ਅਬੂ ਧਾਬੀ ''ਚ ਹਿੰਦੂ ਮੰਦਰ ਦੇ ਉਦਘਾਟਨ ਲਈ PM ਮੋਦੀ ਜਲਦ ਹੋਣਗੇ ਰਵਾਨਾ, ਵਿਦੇਸ਼ ਸਕੱਤਰ ਨੇ ਦਿੱਤੀ ਜਾਣਕਾਰੀ
Monday, Feb 12, 2024 - 04:57 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਬੂ ਧਾਬੀ ਵਿੱਚ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (BAPS) ਹਿੰਦੂ ਮੰਦਰ ਦਾ ਉਦਘਾਟਨ ਕਰਨਗੇ, ਜੋ UAE ਵਿੱਚ ਪਹਿਲਾ ਰਵਾਇਤੀ ਹਿੰਦੂ ਮੰਦਰ ਹੈ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਤੋਂ ਸੰਯੁਕਤ ਅਰਬ ਅਮੀਰਾਤ (UAE) ਦੀ ਦੋ ਦਿਨਾਂ ਯਾਤਰਾ 'ਤੇ ਜਾਣਗੇ, ਜਿਸ ਦੌਰਾਨ ਉਹ 14 ਫਰਵਰੀ ਨੂੰ ਮੰਦਰ ਦਾ ਉਦਘਾਟਨ ਕਰਨਗੇ। ਇਸ ਸਬੰਧੀ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਅਹਿਮ ਜਾਣਕਾਰੀ ਦਿੱਤੀ। ਵਿਦੇਸ਼ ਸਕੱਤਰ ਮੁਤਾਬਕ BAPS ਮੰਦਰ ਦਾ ਉਦਘਾਟਨ ਪ੍ਰੋਗਰਾਮ ਪੀ.ਐੱਮ. ਮੋਦੀ ਦੀ ਯੂ.ਏ.ਈ ਯਾਤਰਾ ਦਾ ਪ੍ਰਮੁੱਖ ਅੰਗ ਹੈ।
ਵਿਦੇਸ਼ ਸਕੱਤਰ ਅਨੁਸਾਰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਵਿਸ੍ਰਿਤਤ ਜਾਣਕਾਰੀ ਜਲਦ ਹੀ ਉਪਲਬਧ ਕਰਵਾਈ ਜਾਵੇਗੀ। ਉਦਘਾਟਨ ਤੋਂ ਪਹਿਲਾਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਲਗਭਗ 2000 ਤੋਂ 5000 ਸ਼ਰਧਾਲੂਆਂ ਦੇ ਮੰਦਰ ਵਿੱਚ ਆਉਣ ਦੀ ਉਮੀਦ ਹੈ। ਫਿਲਹਾਲ ਪ੍ਰੋਗਕਾਮ ਕਾਫੀ ਵਿਸਤ੍ਰਿਤ ਹੈ। ਇਸ ਦੀ ਰੂਪਰੇਖਾ, ਸਮਾਂ ਸਾਰਣੀ ਅਤੇ ਬਾਕੀ ਪ੍ਰੋਗਰਾਮਾਂ ਬਾਰੇ ਸਮੇਂ-ਸਮੇਂ 'ਤੇ ਜਾਣਕਾਰੀ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਅਬੂ ਧਾਬੀ 'ਚ ਪਹਿਲੇ ਹਿੰਦੂ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਤੇਜ਼, ਭਾਰਤੀ ਬੱਚੇ ਬਣਾ ਰਹੇ 'ਤੋਹਫ਼ੇ'
ਇੱਥੇ ਦੱਸ ਦਈਏ ਕਿ ਆਪਣੀ ਯਾਤਰਾ ਦੌਰਾਨ ਪੀ.ਐੱਮ.ਮੋਦੀ ਅਬੂ ਧਾਬੀ ਦੇ ਜਾਏਦ ਸਪੋਰਟਸ ਸਿਟੀ ਵਿਖੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਯੂ.ਏ.ਈ ਵਿੱਚ ਘੱਟੋ-ਘੱਟ 3.5 ਮਿਲੀਅਨ ਭਾਰਤੀ ਹਨ ਜੋ ਖਾੜੀ ਵਿੱਚ ਭਾਰਤੀ ਕਰਮਚਾਰੀਆਂ ਦਾ ਹਿੱਸਾ ਹਨ। ਮੰਦਰ ਦੀ ਗੱਲ ਕਰੀਏ ਤਾਂ ਇਸ ਦੇ ਅਗਲੇ ਹਿੱਸੇ ਵਿੱਚ ਰੇਤ ਦੇ ਪੱਥਰ ਦੀ ਪਿੱਠਭੂਮੀ ਵਿੱਚ ਸੰਗਮਰਮਰ ਦੀ ਸ਼ਾਨਦਾਰ ਨੱਕਾਸ਼ੀ ਕੀਤੀ ਗਈ ਹੈ, ਜੋ ਕਿ ਰਾਜਸਥਾਨ ਅਤੇ ਗੁਜਰਾਤ ਦੇ ਹੁਨਰਮੰਦ ਕਾਰੀਗਰਾਂ ਦੁਆਰਾ ਪੱਥਰ ਦੇ 25,000 ਤੋਂ ਵੱਧ ਟੁਕੜਿਆਂ ਤੋਂ ਤਿਆਰ ਕੀਤੀ ਗਈ ਹੈ। ਮੰਦਰ ਲਈ ਉੱਤਰੀ ਰਾਜਸਥਾਨ ਤੋਂ ਅਬੂ ਧਾਬੀ ਤੱਕ ਗੁਲਾਬੀ ਰੇਤਲੇ ਪੱਥਰ ਦੀ ਕਾਫ਼ੀ ਗਿਣਤੀ ਵਿੱਚ ਢੋਆ-ਢੁਆਈ ਕੀਤੀ ਗਈ ਸੀ। ਮੰਦਰ ਦੇ ਅਧਿਕਾਰੀਆਂ ਮੁਤਾਬਕ ਅੰਦਰਲੇ ਹਿੱਸੇ ਨੂੰ ਬਣਾਉਣ ਲਈ 40,000 ਘਣ ਫੁੱਟ ਸੰਗਮਰਮਰ ਦੀ ਵਰਤੋਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।