ਹਿਮਾਚਲ ''ਚ ਬਣ ਰਹੀ ਹੈ ਪਲਾਸਟਿਕ ਦੀ ਪਹਿਲੀ ਸੜਕ
Tuesday, Nov 19, 2019 - 05:23 PM (IST)

ਸ਼ਿਮਲਾ—ਪਲਾਸਟਿਕ ਮੁਕਤ ਮੁਹਿੰਮ ਦੇ ਮੱਦੇਨਜ਼ਰ ਸਿਰਮੌਰ ਜ਼ਿਲੇ 'ਚ ਅਨੋਖੀ ਪਹਿਲ ਸ਼ੁਰੂ ਹੋਈ ਹੈ। ਇੱਥੇ ਪ੍ਰਸ਼ਾਸਨ ਵੱਲੋਂ ਪਲਾਸਟਿਕ ਨਾਲ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਸੂਬੇ ਦੀ ਪਹਿਲੀ ਸੜਕ ਹੋਵੇਗੀ, ਜਿਸ 'ਚ ਪਲਾਸਟਿਕ ਕਚਰੇ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲਗਭਗ 1,000 ਮੀਟਰ ਸੜਕ ਬਣਾਉਣ ਲਈ 1 ਟਨ ਪਲਾਸਟਿਕ ਦੀ ਵਰਤੋਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਅੰਤਰਰਾਸ਼ਟਰੀ ਰੇਣੂਕਾ ਮੇਲੇ ਦੌਰਾਨ ਪਾਲੀਥੀਨ ਮੁਕਤ ਸਿਰਮੌਰ ਮੁਹਿੰਮ ਦਾ ਆਰੰਭ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤੀ ਸੀ।