PM ਮੋਦੀ ਨੇ ਮਹਾਸ਼ਿਵਰਾਤਰੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

Thursday, Mar 11, 2021 - 11:14 AM (IST)

PM ਮੋਦੀ ਨੇ ਮਹਾਸ਼ਿਵਰਾਤਰੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਮਹਾਸ਼ਿਵਰਾਤਰੀ ਮੌਕੇ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ‘ਹਰ-ਹਰ ਮਹਾਦੇਵ’ ਦਾ ਜੈਕਾਰਾ ਲਾਇਆ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਦੇਸ਼ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ’ਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਹਰ-ਹਰ ਮਹਾਦਵੇ!

PunjabKesari

ਦੱਸ ਦੇਈਏ ਕਿ ਦੇਸ਼ ਭਰ ਵਿਚ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਸ਼ਰਧਾਲੂ ‘ਹਰ-ਹਰ ਮਹਾਦੇਵ’ ਦਾ ਜੈਕਾਰਾ ਲਾਉਂਦੇ ਹੋਏ ਮੰਦਰਾਂ ਵਿਚ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਭਗਵਾਨ ਸ਼ਿਵ ਜੀ ਨੂੰ ਦੇਵ, ਜਗਤ ਦਾਤਾ ਤੇ ਮੁਕਤੀ ਦੇਣ ਵਾਲਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਜੀ ਭਗਤਾਂ ਵਲੋਂ ਕੀਤੀ ਜਾਣ ਵਾਲੀ ਭਗਤੀ ਤੋਂ ਖੁਸ਼ ਹੋ ਜਾਂਦੇ ਹਨ। ਉਨ੍ਹਾਂ ਦੀ ਕ੍ਰਿਪਾ ਨਾਲ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ। 

 

ਹਰੀਦੁਆਰ ਵਿਚ ਕੁੰਭ ਮੌਕੇ ਅੱਜ ਪਹਿਲਾ ਸ਼ਾਹੀ ਇਸ਼ਨਾਨ ਹੈ। ਕੁੰਭ ਦੇ ਸ਼ਾਹੀ ਇਸ਼ਨਾਨ ਵਿਚ ਹੁਣ ਤੱਕ 22 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਡੁੱਬਕੀ ਲਾ ਲਈ ਹੈ। ਉੱਥੇ ਹੀ ਅੱਜ ਅਖਾੜੇ ਇਸ਼ਨਾਨ ’ਚ ਸ਼ਾਮਲ ਹੋਣਗੇ। ਘਾਟਾਂ ਨੂੰ ਅਖਾੜਿਆਂ ਲਈ ਖਾਲੀ ਕਰਵਾਇਆ ਜਾ ਰਿਹਾ ਹੈ। 


author

Tanu

Content Editor

Related News