PM ਮੋਦੀ ਨੇ ਅਰੁਣ ਜੇਤਲੀ ਨੂੰ ਕੀਤਾ ਯਾਦ, ਕਿਹਾ- ਇਕ ਪ੍ਰਤੀਭਾਸ਼ਾਲੀ ਸਾਥੀ ਗਵਾਇਆ

Tuesday, Sep 10, 2019 - 07:03 PM (IST)

PM ਮੋਦੀ ਨੇ ਅਰੁਣ ਜੇਤਲੀ ਨੂੰ ਕੀਤਾ ਯਾਦ, ਕਿਹਾ- ਇਕ ਪ੍ਰਤੀਭਾਸ਼ਾਲੀ ਸਾਥੀ ਗਵਾਇਆ

ਨਵੀਂ ਦਿੱਲੀ— ਭਾਜਪਾ ਨੇਤਾ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸ਼ਰਧਾਂਜਲੀ ਸਭਾ ਦਾ ਜਵਾਹਰ ਲਾਲ ਸਟੇਡੀਅਮ 'ਚ ਆਯੋਜਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਤਲੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੈਂ ਇਕ ਪ੍ਰਤੀਭਾਸ਼ਾਲੀ ਸਾਥੀ ਨੂੰ ਗਵਾਇਆ ਹੈ। ਉਨ੍ਹਾਂ ਦੀ ਕਮੀ ਸ਼ਬਦਾਂ 'ਚ ਨਹੀਂ ਦੱਸ ਸਕਦਾ। ਉਨ੍ਹਾਂ ਕਿਹਾ ਕਿ ਜੇਤਲੀ ਜੀ ਦੇ ਆਖਰੀ ਦਰਸ਼ਨ ਨਹੀਂ ਕਰ ਸਕਿਆ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਿਲਾਂ ਨਾਲ ਭਰੀ ਸੀ। ਉਹ ਹਮੇਸ਼ਾ ਦੇਸ਼ ਦੀ ਗੱਲ ਕਰਦੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ, 'ਕਿਵੇਂ ਉਹ ਇਕ ਲਾਈਨ 'ਚ ਆਪਣੀ ਸਾਰੀ ਗੱਲ ਕਹਿ ਦਿੰਦੇ ਸਨ। ਉਹ ਮੀਡੀਆ ਦੇ ਕਾਫੀ ਪਸੰਦਿਦਾ ਸਨ। ਮੀਡੀਆ ਦੇ ਲੋਕਾਂ ਨੂੰ ਉਨ੍ਹਾਂ ਨੂੰ ਮਿਲਣ 'ਚ ਕੋਈ ਪ੍ਰੇਸ਼ਾਨੀ ਨਹੀਂ ਸੀ ਹੁੰਦੀ। ਉਨ੍ਹਾਂ ਕਿਹਾ ਕਿ ਅਰੁਣ ਜੀ ਚਾਹੁੰਦੇ ਤਾਂ ਉਹ ਲਗਜ਼ਰੀ ਜ਼ਿੰਦਗੀ ਜੀਅ ਸਕਦੇ ਸੀ ਪਰ ਉਨ੍ਹਾਂ ਨੇ ਕਦੇ ਪਾਰਟੀ ਲਾਈਨ ਤੋਂ ਹੱਟ ਕੇ ਕੋਈ ਕੰਮ ਨਹੀਂ ਕੀਤਾ।


author

Inder Prajapati

Content Editor

Related News