ਹਿਮਾਚਲ ’ਚ ਇਜ਼ਰਾਇਲੀ ਨਾਗਰਿਕ 2.5 ਕਿਲੋਗ੍ਰਾਮ ਚਰਸ ਨਾਲ ਗਿ੍ਰਫਤਾਰ
Monday, Feb 03, 2020 - 10:23 AM (IST)

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿਚ 2.5 ਕਿਲੋਗ੍ਰਾਮ ਚਰਸ ਨਾਲ 42 ਸਾਲਾ ਇਜ਼ਰਾਇਲੀ ਨਾਗਰਿਕ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਕੁੱਲੂ ਐੱਸ. ਪੀ. ਗੌਰਵ ਸਿੰਘ ਨੇ ਦੱਸਿਆ ਕਿ ਯੇਰੂਸ਼ਲਮ ਦਾ ਸ਼ਾਊਲ ਬੋਰੋਵ ਮਨਾਲੀ ਤੋਂ ਦਿੱਲੀ ਜਾ ਰਹੀ ਪ੍ਰਾਈਵੇਟ ਬੱਸ ’ਚ ਸਵਾਰ ਸੀ। ਉਨ੍ਹਾਂ ਨੇ ਦੱਸਿਆ ਕਿ ਕੁੱਲੂ ਪੁਲਸ ਨੇ ਟੀ. ਸੀ. ਪੀ. ਬਜੌਰਾ ’ਚ ਜਾਂਚ ਦੌਰਾਨ ਐਤਵਾਰ ਨੂੰ ਰਾਤ ਨੂੰ ਉਸ ਕੋੋਲੋਂ ਢਾਈ ਕਿਲੋਗ੍ਰਾਮ ਚਰਸ ਬਰਾਮਦ ਕੀਤੀ, ਜਿਸ ਤੋਂ ਬਾਅਦ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ।
ਗੌਰਵ ਸਿੰਘ ਨੇ ਦੱਸਿਆ ਕਿ ਬੋਰੋਵ ਇਕ ਸੈਰ-ਸਪਾਟਾ ਵੀਜ਼ਾ ’ਤੇ ਭਾਰਤ ਆਇਆ ਸੀ ਅਤੇ ਵਾਰਾਣਸੀ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਵਿਰੁੱਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਰੋਪਿਕ ਸਬਸਟੈਂਸ (ਐੱਨ. ਡੀ. ਪੀ. ਐੱਸ.) ਕਾਨੂੰਨ 1985 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।