱਤਵਾਦੀ ਗਤੀਵਿਧੀਆਂ ਨੂੰ ਹੁੰਗਾਰਾ ਦੇਣ ਕਾਰਨ ਉਸ 'ਤੇ ਰੈਡ ਲਿਸਟ ਵਿਚ ਸ਼ਾਮਲ ਕੀਤੇ ਜਾਣ ਦੀ ਤਲਵਾਰ ਅਜੇ ਵੀ ਲਟਕ ਰਹੀ ਹੈ। ਇਸ ਦੇ ਮੱਦੇਨਜ਼ਰ ਭਾਰਤ ਵਿਰੋਧੀ ਹਿੰਸਕ ਮੁਹਿੰਮ ਲਈ ਪਾਕਿਸਤਾਨ ਵਿਚ ਅੱਤਵਾਦੀ ਸੰਗਠਨਾਂ ਵਲੋਂ ਸ਼ਰ੍ਹੇਆਮ ਕੀਤੀ ਜਾਣ ਵਾਲੀ ਚੰਦਾ ਵਸੂਲੀ 'ਤੇ ਕਾਫੀ ਹੱਦ ਤੱਕ ਰੋਕ ਲੱਗੀ ਹੈ। ਖੁਦ ਆਰਥਿਕ ਮੰਦੀ ਦੀ ਸ਼ਿਕਾਰ ਹੋਈ ਪਾਕਿਸਤਾਨ ਸਰਕਾਰ ਵੀ ਅੱਤਵਾਦੀ ਸੰਗਠਨਾਂ ਦੀ ਜ਼ਿਆਦਾ ਮਦਦ ਨਹੀਂ ਕਰ ਪਾ ਰਹੀ ਹੈ ਇਸ ਲਈ ਪਾਕਿਸਤਾਨ ਨੂੰ ਭਾਰਤ ਵਿਰੋਧੀ ਏਜੰਡਾ ਚਲਾਉਣ ਵਾਲੇ ਅੱਤਵਾਦੀ ਸੰਗਠਨ ਭੁੱਖਾ ਮਰਨ ਕੰਢੇ ਪਹੁੰਚ ਗਿਆ ਹੈ।

ਰਿਹਾਇਸ਼ੀ ਇਲਾਕਿਆਂ ਵਿਚ ਤਾਇਾਲ ਮੋਰਟਾਰ ਲਾਂਚਰ
ਪਾਕਿਸਤਾਨੀ ਫੌਜ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਰਤੀ ਫੌਜ ਕਦੇ ਰਿਹਾਇਸ਼ੀ ਇਲਾਕੇ ਵਿਚ ਸਰਜੀਕਲ ਸਟ੍ਰਾਈਕ ਨਹੀਂ ਕਰੇਗੀ ਜਿਸ ਕਾਰਨ ਅੱਤਵਾਦੀ ਬੱਚ ਜਾਣਗੇ। ਇਸੇ ਤਰ੍ਹਾਂ ਏਅਰ ਸਟ੍ਰਾਈਕ ਦੇ ਖਤਰੇ ਦੇ ਮੱਦੇਨਜ਼ਰ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਨਾਲ ਲੱਗਦੇ ਇਲਾਕੇ ਵਿਚ ਕਿਤੇ ਐਂਟੀ ਏਅਰ ਕ੍ਰਾਫਟ ਗਨ ਤਾਂ ਕਿਤੇ ਐਂਟੀ ਏਅਰ ਕ੍ਰਾਫਟ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਹਨ। ਪਾਕਿ ਫੌਜ ਨੇ ਆਈ.ਐਸ.ਆਈ. ਦੀ ਸਲਾਹ 'ਤੇ ਆਪਣੇ ਫੌਜੀਆਂ ਅਤੇ ਅੱਤਵਾਦੀਆਂ 'ਤੇ ਅਧਾਰਿਤ 4 ਬਾਰਡਰ ਐਕਸ਼ਨ ਟੀਮਾਂ (ਬੈਟ) ਦਾ ਗਠਨ ਕੀਤਾ ਹੈ ਅਤੇ ਕੰਟਰੋਲ ਰੇਖਾ 'ਤੇ 'ਜੱਬਾਰ' ਵਿਚ ਬੇਹੱਦ ਕਰੂਰ ਮੰਨੀ ਜਾਣ ਵਾਲੀ '642 ਮੁਜਾਹਿਦ ਬਟਾਲੀਅਨ' ਦੀ ਤਾਇਨਾਤੀ ਕਰ ਦਿੱਤੀ ਹੈ। ਪਾਕਿਸਤਾਨੀ ਫੌਜ ਦੇ ਐਫ-16 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਨੇੜੇ ਅਭਿਆਸ ਤੇਜ਼ ਕਰ ਦਿੱਤਾ ਹੈ ਜਿਸ ਨਾਲ ਪਾਕਿਸਤਾਨ ਜੰਗ ਵਰਗੀ ਸਥਿਤੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਭਾਰਤੀ ਸੁਰੱਖਿਆ ਦਸਤਿਆਂ ਦੀ ਤਿੱਖੀ ਨਜ਼ਰ ਉਸ ਦੀਆਂ ਗਤੀਵਿਧੀਆਂ 'ਤੇ ਹੈ।

ਗੋਲੀਬਾਰੀ ਵਿਚ ਬਦਲਾਅ
ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਨੇ ਜੰਗ ਬੰਦੀ ਦੀ ਉਲੰਘਣਾ ਕਰਕੇ ਭਾਰਤੀ ਖੇਤਰਾਂ ਵਿਚ ਅਕਸਰ ਕੀਤੀ ਜਾਣ ਵਾਲੀ ਗੋਲੀਬਾਰੀ ਵਿਚ ਵੀ ਬਦਲਾਅ ਕੀਤਾ ਹੈ। ਇਸ ਦੇ ਲਈ ਉਸ ਨੇ ਆਪਣੀ ਮੋਰਟਾਰ ਗੰਨਾਂ (ਲਾਂਚਰ) ਨੂੰ ਆਪਣੀ ਫੌਜੀ ਚੌਕੀਆਂ ਦੀ ਬਜਾਏ ਰਿਹਾਇਸ਼ੀ ਖੇਤਰਾਂ ਵਿਚ ਤਾਇਨਾਤ ਕਰ ਦਿੱਤਾ ਹੈ ਤਾਂ ਜੋ ਭਾਰਤੀ ਫੌਜੀ ਕੰਟਰੋਲ ਰੇਖਾ ਦੇ ਉਸ ਪਾਰ ਤੋਂ ਆਏ ਮੋਰਟਾਰ ਦੇ ਸਰੋਤ ਦਾ ਪਿੱਛਾ ਕਰਦੇ ਹੋਏ ਜਵਾਬੀ ਕਾਰਵਾਈ ਕਰੇ ਤਾਂ ਰਿਹਾਇਸ਼ੀ ਇਲਾਕੇ ਵਿਚ ਨੁਕਸਾਨ ਹੋਵੇ ਜਿਸ ਨੂੰ ਪਾਕਿਸਤਾਨ ਕੌਮਾਂਤਰੀ ਮੰਚਾਂ 'ਤੇ ਚੁੱਕ ਸਕੇ। ਇਹ ਵੀ ਉਸ ਦੀ ਰਣਨੀਤੀ ਦਾ ਹਿੱਸਾ ਹੈ।


Sunny Mehra

Content Editor

Related News