PM ਮੋਦੀ ਨੇ ਤਾਮਿਲਨਾਡੂ ਦੇ ਹਾਥੀ ਕੈਂਪ ਦਾ ਕੀਤਾ ਦੌਰਾ, ‘The Elephant Whisperers’ ਜੋੜੇ ਨੂੰ ਮਿਲੇ
Sunday, Apr 09, 2023 - 03:25 PM (IST)
ਮੁਦੁਮਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਪਹਾੜੀ ਜ਼ਿਲ੍ਹੇ ਨੀਲਗਿਰੀ ਦੇ ਮੁਦੁਮਲਾਈ ਵਿਖੇ ਥੇਪੱਕਡੂ ਹਾਥੀ ਕੈਂਪ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਸਕਰ ਜੇਤੂ ਡਾਕੂਮੈਂਟਰੀ ਵਿਚ ਨਜ਼ਰ ਆਏ ਹਾਥੀ ਦੀ ਦੇਖਭਾਲ ਕਰਨ ਵਾਲੇ ਬੇਲੀ ਅਤੇ ਬੋਮਨ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ- ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ PM ਮੋਦੀ, ਖੁੱਲ੍ਹੀ ਜੀਪ 'ਚ ਬੈਠ ਕੇ ਜੰਗਲ ਦੀ 'ਸਫ਼ਾਰੀ' ਦਾ ਮਾਣਿਆ ਆਨੰਦ
ਪ੍ਰਧਾਨ ਮੰਤਰੀ ਨੇ ਟਾਈਗਰ ਰਿਜ਼ਰਵ ਦਾ ਕੁਝ ਦੇਰ ਦੌਰਾ ਵੀ ਕੀਤਾ। ਕੈਂਪ 'ਚ ਹਾਥੀਆਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਟਾਈਗਰ ਰਿਜ਼ਰਵ ਦੇ ਥੇਪੱਕਾਡੂ ਕੈਂਪ 'ਚ ਕੁਝ ਹਾਥੀਆਂ ਨੂੰ ਗੰਨਾ ਵੀ ਖੁਆਇਆ। ਉਹ ਬਾਅਦ 'ਚ ਬੇਲੀ ਅਤੇ ਬੋਮਨ ਨਾਲ ਗੱਲਬਾਤ ਵੀ ਕੀਤੀ। ਦੋਵੇਂ ਆਸਕਰ ਜੇਤੂ ਡਾਕੂਮੈਂਟਰੀ 'ਦਿ ਐਲੀਫੈਂਟ ਵਿਹਸਪਰਸ' 'ਚ ਨਜ਼ਰ ਆਏ ਸਨ।
ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਅਧਿਕਾਰਤ ਰੁਝੇਵਿਆਂ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਕਰਨਾਟਕ ਦੇ ਮੈਸੂਰ ਪਹੁੰਚੇ ਸਨ। ਉਨ੍ਹਾਂ ਨੇ ਅੱਜ ਟਾਈਗਰ ਰਿਜ਼ਰਵ ਦਾ ਸੰਖੇਪ ਦੌਰਾ ਕੀਤਾ। ਜਿੱਥੇ ਖੁੱਲ੍ਹੀ ਜੀਪ 'ਚ ਬੈਠ ਕੇ ਉਨ੍ਹਾਂ ਨੇ ਜੰਗਲ ਦੀ ਸਫਾਰੀ ਕੀਤੀ। ਉਨ੍ਹਾਂ ਨੇ ਇੱਥੇ ਕੈਮਰੇ ਵਿਚ ਜਾਨਵਰਾਂ ਦੀਆਂ ਤਸਵੀਰਾਂ ਨੂੰ ਵੀ ਕੈਦ ਕੀਤਾ।
ਇਹ ਵੀ ਪੜ੍ਹੋ- BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ