ਮਹਾਰਾਸ਼ਟਰ ''ਚ ਸ਼ੁੱਕਰਵਾਰ ਨੂੰ ਮੋਦੀ ਕਰਨਗੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ

Tuesday, Jan 08, 2019 - 07:27 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲੇ ਦਾ ਦੌਰਾ ਕਰਨਗੇ ਜਿਥੇ ਉਹ ਕਈ ਵਿਕਾਸ ਪ੍ਰੋਜਕੈਟਾਂ ਦੀ ਸ਼ੁਰੂਆਤ ਕਰਨਗੇ। ਮੋਦੀ ਨੇ ਕਿਹਾ ਕਿ ਵਿਕਾਸ ਪ੍ਰੋਜੈਕਟ ਸੋਲਾਪੁਰ ਤੇ ਨੇੜਲੇ ਇਲਾਕਿਆਂ 'ਚ ਆਵਾਜਾਈ ਨੂੰ ਬਿਹਤਰ ਬਣਾਏਗੀ। ਮੋਦੀ ਨੇ ਟਵੀਟ ਕੀਤਾ, ''ਰਿਹਾਇਸ਼ੀ ਪ੍ਰੋਜੈਕਟ ਵਿਸ਼ੇਸ਼ ਰੂਪ ਨਾਲ ਚਬੀਡੀਜ਼ ਤੇ ਕੱਪੜਾ ਮਜ਼ਦੂਰਾਂ ਦੀ ਮਦਦ ਕਰੇਗਾ। ਸਵੱਛਤਾ ਤੇ ਸੀਵਰ ਸੁਵਿਧਾਵਾਂ ਵੀ ਬਿਹਤਰ ਹੋਣਗੀਆਂ। ਅਸੀਂ ਆਪਣੇ ਨਾਗਰਿਕਾਂ ਲਈ ਜੀਵਨ ਹੋਰ ਆਸਾਨ ਬਣਾਉਣ ਲਈ ਵਚਨਬੱਧ ਹੈ।''
ਉਹ ਰਾਸ਼ਟਰੀ ਰਾਜਮਾਰਗਗ ਸੰਖਿਆ 211 ਦੇ ਸੋਲਾਪੁਰ-ਉਸਮਾਨਾਬਾਦ ਖੰਡ ਦੇ ਚਾਰ ਲੇਨ ਮਾਰਗ ਨੂੰ ਜਨਤਾ ਨੂੰ ਸਮਰਪਿਤ ਕਰਨਗੇ ਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਤਹਿਤ 30 ਹਜ਼ਾਰ ਘਰਾਂ ਲਈ ਨੀਂਹ ਪੱਥਰ ਰੱਖਣਗੇ। ਉਹ ਜ਼ਮੀਨੀ ਸੀਵਰ ਪ੍ਰਣਾਲੀ ਤੇ ਤਿੰਨ ਪਾਣੀ ਸਾਫ ਕਰਨ ਵਾਲੇ ਉਪਕਰਣਾਂ ਦੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜ਼ਮੀਨੀ ਸੀਵਰੇਜ਼ ਪ੍ਰਣਾਲੀ ਦੀ ਵੀ ਨੀਂਹ ਰੱਖਣਗੇ। ਮੋਦੀ ਨੇ ਕਿਹਾ, ''ਇਸ ਨਾਲ ਨਾਗਰਿਕਾਂ ਨੂੰ ਬਹੁਤ ਲਾਭ ਪਹੁੰਚੇਗਾ।''


Inder Prajapati

Content Editor

Related News