ਆਸਾਮ ''ਚ ਪੁਲਸ ਨੇ PFI ਦੇ 25 ਵਰਕਰਾਂ ਨੂੰ ਕੀਤਾ ਗ੍ਰਿਫ਼ਤਾਰ
Tuesday, Sep 27, 2022 - 11:30 AM (IST)
ਗੁਹਾਟੀ (ਭਾਸ਼ਾ)- ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਖ਼ਿਲਾਫ਼ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਆਸਾਮ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਠਨ ਦੇ 25 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ 10 ਪੀ.ਐੱਫ.ਆਈ. ਵਰਕਰਾਂ ਨੂੰ ਗੋਲਪਾੜਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ 5 ਨੂੰ ਕਾਮਰੂਪ (ਦਿਹਾਤੀ) ਅਤੇ ਤਿੰਨ ਨੂੰ ਧੁਬਰੀ ਤੋਂ ਗ੍ਰਿਫਤਾਰ ਕੀਤਾ ਗਿਆ। ਉੱਥੇ ਹੀ ਬਾਰਪੇਟਾ, ਬਕਸਾ, ਦਰਾਂਗ, ਉਦਲਗੁਰੀ ਅਤੇ ਕਰੀਮਗੰਜ 'ਚ ਵੀ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਸ ਤੋਂ ਪਹਿਲਾਂ 22 ਸਤੰਬਰ ਤੋਂ ਸੰਗਠਨ ਖ਼ਿਲਾਫ਼ ਦੇਸ਼ਵਿਆਪੀ ਕਾਰਵਾਈ ਦੇ ਬਾਅਦ ਤੋਂ ਆਸਾਮ ਪੁਲਸ ਨੇ ਸੂਬੇ ਅਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਐਲਾਨ, MSP ਨੂੰ ਲੈ ਕੇ ਦੇਸ਼ ਭਰ ’ਚ ਹੋਵੇਗਾ ਵੱਡਾ ਅੰਦੋਲਨ
ਮੁੱਖ ਮੰਤਰੀ ਹਿੰਮਤ ਵਿਸ਼ਵ ਸਰਮਾ ਨੇ ਪਹਿਲਾਂ ਕਿਹਾ ਸੀ ਕਿ ਸੂਬਾ ਸਰਕਾਰ ਅੱਤਵਾਦੀ ਗਤੀਵਿਧੀਆਂ ਲਈ ਕਥਿਤ ਤੌਰ 'ਤੇ ਇਕ ਤੰਤਰ ਬਣਾ ਰਹੇ ਸੰਗਠਨ 'ਤੇ ਪਾਬੰਦੀ ਲਗਾਉਣ ਲਈ ਕੇਂਦਰ ਤੋਂ ਅਪੀਲ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦਾਅਵਾ ਕੀਤਾ ਹੈ ਕਿ ਪੀ.ਐੱਫ.ਆਈ. ਦੇ ਦਫ਼ਤਰਾਂ ਅਤੇ ਉਸ ਦੇ ਮੈਂਬਰਾਂ ਦੇ ਕੰਪਲੈਕਸਾਂ 'ਚ ਮਾਰੇ ਗਏ ਦੇਸ਼ਵਿਆਪੀ ਛਾਪੇ ਦੌਰਾਨ ਜ਼ਬਤ ਕੀਤੇ ਗਏ ਦਸਤਾਵੇਜ਼ਾਂ 'ਚ ਇਕ ਵਿਸ਼ੇਸ਼ ਭਾਈਚਾਰੇ ਦੇ ਮੁੱਖ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਬੇਹੱਦ ਇਤਰਾਜ਼ਯੋਗ ਸਮੱਗਰੀ ਮੌਜੂਦ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ