ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਮੋਦੀ ਨੇ ਪੋਲੈਂਡ ਦੇ ਰਾਸ਼ਟਰਪਤੀ ਦਾ ਕੀਤਾ ਧੰਨਵਾਦ

Wednesday, Mar 02, 2022 - 03:30 PM (IST)

ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਮੋਦੀ ਨੇ ਪੋਲੈਂਡ ਦੇ ਰਾਸ਼ਟਰਪਤੀ ਦਾ ਕੀਤਾ ਧੰਨਵਾਦ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੋਲੈਂਡ ਦੇ ਰਾਸ਼ਟਰਪਤੀ ਆਂਦ੍ਰੇਜੇਜ ਡੂਡਾ ਨਾਲ ਗੱਲ ਕੀਤੀ ਅਤੇ ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ’ਚ ਮਦਦ ਅਤੇ ਉਨ੍ਹਾਂ ਦੇ ਵੀਜ਼ਾ ਮਾਪਦੰਡਾਂ ’ਚ ਢਿੱਲ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪੀ. ਐੱਮ. ਓ. ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੁਸ਼ਕਲ ਸਮੇਂ ’ਚ ਪੋਲੈਂਡ ਨਾਗਰਿਕਾਂ ਵਲੋਂ ਭਾਰਤੀ ਨਾਗਰਿਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਅਤੇ ਸਹੂਲਤ ਮੁਹੱਈਆ ਕਰਾਉਣ ਲਈ ਉਨ੍ਹਾਂ ਦੀ ਵਿਸ਼ੇਸ਼ ਰੂਪ ਨਾਲ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਡੂਡਾ ਨੂੰ ਦੱਸਿਆ ਕਿ ਜਨਰਲ ਵੀ. ਕੇ. ਸਿੰਘ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਵਿਸ਼ੇਸ਼ ਦੂਤ ਦੇ ਰੂਪ ’ਚ ਪੋਲੈਂਡ ’ਚ ਰਹਿਣਗੇ। ਪੀ. ਐੱਮ. ਓ. ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਮਿੱਤਰਾਪੂਰਵਕ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ 2001 ’ਚ ਗੁਜਰਾਤ ਭੂਚਾਲ ਦੇ ਮੱਦੇਨਜ਼ਰ ਪੋਲੈਂਡ ਵਲੋਂ ਦਿੱਤੀ ਗਈ ਮਦਦ ਨੂੰ ਯਾਦ ਕੀਤਾ। ਨਾਲ ਹੀ ਉਨ੍ਹਾਂ ਨੇ ਜਾਮਨਗਰ ਦੇ ਮਹਾਰਾਜਾ ਵਲੋਂ ਦੂਜੇ ਵਿਸ਼ਵ ਯੁੱਧ ਦੌਰਾਨ ਪੋਲੈਂਡ ਦੇ ਕਈ ਪਰਿਵਾਰਾਂ ਅਤੇ ਅਨਾਥ ਹੋਏ ਨੌਜਵਾਨਾਂ ਨੂੰ ਬਚਾਉਣ ’ਚ ਨਿਭਾਈ ਗਈ ਭੂਮਿਕਾ ਨੂੰ ਵੀ ਯਾਦ ਕੀਤਾ।

ਪੀ. ਐੱਮ. ਓ. ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਇਸ ਦੌਰਾਨ ਦੁਸ਼ਮਣੀ ਨੂੰ ਖਤਮ ਕਰਨ ਅਤੇ ਗੱਲਬਾਤ ਦੀ ਵਾਪਸੀ ਲਈ ਭਾਰਤ ਦੀ ਲਗਾਤਾਰ ਅਪੀਲ ਨੂੰ ਦੋਹਰਾਇਆ। ਉਨ੍ਹਾਂ ਨੇ ਰਾਸ਼ਟਰ ਦੀ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸ ਦਰਮਿਆਨ ਆਪ੍ਰੇਸ਼ਨ ਗੰਗਾ ਤਹਿਤ ਪਹਿਲੀ ਉਡਾਣ ਮੰਗਲਵਾਰ ਦੇਰ ਸ਼ਾਮ ਪੋਲੈਂਡ ਦੇ ਰੇਜਜੋ ਹਵਾਈ ਅੱਡੇ ਤੋਂ ਰਵਾਨਾ ਹੋਈ। ਸ਼ਹਿਰੀ ਹਵਾਬਾਜ਼ੀ, ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਅਤੇ ਸਾਬਕਾ ਮੁਖੀ ਜਨਰਲ ਵੀ. ਕੇ. ਸਿੰਘ ਨੇ ਪੋਲੈਂਡ ਪਹੁੰਚਣ ਤੋਂ ਬਾਅਦ ਸਥਿਤੀ ਦਾ ਮੁਲਾਂਕਣ ਕੀਤਾ। 


author

Tanu

Content Editor

Related News