PM ਮੋਦੀ ਅੱਜ ਠਾਣੇ ਅਤੇ ਦਿਵਾ ਨੂੰ ਜੋੜਨ ਵਾਲੀਆਂ ਦੋ ਵਾਧੂ ਰੇਲਵੇ ਲਾਈਨਾਂ ਦਾ ਕਰਨਗੇ ਉਦਘਾਟਨ
Friday, Feb 18, 2022 - 10:03 AM (IST)
ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਯਾਨੀ ਅੱਜ ਮਹਾਰਾਸ਼ਟਰ ਦੀ ਰਾਜਧਨੀ ਮੁੰਬਈ ਨੂੰ ਵੱਡੀ ਸੌਗਾਤ ਦੇਣਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਨੂੰ 4:30 ਵਜੇ ਵੀਡੀਓ ਕਾਨਫਰੰਸ ਰਾਹੀਂ ਠਾਣੇ ਤੋਂ ਦਿਵਾ ਨੂੰ ਜੋੜਨ ਵਾਲੀਆਂ ਦੋ ਵਾਧੂ ਰੇਲਵੇ ਲਾਈਨਾਂ ਦਾ ਉਦਘਾਟਨ ਕਰਨਗੇ। ਇਸ ਦੇ ਇਲਾਵਾ ਉਹ ਉਪ ਨਗਰੀ ਰੇਲਵੇ ਦੀਆਂ ਦੋ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਦੇ ਬਾਅਦ ਪੀ.ਐੱਮ. ਦਾ ਸੰਬੋਧਨ ਵੀ ਹੋਵੇਗਾ।
ਠਾਣੇ ਅਤੇ ਦਿਵਾ ਨੂੰ ਜੋੜਣ ਵਾਲੀ ਇਨ੍ਹਾਂ ਰੇਲਵੇ ਲਾਈਨਾਂ ਦਾ ਨਿਰਮਾਣ ਕਰੀਬ 620 ਕਰੋੜ ਦੀ ਲਾਗਤ ਨਾਲ ਹੋਇਆ ਹੈ। ਇਸ ’ਚ 1.4 ਕਿਲੋਮੀਟਰ, ਲੰਬਾ ਫਲਾਈਓਵਰ, 3 ਵੱਡੇ ਪੁੱਲ ਅਤੇ 21 ਛੋਟੇ ਪੁੱਲ ਸ਼ਾਮਲ ਹਨ। ਇਨ੍ਹਾਂ ਲਾਈਨਾਂ ਦੇ ਸ਼ੁਰੂ ਹੋਣ ਤੋਂ ਮੁੰਬਈ ਦੀ ਉਪ ਨਗਰੀ ਟਰੇਨਾਂ ਦਾ ਟ੍ਰੈਫਿਕ ਕੁਝ ਹੱਦ ਤੱਕ ਘੱਟ ਹੋ ਸਕੇਗਾ। ਇਨ੍ਹਾਂ ਲਾਈਨਾਂ ਨਾਲ ਸ਼ਹਿਰ ’ਚ 36 ਨਵੀਆਂ ਉਪਨਗਰੀ ਰੇਲਾਂ ਵੀ ਚਲਾਈਆਂ ਜਾ ਸਕਣਗੀਆਂ।
ਇਸ ਸਮੇਂ ਕਲਿਆਣ ਮੱਧ ਰੇਲਵੇ ਦਾ ਮੁਖ ਜੰਕਸ਼ਨ ਹੈ। ਜਿੱਥੇ ਉਤਰੀ ਅਤੇ ਦੱਖਣੀ ਹਿੱਸੇ ਤੋਂ ਆਉਣ ਵਾਲਾ ਰੇਲਵੇ ਟ੍ਰੈਫਿਕ ਮਿਲਦਾ ਹੈ ਅਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਵੱਲੋਂ ਚਲਾ ਜਾਂਦਾ ਹੈ। ਕਲਿਆਣ ਅਤੇ ਸੀ.ਐੱਸ.ਟੀ.ਐੱਮ. ਵਿਚਾਰੇ ਚਾਰ ਪਟੜੀਆਂ ’ਚੋਂ ਦੋ ਟ੍ਰੈਕ ਸਲੋਅ ਲੋਕਲ ਰੇਲਾਂ ਲਈ ਅਤੇ ਦੋ ਟ੍ਰੈਕ ਫਾਸਟ ਲੋਕਲ, ਮੇਲ ਐਕਸਪ੍ਰੈੱਸ ਅਤੇ ਮਾਲਗੱਡੀਆਂ ਲਈ ਇਸਤੇਮਾਲ ਕੀਤੇ ਜਾਂਦੇ ਸਨ। ਉਪਨਗਰੀ ਅਤੇ ਲੰਬੀ ਦੂਰੀ ਦੀਆਂ ਰੇਲਾਂ ਨੂੰ ਵੱਖ ਕਰਨ ਲਈ ਦੋ ਵਾਧੂ ਪਟੜੀਆਂ ਦੀ ਯੋਜਨਾ ਬਣਾਈ ਗਈ ਸੀ।