ਜਦੋਂ ਪੀ.ਐੱਮ. ਮੋਦੀ ਨੇ ਆਦਿਵਾਸੀ ਔਰਤ ਨੂੰ ਪਹਿਨਾਈਆਂ ਚੱਪਲਾਂ

04/14/2018 3:21:55 PM

ਬੀਜਾਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਛੱਤੀਸਗੜ੍ਹ 'ਚ ਰੈਲੀ ਦੌਰਾਨ ਇਕ ਆਦਿਵਾਸੀ ਔਰਤ ਨੂੰ ਆਪਣੇ ਹੱਥਾਂ ਨਾਲ ਚੱਪਲਾਂ ਪਾਈਆਂ। ਚਰਨ-ਪਾਦੁਕਾ ਯੋਜਨਾ ਦੇ ਅਧੀਨ ਔਰਤਾਂ ਨੂੰ ਇਹ ਚੱਪਲਾਂ ਦਿੱਤੀਆਂ ਜਾ ਰਹੀਆਂ ਹਨ। ਇਸ ਯੋਜਨਾ ਦੇ ਅਧੀਨ ਤੇਂਦੂ ਪੱਤਾ ਬੀਨਨ ਵਾਲੀਆਂ ਆਦਿਵਾਸੀ ਔਰਤਾਂ ਨੂੰ ਚੱਪਲਾਂ ਦਿੱਤੀਆਂ ਜਾਣੀਆਂ ਹਨ, ਜਿਸ ਨਾਲ ਉਹ ਜੰਗਲਾਂ 'ਚ ਆਸਾਨੀ ਨਾਲ ਚੱਲ ਸਕਣ। ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਬੀਜਾਪੁਰ 'ਚ ਪ੍ਰਧਾਨ ਮੰਤਰੀ 'ਆਯੂਸ਼ਮਾਨ ਭਾਰਤ' ਮੁਹਿੰਮ ਦੇ ਸ਼ੁਰੂਆਤ ਕਰਨ ਪੁੱਜੇ। ਇੱਥੇ ਪੀ.ਐੱਮ. ਮੋਦੀ ਨੇ ਕਿਹਾ,''ਆਯੂਸ਼ਮਾਨ ਭਾਰਤ ਯੋਜਨਾ ਦੇ ਪਹਿਲੇ ਪੜਾਅ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਸਿਹਤ ਨਾਲ ਜੁੜੇ ਵਿਸ਼ਿਆਂ 'ਚ ਵੱਡੀ ਤਬਦੀਲੀ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੇਸ਼ ਦੀ ਹਰ ਵੱਡੀ ਪੰਚਾਇਤ 'ਚ ਲਗਭਗ ਡੇਢ ਲੱਖ ਥਾਂਵਾਂ 'ਤੇ ਸਾਰੇ ਸੈਂਟਰਜ਼ ਅਤੇ ਪ੍ਰਾਇਮਰੀ ਹੈਲਥ ਸੈਂਟਰਜ਼ ਦੇ ਰੂਪ 'ਚ ਵਿਕਸਿਤ ਕੀਤਾ ਜਾਵੇਗਾ।

ਮੋਦੀ ਨੇ ਇਹ ਵੀ ਕਿਹਾ,''ਜੇਕਰ ਬੀਜਾਪੁਰ 100 ਦਿਨਾਂ 'ਚ ਵਿਕਸਿਤ ਹੋ ਸਕਦਾ ਹੈ ਤਾਂ ਬਾਕੀ ਦੇ ਜ਼ਿਲੇ ਕਿਉਂ ਨਹੀਂ? ਮੈਂ ਇੱਥੇ ਤੁਹਾਨੂੰ ਭਰੋਸਾ ਦਿਵਾਉਣ ਆਇਆ ਹਾਂ ਕਿ ਨਵੇਂ ਵਿਕਾਸ ਪ੍ਰਾਜੈਕਟ ਤੋਂ ਬਾਅਦ ਹੁਣ ਬੀਜਾਪੁਰ ਜ਼ਿਲਾ ਪਿਛੜਿਆ ਹੋਇਆ ਨਹੀਂ ਕਿਹਾ ਜਾਵੇਗਾ।'' ਪੀ.ਐੱਮ. ਮੋਦੀ ਨੇ ਛੱਤੀਸਗੜ੍ਹ ਦੇ ਵਿਕਾਸ 'ਚ ਮਦਦ ਪ੍ਰਦਾਨ ਕਰ ਰਹੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਵੀ ਧੰਨਵਾਦ ਕੀਤਾ।

 


Related News