ਓਡੀਸ਼ਾ ਰੇਲ ਦੁਰਘਟਨਾ ਵਾਲੀ ਥਾਂ ਅਤੇ ਹਸਪਤਾਲ ਦਾ ਦੌਰਾ ਕਰਨਗੇ PM ਮੋਦੀ

06/03/2023 12:13:11 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਓਡੀਸ਼ਾ ਦੇ ਬਾਲਾਸੋਰ 'ਚ ਰੇਲ ਦੁਰਘਟਨਾ ਵਾਲੀ ਥਾਂ ਅਤੇ ਕਟਕ ਦੇ ਉਸ ਹਸਪਤਾਲ ਦਾ ਦੌਰਾ ਕਰਨਗੇ, ਜਿਥੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਦੱਸ ਦੇਈਏ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲੇ 'ਚ ਸ਼ੁੱਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈਸ ਅਤੇ ਬੇਂਗਲੁਰੂ-ਹਾਵੜਾ ਐਕਸਪ੍ਰੈਸ ਰੇਲਾਂ ਦੇ ਪਟੜੀ ਤੋਂ ਉਤਰਨ ਅਤੇ ਇਕ ਮਾਲਗੱਡੀ ਨਾਲ ਟਕਰਾਉਣ ਨਾਲ ਜੁੜੇ ਰੇਲ ਹਾਦਸੇ 'ਚ ਹੁਣ ਤਕ 238 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 900 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। 

ਇਸਤੋਂ ਪਹਿਲਾਂ ਰੇਲ ਹਾਦਸੇ ਤੋਂ ਬਾਅਦ ਵੱਡੇ ਪੱਧਰ 'ਤੇ ਜਾਰੀ ਰਾਹਤ ਅਤੇ ਬਚਾਅ ਮੁਹਿੰਮ ਦੇ ਵਿਚਕਾਰ ਸਥਿਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਮੋਦੀ ਨੇ ਇਥੇ ਇਕ ਬੈਠਕ ਕੀਤੀ ਸੀ। 

ਇਹ ਵੀ ਪੜ੍ਹੋ- ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ ’ਤੇ ਕਰ ਦਿੱਤਾ ਪਤਨੀ ਦਾ ਕਤਲ

ਪੀ.ਐੱਮ. ਮੋਦੀ ਨੇ ਰੇਲ ਹਾਦਸੇ 'ਤੇ ਜਤਾਇਆ ਦੁੱਖ

ਇਸਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਬਾਲਾਸੋਰ ਰੇਲ ਹਾਦਸੇ 'ਤੇ ਦੁੱਖ ਜਤਾਇਆ ਸੀ। ਇਸਤੋਂ ਇਲਾਵਾ ਪੀ.ਐੱਮ. ਮੋਦੀ ਨੇ ਰੇਲ ਹਾਦਸੇ 'ਚ ਮੁਆਵਜ਼ੇ ਦਾ ਐਲਾਨ ਕੀਤਾ ਸੀ। ਪੀ.ਐੱਮ.ਓ. ਮੁਤਾਬਕ, ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਮਿਲੇਗਾ, ਜਦਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਮਿਲੇਗੀ। 

ਭੁਵਨੇਸ਼ਨਵ 'ਚ ਅਧਿਕਾਰੀਆਂ ਨੇ ਦੱਸਿਆ ਕਿ 1200 ਕਰਮੀਆਂ ਤੋਂ ਇਲਾਵਾ 200 ਐਂਬੂਲੈਂਸ, 50 ਬੱਸਾਂ ਅਤੇ 45 ਸਚਲ ਸਿਹਤ ਇਕਾਈਆਂ ਹਾਦਸੇ ਵਾਲੀ ਥਾਂ 'ਤੇ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਮਾਡਲ ਜੇਲ੍ਹ ਟਿਫ਼ਿਨ ਬੰਬ ਮਾਮਲੇ ’ਚ ਖਾਲਿਸਤਾਨੀ ਸਮਰਥਕ ਮੁਲਤਾਨੀ ਭਗੌੜਾ ਕਰਾਰ

 

 


Rakesh

Content Editor

Related News