ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ, ਕਿਹਾ- 'ਅੱਜ ਸਾਡੇ ਰਾਮ ਆ ਗਏ ਹਨ'

Monday, Jan 22, 2024 - 02:33 PM (IST)

ਲਖਨਊ- ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਸਿਆਵਰ ਰਾਮਚੰਦਰ ਦੀ ਜੈ ਨਾਲ ਕੀਤੀ। ਉਨ੍ਹਾਂ ਕਿਹਾ ਕਿ 'ਰਾਮਲੱਲਾ ਟੈਂਟ 'ਚ ਨਹੀਂ, ਹੁਣ ਸ਼ਾਨਦਾਰ ਮੰਦਰ 'ਚ ਰਹਿਣਗੇ'। ਅੱਜ ਸਾਡੇ ਰਾਮ ਆ ਗਏ ਹਨ। ਉਨ੍ਹਾਂ ਕਿਹਾ ਕਿ 22 ਜਨਵਰੀ ਕਲੰਡਰ ਦੀ ਲਿਖੀ ਇਕ ਤਾਰੀਖ਼ ਨਹੀਂ ਹੈ। ਇਹ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਹਜ਼ਾਰ ਸਾਲ ਬਾਅਦ ਵੀ ਲੋਕ ਅੱਜ ਦੀ ਇਸ ਤਾਰੀਖ਼ ਦੀ ਚਰਚਾ ਕਰਨਗੇ। ਅਸੀਂ ਕਿੰਨੇ ਕਿਸਮਤਵਾਲੇ ਹਾਂ ਕਿ ਅਸੀਂ ਇਸ ਪਲ਼ ਨੂੰ ਜੀ ਰਹੇ ਹਾਂ। ਇਹ ਪਲ਼ ਆਮ ਪਲ਼ ਨਹੀਂ ਹੈ। ਇਹ ਕਾਲਚੱਕਰ 'ਤੇ ਲਿਖੀ ਕਦੇ ਨਾ ਮਿਟਣ ਵਾਲੀ ਲਕੀਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਨੂੰਮਾਨ ਅਤੇ ਹਨੂੰਮਾਨਗੜ੍ਹੀ ਦੇ ਨਾਲ ਹੀ ਮਾਤਾ ਜਾਨਕੀ, ਲਕਸ਼ਮਣ, ਭਰਤ, ਸ਼ਤੂਘਨ ਅਤੇ ਪਵਿੱਤਰ ਅਯੁੱਧਿਆ ਪੁਰੀ, ਸਰਊ ਨਦੀ ਨੂੰ ਵੀ ਪ੍ਰਣਾਮ ਕੀਤਾ।

ਇਹ ਵੀ ਪੜ੍ਹੋ : ਅਯੁੱਧਿਆ ਧਾਮ 'ਚ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ਼ ਭਾਵੁਕ ਕਰਨ ਵਾਲਾ: PM ਮੋਦੀ

ਤਪੱਸਿਆ 'ਚ ਕਮੀ ਰਹਿ ਗਈ ਹੋਵੇਗੀ, ਜਿਸ ਕਾਰਨ ਅਸੀਂ ਇੰਨੀ ਸਦੀਆਂ ਤੱਕ ਇਹ ਕੰਮ ਨਹੀਂ ਕਰ ਸਕੇ

ਉਨ੍ਹਾਂ ਕਿਹਾ ਕਿ ਮੈਂ ਅੱਜ ਪ੍ਰਭੂ ਸ਼੍ਰੀਰਾਮ ਤੋਂ ਮੁਆਫ਼ੀ ਪ੍ਰਾਰਥਨਾ ਵੀ ਕਰ ਰਿਹਾ ਹਾਂ। ਸਾਡੀ ਤਪੱਸਿਆ 'ਚ ਕੁਝ ਤਾਂ ਕਮੀ ਰਹਿ ਗਈ ਹੋਵੇਗੀ, ਜਿਸ ਕਾਰਨ ਅਸੀਂ ਇੰਨੀ ਸਦੀਆਂ ਤੱਕ ਇਹ ਕੰਮ ਨਹੀਂ ਕਰ ਸਕੇ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਉਹ  ਕਮੀ ਪੂਰੀ ਹੋਈ। ਮੈਨੂੰ ਭਰੋਸਾ ਹੈ ਕਿ ਪ੍ਰਭੂ ਸ਼੍ਰੀਰਾਮ ਸਾਨੂੰ ਜ਼ਰੂਰ ਮੁਆਫ਼ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਗੋਸਵਾਮੀ ਤੁਲਸੀਦਾਸ ਦੀ ਇਕ ਚੌਪਾਈ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਦੋਂ 14 ਸਾਲ ਦਾ ਵਨਵਾਸ ਸੀ, ਉਦੋਂ ਵੀ ਅਯੁੱਧਿਆ ਵਾਸੀਆਂ ਨੇ ਇੰਨਾ ਦਰਦ ਸਹਿਣ ਕੀਤਾ। ਅੱਜ ਇੰਨੀਆਂ ਸਦੀਆਂ ਤੱਕ ਦਰਦ ਸਹਿਣਾ ਪਿਆ। ਉਨ੍ਹਾਂ ਨੇ ਸੰਵਿਧਾਨ ਦੀ ਪਹਿਲੀ ਕਾਪੀ 'ਚ ਪ੍ਰਭੂ ਸ਼੍ਰੀਰਾਮ ਦੇ ਵਿਰਾਜਮਾਨ ਹੋਣ ਦਾ ਜ਼ਿਕਰ ਕੀਤਾ ਅਤੇ ਨਿਆਪਾਲਿਕਾ ਦਾ ਧੰਨਵਾਦ ਕੀਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News