ਪੁਲਸ ਨੇ ਗ੍ਰਿਫ਼ਤਾਰ ਕੀਤਾ ''ISRO ਦਾ ਵਿਗਿਆਨੀ'', ਚੰਦਰਯਾਨ-3 ਦਾ ਮਾਡਿਊਲ ਡਿਜ਼ਾਈਨ ਕਰਨ ਦਾ ਕੀਤਾ ਸੀ ਦਾਅਵਾ

Wednesday, Aug 30, 2023 - 05:31 AM (IST)

ਪੁਲਸ ਨੇ ਗ੍ਰਿਫ਼ਤਾਰ ਕੀਤਾ ''ISRO ਦਾ ਵਿਗਿਆਨੀ'', ਚੰਦਰਯਾਨ-3 ਦਾ ਮਾਡਿਊਲ ਡਿਜ਼ਾਈਨ ਕਰਨ ਦਾ ਕੀਤਾ ਸੀ ਦਾਅਵਾ

ਸੂਰਤ (ਭਾਸ਼ਾ): ਮੰਗਲਵਾਰ ਨੂੰ ਗੁਜਰਾਤ ਦੇ ਸੂਰਤ ਵਿਚ ਖ਼ੁਦ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀ ਵਜੋਂ ਪੇਸ਼ ਕਰਨ ਦੇ ਦੋਸ਼ ਇਕ ਪ੍ਰਾਈਵੇਟ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੇ ਸੂਰਤ ਵਿਚ ਮੀਡੀਆ ਨੂੰ ਇਕ ਇੰਟਰਵਿਊ ਦਿੰਦੇ ਹੋਏ ਖ਼ੁਦ ਨੂੰ ਇਕ ਵਿਗਿਆਨੀ ਵਜੋਂ ਪੇਸ਼ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਨੇ ਚੰਦਰਮਾ ਮਿਸ਼ਨ 'ਚੰਦਰਯਾਨ-3' ਲਈ ਲੈਂਡਰ ਮਾਡਿਊਲ ਡਿਜ਼ਾਈਨ ਕੀਤਾ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਦੀ ਮਿਲੀਭੁਗਤ ਨਾਲ ਹੋ ਰਹੀ ਸੀ ਨਸ਼ਾ ਤਸਕਰੀ, NCB ਜਲਦ ਕੱਸੇਗੀ ਸ਼ਿਕੰਜਾ

ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਮਿਤੁਲ ਤ੍ਰਿਵੇਦੀ (30) ਸੂਰਤ ਸ਼ਹਿਰ ਵਿਚ ਆਪਣੀ ਟਿਊਸ਼ਨ ਕਲਾਸਾਂ ਲਈ ਹੋਰ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਇਕ ਇਸਰੋ ਵਿਗਿਆਨੀ ਵਜੋਂ ਪੇਸ਼ ਕਰਦਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਚੰਦਰਯਾਨ-3 ਦੇ ਮਾਡਿਊਲ ਨੂੰ ਡਿਜ਼ਾਈਨ ਕਰਨ ਦਾ ਦਾਅਵਾ ਕਰਦੇ ਹੋਏ ਵਿਕਰਮ ਲੈਂਡਰ ਦੇ ਚੰਦਰਮਾ ਦੀ ਸਤ੍ਹਾ 'ਤੇ ਸਫਲਤਾਪੂਰਵਕ ਉਤਰਨ ਤੋਂ ਬਾਅਦ 23 ਅਗਸਤ ਨੂੰ ਸਥਾਨਕ ਮੀਡੀਆ ਨੂੰ ਇੰਟਰਵਿਊ ਦਿੰਦੇ ਹੋਏ ਵੇਖੇ ਜਾਣ ਤੋਂ ਬਾਅਦ ਤ੍ਰਿਵੇਦੀ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਤ੍ਰਿਵੇਦੀ ਨੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਇਸਰੋ ਦੇ "ਪ੍ਰਾਚੀਨ ਵਿਗਿਆਨ ਐਪਲੀਕੇਸ਼ਨ ਵਿਭਾਗ" ਦੇ "ਸਹਾਇਕ ਚੇਅਰਮੈਨ" ਵਜੋਂ ਪੇਸ਼ ਕੀਤਾ ਅਤੇ ਇਕ ਫਰਜ਼ੀ ਨਿਯੁਕਤੀ ਪੱਤਰ ਵੀ ਤਿਆਰ ਕੀਤਾ। .

ਇਹ ਖ਼ਬਰ ਵੀ ਪੜ੍ਹੋ - ਚੰਦਰਯਾਨ-3: ISRO ਨੇ ਸਾਂਝੀ ਕੀਤੀ ਵੱਡੀ ਅਪਡੇਟ, ਹੁਣ ਤਕ ਚੰਨ 'ਤੇ ਸਲਫ਼ਰ ਸਮੇਤ ਮਿਲੀਆਂ ਇਹ ਚੀਜ਼ਾਂ

ਪੁਲਸ ਨੇ ਇਕ ਬਿਆਨ 'ਚ ਕਿਹਾ, ''ਪੂਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਕਿਸੇ ਵੀ ਤਰ੍ਹਾਂ ਇਸਰੋ ਦੇ ਚੰਦਰਯਾਨ-3 ਮਿਸ਼ਨ ਨਾਲ ਜੁੜਿਆ ਨਹੀਂ ਸੀ ਅਤੇ ਉਸ ਨੇ ਇਸਰੋ ਦਾ ਕਰਮਚਾਰੀ ਹੋਣ ਦਾ ਝੂਠਾ ਦਾਅਵਾ ਕੀਤਾ ਸੀ।'' ਉਸ ਨੇ ਆਪਣਾ ਯੋਗਦਾਨ ਨਾ ਪਾਉਣ ਦੇ ਬਾਵਜੂਦ ਇਸਰੋ ਬਾਰੇ ਫਰਜ਼ੀ ਸੰਦੇਸ਼ ਫੈਲਾਏ, ਜਿਸ ਨਾਲ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਿਆ। ਇਸ ਦੇ ਅਨੁਸਾਰ, ਸੂਰਤ ਸਿਟੀ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਵਿਰੁੱਧ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾਵਾਂ 419 (ਨਕਲ ਰਾਹੀਂ ਧੋਖਾਧੜੀ), 465 (ਜਾਅਲਸਾਜ਼ੀ), 468 (ਧੋਖਾਧੜੀ ਦੇ ਮਕਸਦ ਨਾਲ ਜਾਅਲਸਾਜ਼ੀ), ਅਤੇ 471 (ਜਾਅਲੀ ਦਸਤਾਵੇਜ਼ ਨੂੰ ਅਸਲ ਵਜੋਂ ਵਰਤਣਾ) ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਪੰਜਾਬ ਪੁਲਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, CIA ਇੰਚਾਰਜ ਜ਼ਖ਼ਮੀ, 2 ਔਰਤਾਂ ਸਮੇਤ 3 ਗ੍ਰਿਫ਼ਤਾਰ

ਟਿਊਸ਼ਨ ਲਈ ਜ਼ਿਆਦਾ ਵਿਦਿਆਰਥੀ ਆਕਰਸ਼ਿਤ ਕਰਨ ਲਈ ਕੀਤਾ ਸੀ ਦਾਅਵਾ

ਵਧੀਕ ਪੁਲਸ ਕਮਿਸ਼ਨਰ ਸ਼ਰਦ ਸਿੰਘਲ ਨੇ ਦੱਸਿਆ ਕਿ ਤ੍ਰਿਵੇਦੀ ਇਕ ਪ੍ਰਾਈਵੇਟ ਅਧਿਆਪਕ ਹੈ, ਜੋ ਆਪਣੀ ਟਿਊਸ਼ਨ ਕਲਾਸਾਂ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਮੀਡੀਆ ਦੇ ਸਾਹਮਣੇ ਖ਼ੁਦ ਨੂੰ ਇਕ ਇਸਰੋ ਦੇ ਵਿਗਿਆਨੀ ਵਜੋਂ ਪੇਸ਼ ਕਰਦਾ ਸੀ। ਅਸੀਂ ਇਸਰੋ ਨਾਲ ਸੰਪਰਕ ਕੀਤਾ ਜਿਸ ਨੇ ਕਿਹਾ ਕਿ ਦੋਸ਼ੀ ਦੁਆਰਾ ਦਿਖਾਇਆ ਗਿਆ ਪੱਤਰ ਉਸ ਦੁਆਰਾ ਜਾਰੀ ਨਹੀਂ ਕੀਤਾ ਗਿਆ ਸੀ। ਪੁਲਾੜ ਏਜੰਸੀ ਜਲਦੀ ਹੀ ਇਕ ਵਿਸਥਾਰਤ ਜਵਾਬ ਭੇਜੇਗੀ।" ਇਹ ਪੁੱਛੇ ਜਾਣ 'ਤੇ ਕਿ ਉਸ ਨੇ ਇਕ ਵਿਗਿਆਨੀ ਦੇ ਰੂਪ ਵਿੱਚ ਕਿਉਂ ਪੇਸ਼ ਕੀਤਾ, ਸਿੰਘਲ ਨੇ ਕਿਹਾ ਕਿ ਦੋਸ਼ੀ ਟਿਊਸ਼ਨ ਕਲਾਸਾਂ ਦਾ ਸੰਚਾਲਨ ਕਰਦਾ ਹੈ ਅਤੇ ਅਜਿਹਾ ਦਾਅਵਾ ਕਰਨ ਨਾਲ ਉਸ ਨੂੰ ਹੋਰ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਵਿਚ ਮਦਦ ਮਿਲੇਗੀ। ਪੁਲਸ ਅਧਿਕਾਰੀ ਨੇ ਕਿਹਾ, "ਉਸ ਨੇ ਦਾਅਵਾ ਕੀਤਾ ਕਿ ਉਸ ਕੋਲ ਬੀ.ਕਾਮ ਅਤੇ ਐੱਮ.ਕਾਮ ਦੀਆਂ ਡਿਗਰੀਆਂ ਹਨ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News