USISPF ਲੀਡਰਸ਼ਿਪ ਸਮਿਟ ਨੂੰ ਅੱਜ ਸੰਬੋਧਿਤ ਕਰਨਗੇ ਪੀ.ਐੱਮ. ਮੋਦੀ

Wednesday, Sep 02, 2020 - 03:23 AM (IST)

USISPF ਲੀਡਰਸ਼ਿਪ ਸਮਿਟ ਨੂੰ ਅੱਜ ਸੰਬੋਧਿਤ ਕਰਨਗੇ ਪੀ.ਐੱਮ. ਮੋਦੀ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ 3 ਸਤੰਬਰ ਨੂੰ ਯੂ.ਐੱਸ. ਇੰਡੀਆ ਸਟ੍ਰੈਟੇਜਿਕ ਪਾਰਟਨਪਸ਼ਿਪ ਫੋਰਮ (ਯੂ.ਐੱਸ.ਆਈ.ਐੱਸ.ਪੀ.ਐੱਫ.) ਦੇ ਤੀਜੇ ਸਾਲਾਨਾ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਿਤ ਕਰਨਗੇ। ਯੂ.ਐੱਸ.ਆਈ.ਐੱਸ.ਪੀ.ਐੱਫ. ਦੇ ਪ੍ਰਧਾਨ ਮੁਕੇਸ਼ ਅਘੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, ਅਸੀਂ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨੇ USISPF ਦੇ ਸਾਲਾਨਾ ਪ੍ਰੋਗਰਾਮ ਨੂੰ ਸੰਬੋਧਿਤ ਕਰਨ ਲਈ ਸਮਾਂ ਕੱਢਿਆ। ਇਹ ਮੌਜੂਦਾ ਚੁਣੌਤੀ ਭਰਪੂਰ ਮਾਹੌਲ 'ਚ ਅਮਰੀਕਾ-ਭਾਰਤ ਸਬੰਧਾਂ ਦੇ ਮਹੱਤਵ ਨੂੰ ਦਰਸ਼ਾਉਂਦਾ ਹੈ।

USISPF ਨੇ ਸਿਖ਼ਰ ਸੰਮੇਲਨ 'ਚ ਮੋਦੀ ਦੇ ਸੰਬੋਧਨ ਦੇ ਐਲਾਨ  ਤੋਂ ਬਾਅਦ ਮੁਕੇਸ਼ ਅਘੀ ਨੇ ਕਿਹਾ, ਇਹ ਇੱਕ ਵਿਨ-ਵਿਨ ਪਾਰਟਨਰਸ਼ਿਪ ਹੈ ਜੋ ਦੋਨਾਂ ਦੇਸ਼ਾਂ ਲਈ ਫਾਇਦੇ ਦੀ ਸਾਂਝੇਦਾਰੀ ਹੈ। ਇਹ ਮਿਉਚੁਅਲ ਰੂਪ ਨਾਲ ਧਰਤੀ-ਰਾਜਨੀਤਕ, ਵਪਾਰਕ, ਸਭਿਆਚਾਰਕ, ਸਿਆਸੀ ਅਤੇ ਵਿਗਿਆਨੀ ਸਾਂਝੇਦਾਰੀ 'ਤੇ ਨਿਰਭਰ ਹੈ। 

ਦੱਸ ਦਿਓ ਕਿ ਇਸ ਤੋਂ ਪਹਿਲਾਂ ਹਫ਼ਤੇ ਭਰ ਚੱਲਣ ਵਾਲੇ ਸਿਖ਼ਰ ਸੰਮੇਲਨ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਅਮਰੀਕਾ ਦੇ ਉਪਰਾਸ਼ਟਰਪਤੀ ਮਾਇਕ ਪੇਂਸ ਨੇ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਸੀ। ਉਨ੍ਹਾਂ ਨੇ ਯੂ.ਐੱਸ.-ਇੰਡੀਆ ਵੀਕ: ਨੈਵਿਗੇਟਿੰਗ ਨਿਊ ਚੈਲੇਂਜੇਸ ਸਿਰਲੇਖ ਦੇ ਨਾਲ ਸੰਮੇਲਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। ਵਿਦੇਸ਼ ਮੰਤਰੀ  ਐੱਸ. ਜੈਸ਼ੰਕਰ ਨੇ ਵੀ ਮੰਗਲਵਾਰ ਨੂੰ ਚਰਚਾ 'ਚ ਭਾਗੀਦਾਰੀ ਕੀਤੀ ਸੀ। ਯੂ.ਐੱਸ.-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਦੇ ਤੀਜੇ ਸਾਲਾਨਾ ਲੀਡਰਸ਼ਿਪ ਸੰਮੇਲਨ 'ਚ ਬੋਲਦੇ ਹੋਏ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ, ਚੀਨ ਅਤੇ ਪਾਕਿਸਤਾਨ ਵਿਚਾਲੇ ਸੰਬੰਧ 60 ਦੇ ਦਹਾਕੇ ਦੀ ਤਰ੍ਹਾਂ ਹੀ ਹਨ, ਇਸ ਦੇ ਪਹਿਲੂ ਭਾਰਤ ਲਈ ਪਹਿਲਾਂ ਵੀ ਚਿੰਤਾ ਦੇ ਵਿਸ਼ਾ ਰਹੇ ਹਨ।


author

Inder Prajapati

Content Editor

Related News