ਨਰਾਤਿਆਂ ਦੇ ਸ਼ੁੱਭ ਦਿਨ PM ਮੋਦੀ ਦਾ ਲਿਖਿਆ 'ਗਰਬਾ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

Sunday, Oct 15, 2023 - 03:01 PM (IST)

ਨਵੀਂ ਦਿੱਲੀ (ਏ. ਐੱਨ. ਆਈ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਖੇ ਗਰਬਾ ਗੀਤ ਦਾ ਮਿਊਜ਼ਿਕ ਵੀਡੀਓ ਰਿਲੀਜ਼ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ 190 ਸੈਕਿੰਡ ਦੇ ਸੰਗੀਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ :  ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਸਾਲਾਂ ਪਹਿਲਾਂ ਮੇਰੇ ਵਲੋਂ ਲਿਖੇ ਗਏ ਇਕ ਗਰਬਾ ਦੀ ਇਸ ਪਿਆਰੀ ਸੰਗੀਤਮਈ ਪੇਸ਼ਕਸ਼ ਲਈ ਧਵਨੀ ਭਾਨੁਸ਼ਾਲੀ, ਤਨਿਸ਼ਕ ਬਾਗਚੀ ਅਤੇ ਜੇਜਸਟ ਮਿਊਜ਼ਿਕ ਦੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਿਕ ਮੈਂ ਸਾਲਾਂ ਤੋਂ ਨਹੀਂ ਲਿਖਿਆ ਸੀ, ਪਰ ਮੈਂ ਪਿਛਲੇ ਕੁਝ ਦਿਨਾਂ ਵਿਚ ਇਕ ਨਵਾਂ ਗਰਬਾ ਲਿਖਿਆ ਹੈ, ਜਿਸਨੂੰ ਮੈਂ ਨਰਾਤਿਆਂ ਦੌਰਾਨ ਸਾਂਝਾ ਕਰਾਂਗਾ। ਮੋਦੀ ਵਲੋਂ ਇਹ ਪੋਸਟ ਧਨਵੀ ਭਾਨੁਸ਼ਾਲੀ ਦੇ ਇਕ ਪੋਸਟ ਦੇ ਜਵਾਬ ਵਿਚ ਕੀਤੀ ਗਈ ਹੈ, ਜਿਨ੍ਹਾਂ ਨੇ ‘ਐਕਸ’ ’ਤੇ ਸੰਗੀਤਮਈ ਪੇਸ਼ਕਸ਼ ਨੂੰ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ :   ਫਾਰੈਕਸ ਰਿਜ਼ਰਵ ਨੂੰ ਲੈ ਕੇ ਭਾਰਤ ਨੂੰ ਝਟਕਾ, ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਤੇ ਗੋਲਡ ਰਿਜ਼ਰਵ ਵੀ ਘਟਿਆ

ਭਾਨੁਸ਼ਾਲੀ ਨੇ ਪੋਸਟ ’ਚ ਲਿਖਿਆ ਕਿ ਪਿਆਰੇ ਨਰਿੰਦਰ ਮੋਦੀ ਜੀ, ਤਨਿਸ਼ਕ ਬਾਗਚੀ ਅਤੇ ਮੈਨੂੰ ਤੁਹਾਡਾ ਲਿਖਿਆ ਗਿਆ ਗਰਬਾ ਪਸੰਦ ਆਇਆ ਅਤੇ ਅਸੀਂ ਇਕ ਨਵੀਂ ਲੈਅ, ਸੰਗੀਤ ਅਤੇ ਸ਼ੈਲੀ ਨਾਲ ਇਕ ਗੀਤ ਬਣਾਉਣਾ ਚਾਹੁੰਦੇ ਸੀ। ਜੇਜਸਟ ਮਿਊਜ਼ਿਕ ਨੇ ਇਸ ਗੀਤ ਅਤੇ ਵੀਡੀਓ ਨੂੰ ਬਣਾਉਣ ਵਿਚ ਸਾਡੀ ਮਦਦ ਕੀਤੀ।

'ਗਰਬੋ' ਨਾਮ ਦੇ ਇਸ ਗੀਤ ਨੂੰ ਧਵਾਨੀ ਭਾਨੁਸ਼ਾਲੀ ਨੇ ਗਾਇਆ ਹੈ ਅਤੇ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਹੈ। ਇਹ ਅਭਿਨੇਤਾ-ਨਿਰਮਾਤਾ ਜੈਕੀ ਭਗਨਾਨੀ ਦੇ ਸੰਗੀਤ ਲੇਬਲ JJust Music ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ। ਯੂਟਿਊਬ 'ਤੇ ਗੀਤ ਨੂੰ ਪੋਸਟ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਖੇ ਕਾਵਿ ਨੋਟਸ ਤੋਂ ਪ੍ਰੇਰਿਤ ਹੈ। 'ਗਰਬੋ' ਨਵਰਾਤਰੀ ਦੌਰਾਨ ਗੁਜਰਾਤ ਦੀ ਸਭਿਅਤਾ ਅਤੇ ਸੱਭਿਆਚਾਰ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ :   P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ

ਮੋਦੀ ਨੇ ਇਕ ਹੋਰ ਪੋਸਟ ਵਿਚ ਉੱਤਰਾਖੰਡ ਦੀ ਆਪਣੀ ਹਾਲੀਆ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਿਕਹਾ ਕਿ ਜੇਕਰ ਕੋਈ ਮੇਰੇ ਤੋਂ ਪੁੱਛੇ ਕਿ ਤੁਹਾਨੂੰ ਉਤਰਾਖੰਡ ਵਿਚ ਇਕ ਥਾਂ ਜ਼ਰੂਰ ਜਾਣਾ ਚਾਹੀਦਾ ਤਾਂ ਉਹ ਕਿਹੜੀ ਥਾਂ ਹੋਵੇਗੀ, ਤਾਂ ਮੈਂ ਕਹਾਂਗੀ ਕਿ ਤੁਹਾਨੂੰ ਸੂਬੇ ਦੇ ਕੁਮਾਊਂ ਖੇਤਰ ਵਿਚ ਪਾਰਵਤੀ ਕੁੰਡ ਅਤੇ ਜਾਗੇਸ਼ਵਰ ਮੰਦਰ ਦੀ ਯਾਤਰਾ ਕਰਨੀ ਚਾਹੀਦੀ ਹੈ। ਕੁਦਰਤੀ ਸੁੰਦਰਤਾ ਤੁਹਾਨੂੰ ਮੋਹਿਤ ਕਰ ਦੇਵੇਗੀ।

ਇਹ ਵੀ ਪੜ੍ਹੋ :    ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News