13 ਫਰਵਰੀ ਨੂੰ UAE ਦੀ ਯਾਤਰਾ ''ਤੇ ਰਵਾਨਾ ਹੋਣਗੇ PM ਮੋਦੀ, ਅਬੂ ਧਾਬੀ ''ਚ ਪਹਿਲੇ ਹਿੰਦੂ ਮੰਦਰ ਦਾ ਕਰਨਗੇ ਉਦਘਾਟਨ
Saturday, Feb 10, 2024 - 06:29 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੋ ਦਿਨਾਂ ਦੌਰੇ 'ਤੇ ਹੋਣਗੇ, ਜਿਸ ਦੌਰਾਨ ਉਹ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਨਗੇ ਅਤੇ ਆਬੂ ਧਾਬੀ ਵਿਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ। ਵਿਦੇਸ਼ ਮੰਤਰਾਲਾ (MEA) ਨੇ ਸ਼ਨੀਵਾਰ ਨੂੰ ਯਾਤਰਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ 2015 ਤੋਂ ਬਾਅਦ ਪ੍ਰਧਾਨ ਮੰਤਰੀ ਦੀ ਯੂਏਈ ਦੀ ਸੱਤਵੀਂ ਯਾਤਰਾ ਹੋਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਪੀ.ਐੱਮ. ਮੋਦੀ ਅਤੇ ਅਲ ਨਾਹਯਾਨ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ, ਵਿਸਥਾਰ ਕਰਨ ਅਤੇ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨਗੇ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਵਿਦੇਸ਼ ਮੰਤਰਾਲਾ ਨੇ ਕਿਹਾ,"ਪ੍ਰਧਾਨ ਮੰਤਰੀ ਯੂ.ਏ.ਈ. ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਵੀ ਮੁਲਾਕਾਤ ਕਰਨਗੇ।"
ਇਹ ਵੀ ਪੜ੍ਹੋ : ਬਜਟ ਸੈਸ਼ਨ ਦਾ ਆਖ਼ਰੀ ਦਿਨ : PM ਮੋਦੀ ਬੋਲੇ- ਇਸੇ ਸਦਨ ਨੇ ਧਾਰਾ 370 ਹਟਾਈ
ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,''ਉਨ੍ਹਾਂ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਦੁਬਈ 'ਚ ਆਯੋਜਿਤ ਹੋਣ ਵਾਲੇ ਵਰਲਡ ਗਵਰਨਮੈਂਟ ਸਮਿਟ 2024 'ਚ ਸਨਮਾਨਤ ਮਹਿਮਾਨ ਵਜੋਂ ਹਿੱਸਾ ਲੈਣਗੇ ਅਤੇ ਸਿਖਰ ਸੰਮੇਲਨ 'ਚ ਇਕ ਵਿਸ਼ੇਸ਼ ਸੰਬੋਧਨ ਦੇਣਗੇ।'' ਮੰਤਰਾਲਾ ਨੇ ਬਿਆਨ 'ਚ ਕਿਹਾ ਕਿ ਪੀ.ਐੱਮ. ਮੋਦੀ ਅਬੂ ਧਾਬੀ 'ਚ ਪਹਿਲੇ ਹਿੰਦੂ ਮੰਦਰ ਬੀ.ਏ.ਪੀ.ਐੱਸ. ਮੰਦਰ ਦਾ ਉਦਘਾਟਨ ਵੀ ਕਰਨਗੇ, ਨਾਲ ਹੀ ਉਹ ਜਾਇਦ ਸਪੋਰਟਸ ਸਿਟੀ 'ਚ ਇਕ ਪ੍ਰੋਗਰਾਮ 'ਚ ਸੰਯੁਕਤ ਅਰਬ ਅਮੀਰਾਤ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਸੰਬੋਧਨ ਕਰਨਗੇ। ਵਿਦੇਸ਼ ਮੰਤਰਾਲਾ ਨੇ ਕਿਹਾ,''ਭਾਰਤ ਅਤੇ ਯੂ.ਏ.ਈ. ਵਿਚਾਲੇ ਮਜ਼ਬੂਤ ਰਾਜਨੀਤਕ, ਸੰਸਕ੍ਰਿਤਕ ਅਤੇ ਆਰਥਿਕ ਸੰਬੰਧਾਂ 'ਤੇ ਆਧਾਰ ਮਧੁਰ, ਡੂੰਘੇ ਅਤੇ ਬਹੁ ਆਯਾਮੀ ਸੰਬੰਧ ਹਨ।'' ਅਗਸਤ 2015 'ਚ ਪੀ.ਐੱਮ. ਦੀ ਦੀ ਯੂ.ਏ.ਈ. ਦੀ ਇਤਿਹਾਸਕ ਯਾਤਰਾ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੰਬੰਧਾਂ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ ਵਧਾਇਆ ਗਿਆ। ਦੋਹਾਂ ਦੇਸ਼ਾਂ ਦਰਮਿਆਨ ਦੋ-ਪੱਖੀ ਸੰਬੰਧਾਂ ਨੂੰ ਵਿਆਪਕ ਰਣਨੀਤੀ ਸਾਂਝੇਦਾਰੀ ਤੱਕ ਵਧਾਇਆ ਗਿਆ। ਦੋਹਾਂ ਦੇਸ਼ਾਂ ਨੇ ਫਰਵਰੀ 2022 'ਚ ਇਕ ਵਿਆਪਕ ਅਤੇ ਆਰਥਿਕ ਸਾਂਝੇਦਾਰੀ ਸਮਝੌਤੇ (ਸੀ.ਈ.ਪੀ.ਏ.) ਅਤੇ ਸਰਹੱਦ ਪਾਰ ਲੈਣ-ਦੇਣ ਲਈ ਭਾਰਤੀ ਰੁਪਏ ਅਤੇ ਏ.ਈ.ਡੀ. (ਸੰਯੁਕਤ ਅਰਬ ਅਮੀਰਾਤ ਦਿਰਹਮ) ਦੇ ਉਪਯੋਗ ਨੂੰ ਉਤਸ਼ਾਹ ਦੇਣ ਲਈ ਜੁਲਾਈ 2023 'ਚ ਇਕ ਸਥਾਨਕ ਮੁਦਰਾ ਨਿਪਟਾਨ (ਐੱਲ.ਸੀ.ਐੱਸ.) ਪ੍ਰਣਾਲੀ 'ਤੇ ਦਸਤਖ਼ਤ ਕੀਤੇ। ਵਿਦੇਸ਼ ਮੰਤਰਾਲਾ ਨੇ ਕਿਹਾ,''ਲਗਭਗ 35 ਲੱਖ ਦੀ ਆਬਾਦੀ ਵਾਲਾ ਭਾਰਤੀ ਭਾਈਚਾਰਾ ਸੰਯੁਕਤ ਅਰਬ ਅਮੀਰਾਤ 'ਚ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਆਪਣੇ ਮੇਜ਼ਬਾਨ ਦੇਸ਼ ਦੇ ਵਿਕਾਸ 'ਚ ਉਨ੍ਹਾਂ ਦਾ ਸਕਾਰਾਤਮਕ ਅਤੇ ਸ਼ਲਾਘਾਯੋਗ ਯੋਗਦਾਨ ਸਾਡੇ ਦੋ-ਪੱਖੀ ਜੁੜਾਵ ਦਾ ਇਕ ਮਹੱਤਵਪੂਰਨ ਆਧਾਰ ਰਿਹਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8