ਈ-ਆਟੋ ਰਿਕਸ਼ਾ ਨੇ ਕਸ਼ਮੀਰ ਦੇ ਲੋਕਾਂ ਦਾ ਸਫ਼ਰ ਕੀਤਾ ਆਸਾਨ, ਇੰਨਾ ਹੈ ਕਿਰਾਇਆ
Sunday, Jul 17, 2022 - 10:20 AM (IST)
ਸ਼੍ਰੀਨਗਰ– ਦੇਸ਼ ਭਰ ’ਚ ਚੱਲ ਰਹੀ ਇਲੈਕਟ੍ਰਿਕ ਵਾਹਨਾਂ ਦੀ ਗ੍ਰੀਨ ਕ੍ਰਾਂਤੀ ਹੁਣ ਸ਼੍ਰੀਨਗਰ ’ਚ ਵੀ ਸ਼ੁਰੂ ਹੋ ਗਈ ਹੈ। ਸ਼੍ਰੀਨਗਰ ’ਚ ਪ੍ਰਦੂਸ਼ਣ ਰਹਿਤ ਈਕੋ ਫਰੈਂਡਲੀ ਇਲੈਕਟ੍ਰਾਨਿਕ ਆਟੋ ਰਿਕਸ਼ਾ ਸੇਵਾ ਸ਼ੁਰੂ ਹੋ ਗਈ ਹੈ। ਈ-ਰਿਕਸ਼ਾ ਸੇਵਾ ਸ਼ੁਰੂ ਹੋਣ ਨਾਲ ਕਸ਼ਮੀਰ ਦੇ ਲੋਕਾਂ ਨੂੰ ਸਭ ਤੋਂ ਵੱਧ ਰਾਹਤ ਮਿਲੀ ਹੈ। ਇਕ ਰਿਪੋਰਟ ਮੁਤਾਬਕ ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ਵਿਚ ਈ-ਰਿਕਸ਼ਾ ਨੇ ਕਸ਼ਮੀਰ ਦੇ ਲੋਕਾਂ ਲਈ ਆਉਣ-ਜਾਣ ਦੀ ਯਾਤਰਾ ਨੂੰ ਬਹੁਤ ਆਸਾਨ ਅਤੇ ਸਸਤਾ ਬਣਾ ਦਿੱਤਾ ਹੈ।
ਜਿੱਥੇ ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ’ਚ ਜਾਣ ਲਈ ਕਸ਼ਮੀਰ ਦੇ ਲੋਕਾਂ ਨੂੰ 120 ਤੋਂ 150 ਰੁਪਏ ਖਰਚ ਕਰਦੇ ਸਨ, ਹੁਣ ਉਹ 10 ਤੋਂ 15 ਰੁਪਏ ਵਿਚ ਈ-ਰਿਕਸ਼ਾ ਰਾਹੀਂ ਉੱਥੇ ਪਹੁੰਚ ਜਾਂਦੇ ਹਨ। ਈ-ਰਿਕਸ਼ਾ ਸੇਵਾ ਸ਼ੁਰੂ ਹੋਣ ਤੋਂ ਕਸ਼ਮੀਰ ਦੇ ਲੋਕ ਬਹੁਤ ਖੁਸ਼ ਹਨ। ਲੋਕਾਂ ਮੁਤਾਬਕ ਜਿੱਥੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕਾਰਨ ਆਪਣੀ ਗੱਡੀ ਨੂੰ ਲਿਜਾਣਾ ਥੋੜ੍ਹਾ ਮਹਿੰਗਾ ਹੋ ਜਾਂਦਾ ਹੈ, ਉੱਥੇ ਈ-ਰਿਕਸ਼ਾ ਦਾ ਸਫ਼ਰ ਕਾਫ਼ੀ ਕਿਫ਼ਾਇਤੀ ਹੈ। ਨਾਲ ਹੀ ਪ੍ਰਦੂਸ਼ਣ ਮੁਕਤ ਹੋਣ ਕਾਰਨ ਇਹ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।
ਸ਼੍ਰੀਨਗਰ ਵਿਚ ਚਾਰਜਯੋਗ ਬੈਟਰੀ ਸੰਚਾਲਿਤ ਈ-ਆਟੋ ਰਿਕਸ਼ਾ ਸੇਵਾ ਨਾਲ ਸ਼੍ਰੀਨਗਰ ਦੇ ਪੁਰਾਣੇ ਸ਼ਹਿਰੀ ਇਲਾਕੇ ਜੁੜੇ ਹਨ। ਇਸ ਨਾਲ ਹੱਬਾ ਕਦਲ ਨੂੰ ਸਿਵਲ ਲਾਈਨ ਖੇਤਰ ਅਤੇ ਹੱਬਾ ਕਦਲ ਨੂੰ ਪੁਰਾਣੇ ਸ਼ਹਿਰ ਨਾਲ ਜੋੜਨ ਲਈ ਪ੍ਰਤੀ ਯਾਤਰੀ 10 ਰੁਪਏ ਕਿਰਾਇਆ ਵਸੂਲਿਆ ਜਾ ਰਿਹਾ ਹੈ। ਈ-ਆਟੋ ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਅਸੀਂ ਪਿੰਡ ਕਦਲ ਤੋਂ 10 ਰੁਪਏ ਅਤੇ ਫਤਿਹ ਕਦਲ ਤੋਂ 10 ਰੁਪਏ ਅਤੇ ਬੋਹੜੀ ਕਦਲ ਤੋਂ 15 ਰੁਪਏ ਰਿਕਸ਼ਾ ਲੈਂਦੇ ਹਾਂ।