ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ, ਪੀ.ਐੱਮ. ਮੋਦੀ ਨੇ ਦਿੱਤੀ ਵਧਾਈ

Saturday, Aug 28, 2021 - 12:53 AM (IST)

ਨਵੀਂ ਦਿੱਲੀ -  ਦੇਰ ਨਾਲ ਹੀ ਸਹੀ ਦੇਸ਼ ਨੇ ਕੋਰੋਨਾ ਖ਼ਿਲਾਫ਼ ਜੰਗ ਵਿੱਚ ਉਹ ਰਫ਼ਤਾਰ ਹਾਸਲ ਕਰ ਲਈ ਹੈ, ਜੋ ਮਹਾਮਾਰੀ ਨੂੰ ਖ਼ਤਮ ਕਰਨ ਅਤੇ ਸਾਰਿਆਂ ਨੂੰ ਜਲਦੀ ਸੁਰੱਖਿਅਤ ਕਰ ਲੈਣ ਲਈ ਜ਼ਰੂਰੀ ਹੈ। ਦੇਸ਼ ਵਿੱਚ ਸ਼ੁੱਕਰਵਾਰ ਨੂੰ ਰਿਕਾਰਡ 1 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਤਾਂ ਪੀ.ਐੱਮ. ਮੋਦੀ ਨੇ ਵੀ ਇਸ ਸਫਲਤਾ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਤੋਂ ਪਹਿਲਾਂ 17 ਅਗਸਤ ਨੂੰ ਦੇਸ਼ ਵਿੱਚ ਟੀਕਿਆਂ ਦੀ 88 ਲੱਖ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ ਸਨ। 

ਇਹ ਵੀ ਪੜ੍ਹੋ - ਅਮਰੀਕਾ ਨੂੰ ਭਾਰੀ ਪੈ ਸਕਦੀ ਹੈ ਗਲਤੀ, ਤਾਲਿਬਾਨ ਨੂੰ ਸੌਂਪੀ 'ਦੁਸ਼ਮਣਾਂ' ਦੀ ਸੂਚੀ

ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਉਪਲਬਧੀ ਦਾ ਐਲਾਨ ਕਰਦੇ ਹੋਏ ਟਵੀਟ ਕੀਤਾ, ''ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ। ਇਹ ਉਹੀ ਕੋਸ਼ਿਸ਼ ਹੈ ਜਿਸ ਨਾਲ ਦੇਸ਼ ਨੇ 1 ਦਿਨ ਵਿੱਚ 1 ਕਰੋੜ ਤੋਂ ਜ਼ਿਆਦਾ ਟੀਕੇ ਲਗਾਉਣ ਦੀ ਗਿਣਤੀ ਪਾਰ ਕਰ ਲਈ ਹੈ। ਸਿਹਤ ਕਰਮਚਾਰੀਆਂ ਦੀ ਅਣਥੱਕ ਮਿਹਨਤ ਅਤੇ ਪੀ.ਐੱਮ. ਮੋਦੀ ਜੀ ਦਾ 'ਸਾਰਿਆਂ ਨੂੰ ਵੈਕਸੀਨ ਮੁਫਤ ਵੈਕਸੀਨ' ਦਾ ਦ੍ਰਿੜ ਸੰਕਲਪ ਰੰਗ ਲਿਆ ਰਿਹਾ ਹੈ। ਪੀ.ਐੱਮ. ਨਰਿੰਦਰ ਮੋਦੀ ਨੇ ਇਸ ਉਪਲਬਧੀ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ, ਅੱਜ ਰਿਕਾਰਡ ਟੀਕਾਕਰਨ! 1 ਕਰੋੜ ਨੂੰ ਪਾਰ ਕਰਨਾ ਇੱਕ ਮਹੱਤਵਪੂਰਣ ਉਪਲਬਧੀ ਹੈ। ਟੀਕਾ ਲੈਣ ਵਾਲਿਆਂ ਅਤੇ ਮੁਹਿੰਮ ਨੂੰ ਸਫਲ ਬਣਾਉਣ ਵਾਲਿਆਂ ਨੂੰ ਵਧਾਈ। 

ਇਹ ਵੀ ਪੜ੍ਹੋ - ਜੈਸ਼ ਸਰਗਨਾ ਮਸੂਦ ਅਜ਼ਹਰ ਨੇ ਕੀਤੀ ਤਾਲਿਬਾਨੀ ਆਗੂ ਬਰਾਦਰ ਨਾਲ ਮੁਲਾਕਾਤ, ਕਸ਼ਮੀਰ 'ਤੇ ਮੰਗੀ ਮਦਦ

ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਨੂੰ ਕੁਲ 1 ਕਰੋੜ 64 ਹਜ਼ਾਰ 32 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ। ਇਸ ਦੇ ਨਾਲ ਹੀ ਦੇਸ਼ ਵਿੱਚ ਹੁਣ ਤੱਕ ਕੁਲ ਟੀਕੇ ਦੀ 62,17,06,882 ਖੁਰਾਕ ਦਿੱਤੀ ਜਾ ਚੁੱਕੀ ਹੈ। 48,08,78,410 ਲੋਕਾਂ ਨੂੰ ਟੀਕੇ ਦੀ ਇੱਕ ਖੁਰਾਕ ਦਿੱਤੀ ਗਈ ਹੈ ਤਾਂ 14,08,28,472 ਦੋਨਾਂ ਟੀਕੇ ਲੈ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News