ਯੂ. ਪੀ : ਬਦਾਯੂੰ 'ਚ ਥਾਣੇ 'ਚ ਐਸ. ਪੀ. ਨੇਤਾ ਦੀ ਪੁਲਸ ਨੇ ਕੀਤੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

05/24/2017 4:31:39 PM

ਬਦਾਯੂੰ— ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਇਕ ਪੁਲਸ ਸਟੇਸ਼ਨ 'ਚ ਇਕ ਐਸ. ਪੀ. ਵਰਕਰ 'ਤੇ ਪੁਲਸ ਦੀ ਬੇਰਹਿਮੀ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਦੋ ਪੁਲਸ ਮੁਲਾਜ਼ਮ ਇਕ ਐਸ. ਪੀ. ਵਰਕਰ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਇਕ ਪੁਲਸ ਵਾਲੇ ਨੇ ਵਿਅਕਤੀ ਨੂੰ ਫੜਿਆ ਹੋਇਆ ਹੈ ਅਤੇ ਦੂਜਾ ਪੁਲਸ ਵਾਲਾ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ। ਯੂ. ਪੀ. ਪੁਲਸ ਦੀ ਕੁੱਟਮਾਰ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮਾਮਲਾ ਬਦਾਯੂੰ ਜ਼ਿਲੇ ਦੇ ਸਦਰ ਕੋਤਵਾਲੀ ਥਾਣੇ ਦਾ ਹੈ। ਥਾਣੇ 'ਚ ਮੁਲਾਇਮ ਸਿੰਘ ਯੂਥ ਬ੍ਰਿਗੇਡ ਦੇ ਜ਼ਿਲਾ ਪ੍ਰਧਾਨ ਸਵਾਲੇ ਚੌਧਰੀ ਦੀ ਪੁਲਸ ਇੰਸਪੈਕਟਰ ਨੇ ਕੁੱਟਮਾਰ ਕੀਤੀ ਅਤੇ ਫਿਰ ਉਸ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਜੇਲ ਭੇਜ ਦਿੱਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸ. ਐਸ. ਪੀ. ਨੇ ਦੋਸ਼ੀ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ।

 


Related News