ਮੇਹੁਲ ਚੌਕਸੀ ''ਤੇ ਫੈਸਲਾ ਕੱਲ ਤੱਕ ਟਲਿਆ, ਚੌਕਸੀ ਨੇ ਕਿਹਾ- ਡੋਮੀਨਿਕਾ ''ਚ ਮੈਂ ਸੁਰੱਖਿਅਤ ਨਹੀਂ
Wednesday, Jun 02, 2021 - 11:32 PM (IST)
ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ (PNB) ਸਕੈਮ ਮਾਮਲੇ ਵਿੱਚ ਦੋਸ਼ੀ ਭਗੌੜੇ ਮੇਹੁਲ ਚੌਕਸੀ ਨੂੰ ਭਾਰਤ ਸੌਂਪੇ ਜਾਣ ਦੇ ਮਾਮਲੇ ਨੂੰ ਲੈ ਕੇ ਹੋਈ ਸੁਣਵਾਈ ਵਿੱਚ ਡੋਮੀਨਿਕਾ ਦੀ ਸਰਕਾਰ ਨੇ ਫੈਸਲਾ ਕੱਲ ਤੱਕ ਲਈ ਟਾਲ ਦਿੱਤਾ ਹੈ। ਕੋਰਟ ਕੱਲ ਮੇਹੁਲ ਦੇ ਭਾਰਤ ਹਵਾਲਗੀ ਦਾ ਫੈਸਲਾ ਸੁਣਾ ਸਕਦੀ ਹੈ। ਕੋਰਟ ਨੂੰ ਭਗੌੜੇ ਮੇਹੁਲ ਨੇ ਕਿਹਾ ਕਿ ਉਹ ਡੋਮੀਨਿਕਾ ਵਿੱਚ ਸੁਰੱਖਿਅਤ ਨਹੀਂ ਹੈ। ਉਸ ਨੇ ਕਿਹਾ ਕਿ ਇੱਥੇ ਉਹ ਪੁਲਸ ਕਸਟੱਡੀ ਵਿੱਚ ਸੁਰੱਖਿਅਤ ਨਹੀਂ ਹੈ। ਐਂਟੀਗੁਆ ਵਾਪਸ ਪਰਤਣ ਦੀ ਜੋ ਵੀ ਕੀਮਤ ਹੈ ਉਹ ਅਦਾ ਕਰਨ ਨੂੰ ਤਿਆਰ ਹਾਂ।
ਡੋਮੀਨਿਕਾ ਦੀ ਕੋਰਟ ਵਿੱਚ ਸੁਣਵਾਈ ਬੁੱਧਵਾਰ ਯਾਨੀ ਅੱਜ ਸ਼ੁਰੂ ਹੋਈ। ਕੋਰਟ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਅਤੇ ਬਹਿਸ ਖ਼ਤਮ ਹੋਣ ਤੋਂ ਬਾਅਦ ਫੈਸਲਾ ਕੱਲ ਤੱਕ ਲਈ ਟਾਲ ਦਿੱਤਾ ਗਿਆ। ਡੋਮੀਨਿਕਾ ਵਿੱਚ ਗ਼ੈਰ-ਕਾਨੂੰਨੀ ਐਂਟਰੀ ਦੇ ਮਾਮਲੇ ਵਿੱਚ ਮੇਹੁਲ ਚੌਕਸੀ ਨੂੰ ਤੱਤਕਾਲ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਮੇਹੁਲ ਨੂੰ ਡੋਮੀਨਿਕਾ ਵਿੱਚ ਰੱਖਿਆ ਜਾਵੇਗਾ ਜਾਂ ਭਾਰਤ ਵਾਪਸ ਭੇਜਿਆ ਜਾਵੇਗਾ ਇਸ ਮਾਮਲੇ 'ਤੇ ਕੱਲ ਫੈਸਲਾ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਡੋਮੀਨਿਕਾ ਦੀ ਸਰਕਾਰ ਨੇ ਕੋਰਟ ਨੂੰ ਕਿਹਾ ਕਿ ਮੇਹੁਲ ਦੀ ਮੰਗ ਸੁਣਵਾਈ ਦੇ ਲਾਇਕ ਨਹੀਂ ਹੈ। ਮੇਹੁਲ ਨੂੰ ਭਾਰਤ ਨੂੰ ਸੌਂਪ ਦਿੱਤਾ ਜਾਵੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।