ਪੀ. ਐੱਮ. ਮੋਦੀ ਨੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਾਸੀਆਂ ਨੂੰ ਦਿੱਤੀ ਵਧਾਈ

Sunday, Jun 02, 2019 - 10:51 AM (IST)

ਪੀ. ਐੱਮ. ਮੋਦੀ ਨੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਾਸੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੀ ਸਥਾਪਨਾ ਦਿਵਸ ਦੀ 5ਵੀਂ ਵਰ੍ਹੇਗੰਢ 'ਤੇ ਐਤਵਾਰ ਨੂੰ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ। ਮੋਦੀ ਨੇ ਟਵਿੱਟਰ 'ਤੇ ਆਪਣੇ ਸ਼ੁੱਭਕਾਮਨਾ ਸੰਦੇਸ਼ ਵਿਚ ਕਿਹਾ, ''ਤੇਲੰਗਾਨਾ ਦੇ ਸਥਾਪਨਾ ਦਿਵਸ 'ਤੇ ਇਸ ਸਬੇ ਦੇ ਲੋਕਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ। ਮਿਹਨਤੀ ਨਾਗਰਿਕਾਂ ਲਈ ਪ੍ਰਸਿੱਧ ਇਸ ਸੂਬੇ ਦੇ ਲੋਕ ਸਾਡੇ ਦੇਸ਼ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਮੈਂ ਤੇਲੰਗਾਨਾ ਦੀ ਤਰੱਕੀ ਲਈ ਪ੍ਰਾਰਥਨਾ ਕਰਦਾ ਹਾਂ।''

PunjabKesari

ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਆਂਧਰਾ ਪ੍ਰਦੇਸ਼ ਦੇ ਵਾਸੀਆਂ ਨੂੰ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਕਿਹਾ, ''ਆਂਧਰਾ ਪ੍ਰਦੇਸ਼ ਦੇ ਭਰਾਵਾਂ ਅਤੇ ਭੈਣਾਂ ਨੂੰ ਵਧਾਈ। ਆਂਧਰਾ ਪ੍ਰਦੇਸ਼ ਦਾ ਵਿਗਿਆਨ ਤੋਂ ਲੈ ਕੇ ਖੇਡ ਤਕ, ਸਿੱਖਿਆ ਤੋਂ ਲੈ ਕੇ ਉਦਯੋਗ ਜਗਤ 'ਚ ਬਹੁਤ ਵੱਡਾ ਯੋਗਦਾਨ ਹੈ। ਮੇਰੀ ਕਾਮਨਾ ਹੈ ਕਿ ਇਹ ਸੂਬਾ ਆਉਣ ਵਾਲੇ ਸਾਲਾਂ 'ਚ ਹੋਰ ਖੁਸ਼ਹਾਲ ਹੋਵੇ।'' ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਦੀ ਸਥਾਪਨਾ 1 ਅਕਤੂਬਰ 1953 ਨੂੰ ਹੋਈ ਸੀ ਅਤੇ 2 ਜੂਨ 2014 ਇਸ ਦੀ ਵੰਡ ਕਰ ਕੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਨਾਮ ਤੋਂ ਦੋ ਸੂਬੇ ਬਣੇ ਸਨ।


author

Tanu

Content Editor

Related News