ਪ੍ਰਦੂਸ਼ਿਤ ਪਾਣੀ ਨਾਲ ਗੰਗਾਨਗਰ ਦੇ ਕਿਨੂੰ ਦੀ ਵਿਦੇਸ਼ਾਂ ''ਚ ਮੰਗ ਘਟੀ

06/29/2019 5:58:34 PM

ਸ਼੍ਰੀਗੰਗਾਨਗਰ— ਰਾਜਸਥਾਨ 'ਚ ਸ਼੍ਰੀਗੰਗਾਨਗਰ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਨਿਹਾਲਚੰਦ ਮੇਘਵਾਲ ਨੇ ਦੋਸ਼ ਲਗਾਇਆ ਕਿ ਪੰਜਾਬ ਤੋਂ ਰਾਜਸਥਾਨ 'ਚ ਨਹਿਰਾਂ ਦੇ ਮਾਧਿਅਮ ਨਾਲ ਆ ਰਹੇ ਪ੍ਰਦੂਸ਼ਿਤ ਪਾਣੀ ਕਾਰਨ ਗੰਗਾਨਗਰ ਦੇ ਪ੍ਰਸਿੱਧ ਫਲ ਕਿਨੂੰ ਦੀ ਵਿਦੇਸ਼ਾਂ 'ਚ ਮੰਗ ਘੱਟ ਗਈ ਹੈ। ਮੇਘਵਾਲ ਨੇ ਇਕ ਸਮਾਰੋਹ 'ਚ ਬੋਲਦੇ ਹੋਏ ਕਿਹਾ ਕਿ ਪੰਜਾਬ ਰਾਜ ਤੋਂ ਪ੍ਰਦੂਸ਼ਿਤ ਪਾਣੀ ਨਹਿਰਾਂ 'ਚ ਆਉਣ ਨਾਲ ਬੀਮਾਰੀਆਂ ਵਧ ਰਹੀਆਂ ਹਨ। ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਦੂਸ਼ਿਤ ਪਾਣੀ ਅਤੇ ਸੰਯੁਕਤ ਰਾਸ਼ਟਰ ਸੰਘ (ਯੂ.ਐੱਨ.ਓ.) ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਸ਼੍ਰੀਗੰਗਾਨਗਰ ਦੇ ਕਿਨੂੰ ਦੀ ਵਿਦੇਸ਼ਾਂ 'ਚ ਮੰਗ ਘੱਟ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਚੁੱਕਣਾ ਪਵੇਗਾ।

ਮੇਘਵਾਲ ਨੇ ਕਿਹਾ ਕਿ ਪੰਜਾਬ ਅਤੇ ਰਾਜਸਥਾਨ 'ਚ ਕਾਂਗਰਸ ਦੀਆਂ ਹੀ ਸਰਕਾਰਾਂ ਹਨ, ਲਿਹਾਜਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਸ ਸੰਬੰਧੀ ਪੰਜਾਬ ਸਰਕਾਰ ਗੱਲ ਕਰ ਕੇ ਰਾਜਸਥਾਨ ਆਉਣ ਵਾਲੀਆਂ ਨਹਿਰਾਂ 'ਚ ਸੀਵਰੇਜ਼ ਅਤੇ ਕਾਰਖਾਨਿਆਂ ਦਾ ਰਸਾਇਣਯੁਕਤ ਪਾਣੀ ਰੁਕਵਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਦੂਸ਼ਿਤ ਪਾਣੀ ਦਾ ਸਥਾਈ ਹੱਲ ਕਰਵਾ ਕੇ ਹੀ ਸਾਹ ਲੈਣਗੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼੍ਰੀਗੰਗਾਨਗਰ ਤੋਂ ਵਾਇਆ ਸਾਦੁਲਸ਼ਹਿਰ ਜੋ ਰੇਲ ਗੱਡੀਆਂ ਚੱਲ ਰਹੀਆਂ ਹਨ, ਉਨ੍ਹਾਂ 'ਚ ਕਟੌਤੀ ਦੇ ਸਥਾਨ 'ਤੇ ਵਾਧਾ ਹੋਵੇਗਾ।


DIsha

Content Editor

Related News