''ਕਲਾਮ'' ਨੂੰ PM ਮੋਦੀ ਨੇ ਜਯੰਤੀ ਮੌਕੇ ਕੀਤਾ ਨਮਨ, ਕਿਹਾ- ਉਨ੍ਹਾਂ ਦਾ ਬੇਮਿਸਾਲ ਯੋਗਦਾਨ ਯਾਦ ਰਹੇਗਾ
Sunday, Oct 15, 2023 - 12:04 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਵਿਗਿਆਨਕ ਅਤੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁੱਲ ਕਮਾਲ ਦੀ ਜਯੰਤੀ 'ਤੇ ਐਤਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ 'ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਕਲਾਮ ਆਪਣੇ ਨਿਮਰਤਾਪੂਰਵਕ ਵਤੀਰੇ ਅਤੇ ਵਿਸ਼ੇਸ਼ ਵਿਗਿਆਨਕ ਪ੍ਰਤਿਭਾ ਕਾਰਨ ਲੋਕਾ ਦੇ ਪਿਆਰੇ ਸਨ।
ਇਹ ਵੀ ਪੜ੍ਹੋ- ਬਿਸਤਰੇ ਹੇਠਾਂ ਰੱਖੇ ਸਨ 42 ਕਰੋੜ ਰੁਪਏ, ਛਾਪਾ ਮਾਰਨ ਗਏ ਇਨਕਮ ਟੈਕਸ ਅਧਿਕਾਰੀ ਵੀ ਰਹਿ ਗਏ ਹੈਰਾਨ
ਭਾਰਤ ਦੇ ਪ੍ਰਮੁੱਖ ਵਿਗਿਆਨੀਆਂ ਵਿਚੋਂ ਇਕ ਕਲਾਮ ਨੇ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਲਿਖੀਆਂ ਸਨ ਅਤੇ ਉਹ ਖ਼ਾਸ ਤੌਰ 'ਤੇ ਨੌਜਵਾਨ ਪੀੜ੍ਹੀ ਵਿਚਾਲੇ ਕਾਫੀ ਲੋਕਪ੍ਰਿਯ ਸਨ ਕਿਉਂਕਿ ਉਹ ਦੇਸ਼ ਭਰ ਵਿਚ ਉਨ੍ਹਾਂ ਨਾਲ ਗੱਲਬਾਤ ਕਰਦੇ ਰਹਿੰਦੇ ਸਨ। ਕਲਾਮ 2002 ਤੋਂ 2007 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ ਅਤੇ ਉਨ੍ਹਾਂ ਨੇ ਆਪਣੇ ਆਚਰਣ ਅਤੇ ਵਿਵਹਾਰ ਕਾਰਨ ਹਰ ਸਿਆਸੀ ਪਾਰਟੀ ਦਾ ਸਨਮਾਨ ਪ੍ਰਾਪਤ ਕੀਤਾ ਸੀ।
ਇਹ ਵੀ ਪੜ੍ਹੋ- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ
ਕਲਾਮ ਨੂੰ ਲੋਕਾਂ ਦਾ ਰਾਸ਼ਟਰਪਤੀ ਕਿਹਾ ਜਾਂਦਾ ਸੀ ਕਿਉਂਕਿ ਉੱਚ ਅਹੁਦੇ ਦੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਉਹ ਆਮ ਲੋਕਾਂ ਖ਼ਾਸ ਕਰ ਕੇ ਵਿਦਿਆਰਥੀਆਂ ਨੂੰ ਮਿਲਣ ਲਈ ਸਮਾਂ ਕੱਢ ਲੈਂਦੇ ਸਨ ਅਤੇ ਇਹ ਆਦਤ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਮਗਰੋਂ ਵੀ ਬਣੀ ਰਹੀ। ਕਲਾਮ ਦਾ ਜਨਮ ਤਾਮਿਲਨਾਡੂ ਦੇ ਰਾਮੇਸ਼ਵਰ ਵਿਚ 1931 ਵਿਚ ਹੋਇਆ ਸੀ। ਸਾਲ 2015 ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8