World’s most admired 2021 ਸੂਚੀ ''ਚ ਚਾਰ ਸਥਾਨ ਹੇਠਾਂ ਖਿਸਕੇ PM ਮੋਦੀ, ਜਾਣੋ ਸਿਖਰ ਤੇ ਕੌਣ?

Wednesday, Dec 15, 2021 - 06:15 PM (IST)

World’s most admired 2021 ਸੂਚੀ ''ਚ ਚਾਰ ਸਥਾਨ ਹੇਠਾਂ ਖਿਸਕੇ PM ਮੋਦੀ, ਜਾਣੋ ਸਿਖਰ ਤੇ ਕੌਣ?

ਲੰਡਨ (ਬਿਊਰੋ): ਬ੍ਰਿਟਿਸ਼ ਮਾਰਕੀਟ ਰਿਸਰਚ ਕੰਪਨੀ YouGov ਨੇ ਸਾਲ 2021 ਲਈ ਦੁਨੀਆ ਦੇ ਸਭ ਤੋਂ ਪ੍ਰਸ਼ੰਸਾਯੋਗ ਪੁਰਸ਼ਾਂ ਅਤੇ ਔਰਤਾਂ ਦੀ ਆਪਣੀ ਸੂਚੀ ਜਾਰੀ ਕੀਤੀ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਚੋਟੀ 'ਤੇ ਹਨ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਸਥਾਨ ਖਿਸਕ ਕੇ ਅੱਠਵੇਂ ਸਥਾਨ 'ਤੇ ਆ ਗਏ ਹਨ। 5 ਭਾਰਤੀਆਂ ਨੇ ਚੋਟੀ ਦੀਆਂ 20 ਸ਼ਖਸੀਅਤਾਂ ਵਿੱਚ ਜਗ੍ਹਾ ਬਣਾਈ ਹੈ। ਚੋਟੀ ਦੀਆਂ 20 ਸ਼ਖਸੀਅਤਾਂ ਦੀ ਸੂਚੀ ਵਿੱਚ ਸਿਰਫ਼ ਦੋ ਭਾਰਤੀ ਅਦਾਕਾਰਾਂ ਨੇ ਸਥਾਨ ਹਾਸਲ ਕੀਤਾ ਹੈ, ਜਿਸ ਵਿਚ ਸ਼ਾਹਰੁਖ ਖਾਨ ਅਤੇ ਅਮਿਤਾਭ ਬੱਚਨ ਦੇ ਨਾਮ ਸ਼ਾਮਲ ਹਨ। ਇਸ ਦੇ ਨਾਲ ਹੀ ਦੋ ਭਾਰਤੀ ਕ੍ਰਿਕਟਰਾਂ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਦੇ ਨਾਮ ਸ਼ਾਮਲ ਹਨ। ਵੱਡੀ ਗੱਲ ਇਹ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸੂਚੀ ਦੇ ਟਾਪ 10 ਵਿੱਚ ਇੱਕ ਸਾਲ ਬਾਅਦ ਵਾਪਸੀ ਕਰ ਗਏ ਹਨ।

ਪਹਿਲੇ ਨੰਬਰ 'ਤੇ ਬਰਾਕ ਓਬਾਮਾ ਅਤੇ ਉਹਨਾਂ ਦੀ ਪਤਨੀ
ਔਰਤਾਂ ਦੀ ਸੂਚੀ ਵਿਚ ਬਰਾਕ ਓਬਾਮਾ ਦ ਪਤਨੀ ਮਿਸ਼ੇਲ ਓਬਾਮਾ ਲਗਾਤਾਰ ਤੀਜੇ ਸਾਲ ਪਹਿਲੇ ਸਥਾਨ 'ਤੇ ਬਣੀ ਹੋਈ ਹੈ। ਦੂਜੇ ਸਥਾਨ 'ਤੇ ਐਂਜਲੀਨਾ ਜੋਲੀ, ਤੀਜੇ 'ਤੇ ਮਹਾਰਾਣੀ ਐਲਿਜ਼ਾਬੇਥ ਦੂਜੀ ਅਤੇ ਚੌਥੇ 'ਤੇ ਓਪਰਾ ਵਿਨਫਰੇ ਹੈ। ਪ੍ਰਿਯੰਕਾ ਚੋਪੜਾ, ਐਮਾ ਵਾਟਸਨ ਅਤੇ ਮਲਾਲਾ ਯੂਸਫਜ਼ਈ ਦੇ ਨਾਂ ਵੀ ਟਾਪ 10 ਵਿੱਚ ਸ਼ਾਮਲ ਹਨ। ਇਸ ਸੂਚੀ ਵਿੱਚ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ 11ਵਾਂ ਸਥਾਨ ਮਿਲਿਆ ਹੈ।

 

PM ਮੋਦੀ 8ਵੇਂ ਸਥਾਨ 'ਤੇ ਪਹੁੰਚੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 2021 ਦੇ ਦੁਨੀਆ ਦੀ ਸਭ ਤੋਂ ਪ੍ਰਸ਼ੰਸਾਯੋਗ ਪੁਰਸ਼ਾਂ ਦੀ ਸੂਚੀ ਵਿਚ ਚਾਰ ਸਥਾਨ ਹੇਠਾਂ ਖਿਸਕ ਗਏ ਹਨ। ਪੀਐਮ ਮੋਦੀ 2020 ਦੀ ਸੂਚੀ ਵਿੱਚ ਚੌਥੇ ਸਥਾਨ 'ਤੇ ਕਾਬਜ਼ ਸਨ। ਉਦੋਂ ਉਹਨਾਂ ਦਾ ਕੁੱਲ ਸਕੋਰ 4.7 ਸੀ, ਜੋ ਇਸ ਵਾਰ 3.6 ਹੋ ਗਿਆ ਹੈ। ਸਿਖਰ 'ਤੇ ਕਾਬਿਜ ਬਰਾਕ ਓਬਾਮਾ ਨੂੰ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਨੁਕਸਾਨ ਝੱਲਣਾ ਪਿਆ ਹੈ। 2020 ਦੇ ਸਰਵੇਖਣ ਵਿੱਚ ਉਹਨਾਂ ਦਾ ਕੁੱਲ ਸਕੋਰ 8.9 ਸੀ, ਜੋ ਇਸ ਵਾਰ ਘੱਟ ਕੇ 7.8 ਹੋ ਗਿਆ ਹੈ।

PunjabKesari

ਰੂਸ ਦੇ ਰਾਸ਼ਟਰਪਤੀ ਦੀ ਟੌਪ 10 ਵਿਚ ਵਾਪਸੀ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਸਾਲ ਬਾਅਦ ਦੁਨੀਆ ਦੇ 10 ਸਭ ਤੋਂ ਪ੍ਰਸ਼ੰਸਾਯੋਗ ਪੁਰਸ਼ਾਂ ਦੀ ਸੂਚੀ ਵਿੱਚ ਮੁੜ ਸ਼ਾਮਲ ਹੋ ਗਏ ਹਨ। 2020 ਦੇ ਸਰਵੇਖਣ ਵਿੱਚ, ਪੁਤਿਨ 3.3 ਅੰਕਾਂ ਨਾਲ 12ਵੇਂ ਸਥਾਨ 'ਤੇ ਸਨ। ਇਸ ਵਾਰ ਉਹ 3.4 ਅੰਕਾਂ ਨਾਲ 9ਵੇਂ ਨੰਬਰ 'ਤੇ ਹੈ। 69 ਸਾਲਾ ਪੁਤਿਨ ਅਲੀਬਾਬਾ ਗਰੁੱਪ ਦੇ ਸੰਸਥਾਪਕ ਜੈਕ ਮਾ ਨੂੰ ਪਛਾੜ ਕੇ ਦੋ ਸਥਾਨਾਂ 'ਤੇ ਚੜ੍ਹ ਗਏ ਹਨ।

ਪੜ੍ਹੋ ਇਹ ਅਹਿਮ ਖਬਰ -ਮਾਣ ਦੀ ਗੱਲ, ਭਾਰਤੀ ਮੂਲ ਦੇ ਪ੍ਰੋਫੈਸਰ ਚੁਣੇ ਗਏ ਆਸਟ੍ਰੇਲੀਅਨ ਅਕੈਡਮੀ ਆਫ ਸਾਇੰਸ ਦੇ ਪ੍ਰਧਾਨ

38 ਦੇਸ਼ਾਂ ਵਿਚ ਕੀਤਾ ਗਿਆ ਸਰਵੇਖਣ
ਇਸ ਸਾਲ ਦਾ ਅਧਿਐਨ 38 ਦੇਸ਼ਾਂ ਦੇ 42,000 ਲੋਕਾਂ ਦਾ ਸਰਵੇਖਣ ਕੀਤਾ ਗਿਆ ਸੀ। ਉੱਤਰਦਾਤਾਵਾਂ ਨੂੰ ਇੱਕ ਜਨਤਕ ਸ਼ਖਸੀਅਤ ਦਾ ਨਾਮ ਦੇਣ ਲਈ ਕਿਹਾ ਗਿਆ ਸੀ ਜਿਸਦੀ ਉਹ ਪ੍ਰਸ਼ੰਸਾ ਕਰਦੇ ਹਨ ਅਤੇ ਫਿਰ ਵਿਕਲਪਾਂ ਦੀ ਸੂਚੀ ਵਿੱਚੋਂ ਸਭ ਤੋਂ ਪ੍ਰਸ਼ੰਸਾਯੋਗ ਸ਼ਖਸੀਅਤ ਦੀ ਚੋਣ ਕੀਤੀ ਜਾਂਦੀ ਹੈ। ਹਰੇਕ ਦੇਸ਼ ਦੇ ਨਤੀਜਿਆਂ ਨੂੰ ਦੇਸ਼ ਦੀ ਆਬਾਦੀ ਦੇ ਆਕਾਰ ਨੂੰ ਦਰਸਾਉਣ ਲਈ ਵਜ਼ਨ ਵੀ ਦਿੱਤਾ ਗਿਆ ਸੀ।


author

Vandana

Content Editor

Related News