ਪੁੰਛ ਅੱਤਵਾਦੀ ਹਮਲਾ: ਪੁੱਛ-ਗਿੱਛ ਲਈ 40 ਤੋਂ ਵੱਧ ਲੋਕ ਹਿਰਾਸਤ ''ਚ ਲਏ ਗਏ

Monday, Apr 24, 2023 - 01:55 PM (IST)

ਪੁੰਛ ਅੱਤਵਾਦੀ ਹਮਲਾ: ਪੁੱਛ-ਗਿੱਛ ਲਈ 40 ਤੋਂ ਵੱਧ ਲੋਕ ਹਿਰਾਸਤ ''ਚ ਲਏ ਗਏ

ਜੰਮੂ- ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀ ਹਮਲੇ 'ਚ ਸ਼ਾਮਲ ਅੱਤਵਾਦੀਆਂ ਨੂੰ ਫੜਨ ਲਈ ਚਲਾਈ ਜਾ ਰਹੀ ਇਕ ਵੱਡੀ ਮੁਹਿੰਮ ਤਹਿਤ 40 ਤੋਂ ਵੱਧ ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਟਾ ਡੋਰੀਆ-ਤੋਤਾ ਗਲੀ ਅਤੇ ਗੁਆਂਢੀ ਇਲਾਕਿਆਂ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ 'ਚ ਤੇਜ਼ੀ ਲਿਆਉਣ ਲਈ ਵਾਧੂ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਸੋਮਵਾਰ ਨੂੰ ਤਲਾਸ਼ੀ ਮੁਹਿੰਮ ਦੇ ਚੌਥੇ ਦਿਨ ਕਈ ਸੁਰੱਖਿਆ ਏਜੰਸੀਆਂ ਦੇ ਸ਼ਾਮਲ ਹੋਣ ਨਾਲ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ

ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਈਫ਼ਲ ਇਕਾਈ ਵਲੋਂ ਆਯੋਜਿਤ ਇਫ਼ਤਾਰ ਲਈ ਮੋਹਰੀ ਇਲਾਕੇ ਦੇ ਇਕ ਪਿੰਡ 'ਚ ਫਲਾਂ ਅਤੇ ਹੋਰ ਵਸਤੂਆਂ ਨੂੰ ਲੈ ਕੇ ਜਾ ਰਹੇ ਟਰੱਕ 'ਤੇ ਵੀਰਵਾਰ ਦੀ ਸ਼ਾਮ ਨੂੰ ਘਾਤ ਲਾ ਕੇ ਹਮਲਾ ਕੀਤਾ ਗਿਆ ਸੀ, ਜਿਸ 'ਚ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਅਤੇ ਇਕ ਹੋਰ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਅੱਤਵਾਦੀ ਟਰੱਕ 'ਤੇ ਹਮਲਾ ਕਰਨ ਤੋਂ ਪਹਿਲਾਂ ਭੀਮਬਰ ਗਲੀ-ਪੁੰਛ ਸੜਕ ਮਾਰਗ 'ਤੇ ਇਕ ਪੁਲ 'ਤੇ ਲੁੱਕੇ ਹੋਏ ਸਨ। 

ਇਹ ਵੀ ਪੜ੍ਹੋ- ਪੁੰਛ ਹਮਲੇ ’ਚ ਪਾਕਿ ਕੁਨੈਕਸ਼ਨ, 6 ਲੋਕ ਹਿਰਾਸਤ ’ਚ ਲਏ, NIA ਨੇ ਵੀ ਘਟਨਾ ਸਥਾਨ ’ਤੇ ਜਾ ਕੇ ਸਬੂਤ ਇਕੱਠੇ ਕੀਤੇ

ਅਧਿਕਾਰੀਆਂ ਮੁਤਾਬਕ ਅਜਿਹਾ ਖ਼ਦਸ਼ਾ ਹੈ ਕਿ ਇਕ ਹਮਲਾਵਰ ਨੇ ਸਾਹਮਣੇ ਤੋਂ ਫ਼ੌਜ ਦੇ ਟਰੱਕ ਨੂੰ ਨਿਸ਼ਾਨਾ ਬਣਾਇਆ ਹੋਵੇਗਾ ਅਤੇ ਫਿਰ ਉਸ ਦੇ ਸਾਥੀਆਂ ਨੇ ਪਿੱਛੋਂ ਗੋਲੀਬਾਰੀ ਕੀਤੀ ਹੋਵੇਗੀ ਅਤੇ ਗ੍ਰਨੇਡ ਸੁੱਟੇ ਹੋਣਗੇ, ਜਿਸ ਕਾਰਨ ਫ਼ੌਜੀਆਂ ਨੂੰ ਜਵਾਬੀ ਕਾਰਵਾਈ ਦਾ ਮੌਕਾ ਨਹੀਂ ਮਿਲਿਆ ਹੋਵੇਗਾ। ਅੱਤਵਾਦੀ ਹਮਲੇ ਮਗਰੋਂ ਵਾਹਨਾਂ ਦੀ ਆਵਾਜਾਈ ਲਈ ਬੰਦ ਭੀਮਬਰ ਗਲੀ-ਪੁੰਛ ਰੋਡ ਨੂੰ ਐਤਵਾਰ ਨੂੰ ਆਵਾਜਾਈ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ। ਫ਼ੌਜ ਦੇ ਉੱਤਰੀ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦ੍ਰਿਵੇਦੀ ਨੇ ਦੱਸਿਆ ਕਿ ਜਾਨਲੇਵਾ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਨ ਲਈ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।


author

Tanu

Content Editor

Related News