ਪੀ.ਐੱਮ. ਮੋਦੀ ਨੇ ਜੀਨਪਿੰਗ ਨਾਲ ਕੀਤਾ ਡਿਨਰ, ਹੋਈ ਅਹਿਮ ਮੁੱਦਿਆਂ ''ਤੇ ਚਰਚਾ

10/12/2019 12:28:14 AM

ਚੇਨਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਦੋ ਦਿਨਾ ਯਾਤਰਾ ’ਤੇ ਆਏ ਜਿਨਪਿੰਗ ਨੂੰ ਵਿਸ਼ਵ ਪ੍ਰਸਿੱਧ ਮਹਾਬਲੀਪੁਰਮ ਮੰਦਰਾਂ ਨੂੰ ਗਾਈਡ ਬਣ ਕੇ ਵਿਖਾਇਆ ਅਤੇ ਆਪਣੀ ਪ੍ਰਾਹੁਣਾਚਾਰੀ ਨਾਲ ਉਨ੍ਹਾਂ ਦਾ ਦਿਲ ਜਿੱਤਣ ਵਿਚ ਕੋਈ ਕਸਰ ਨਹੀਂ ਛੱਡੀ। ਇਹ ਪੁਰਾਤਨ ਕਲਾਕ੍ਰਿਤਾਂ ਤਾਮਿਲ ਵਾਸਤੂਕਲਾ ਦੀ ਅਨਮੂਲੀ ਸੱਭਿਆਚਾਰਕ ਉਦਾਹਰਣ ਹਨ ਅਤੇ ਸਦੀਆਂ ਤੋਂ ਲੋਕਾਂ ਦੀ ਖਿੱਚ ਦਾ ਕੇਂਦਰ ਰਹੀਆਂ ਹਨ। ਕਿਸੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਇਹ ਮਾਣ ਹਾਸਲ ਨਹੀਂ ਹੋਇਆ ਹੋਵੇਗਾ ਕਿ ਇਕ ਦੇਸ਼ ਦਾ ਪ੍ਰਧਾਨ ਮੰਤਰੀ ਉਨ੍ਹਾਂ ਦਾ ਗਾਈਡ ਬਣ ਕੇ ਮਾਰਗਦਰਸ਼ਨ ਕਰੇ।

ਮੋਦੀ ਨੇ ਜਿਨਪਿੰਗ ਦੀ ਸ਼ੁੱਕਰਵਾਰ ਨੂੰ ਰਾਤਰੀ ਭੋਜ ਦੌਰਾਨ ਇਥੇ ਮੇਜ਼ਬਾਨੀ ਕੀਤੀ ਅਤੇ ਇਸ ਦੌਰਾਨ ਦੋਵਾਂ ਨੇਤਾਵਾਂ ਨੇ ਰਵਾਇਤੀ ਦੱਖਣ ਭਾਰਤੀ ਖਾਣੇ ਦਾ ਆਨੰਦ ਲਿਆ। ਦੋਵਾਂ ਨੇਤਾਵਾਂ ਨੂੰ ਸ਼ਾਨਦਾਰ ਰਾਤਰੀ ਭੋਜ ਵਿਚ ਹੋਰ ਖਾਣਿਆਂ ਦੇ ਨਾਲ-ਨਾਲ ਦਾਲਾਂ ਨਾਲ ਬਣਾਇਆ ਜਾਣ ਵਾਲਾ ਰਵਾਇਤੀ ਦੱਖਣ ਭਾਰਤੀ ਪਕਵਾਨ ‘ਸਾਂਭਰ’ ਵੀ ਪਰੋਸਿਆ ਗਿਆ। ਪੀਸੀ ਦਾਲ, ਵਿਸ਼ੇਸ਼ ਮਸਾਲਿਆਂ ਅਤੇ ਨਾਰੀਅਲ ਨਾਲ ਤਿਆਰ ਕੀਤੇ ਜਾਣ ਵਾਲੇ ‘ਅਰਾਚੂ ਵਿੱਟਾ ਸਾਂਭਰ’ ਮੈਨਿਊ ਵਿਚ ਖਿੱਚ ਦਾ ਮੁੱਖ ਕੇਂਦਰ ਰਿਹਾ। ਇਸ ਤੋਂ ਇਲਾਵਾ ਟਮਾਟਰ ਨਾਲ ਬਣੀ ਥੱਕਲੀ ਰਸਮ, ਇਮਲੀ, ਕਦਲਾਈ ਕੁਰੁਮਾ ਅਤੇ ਮਿੱਠੇ ਵਿਚ ਹਲਵੇ ਸਮੇਤ ਵੱਖ-ਵੱਖ ਪਕਵਾਨ ਪਰੋਸੇ ਗਏ।


Inder Prajapati

Content Editor

Related News