ਮੋਦੀ ਦੇ ਲੋਕਪ੍ਰਿਅ ਹੋਣ ਦੇ ਪਿੱਛੇ ਹੈ ਇਹ ਕਾਰਨ, ਟਵਿੱਟਰ ''ਤੇ ਫਾਲੋਅ ਕਰਦੇ ਨੇ ਕਰੋੜਾਂ ਲੋਕ

11/16/2017 5:05:41 PM

ਵਾਸ਼ਿੰਗਟਨ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਪ੍ਰਿਅ ਬਣਨ ਅਤੇ ਆਪਣੇ ਸਿਆਸੀ ਅੰਦਾਜ਼ ਨੂੰ ਨਵਾਂ ਰੂਪ ਦੇਣ ਲਈ ਵਿਅੰਗ ਦੀ ਵਰਤੋਂ ਕੀਤੀ। ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਮੋਦੀ ਦੇ ਟਵੀਟਸ ਦਾ ਅਧਿਐਨ ਕਰਨ ਤੋਂ ਬਾਅਦ ਇਹ ਗੱਲ ਆਖੀ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਸਕੂਲ ਆਫ ਇਨਫਾਰਮੇਸ਼ਨ ਨੇ 6 ਸਾਲ ਦੇ ਸਮੇਂ ਦੌਰਾਨ ਮੋਦੀ ਦੇ 9,000 ਤੋਂ ਵਧ ਟਵੀਟਸ ਦਾ ਅਧਿਐਨ ਕੀਤਾ। ਇਹ ਅਧਿਐਨ ਇੰਟਰਨੈਸ਼ਨਲ ਜਰਨਲ ਆਫ ਕਮਿਊਨਿਕੇਸ਼ਨ ਵਿਚ ਪ੍ਰਕਾਸ਼ਤ ਹੋਇਆ ਹੈ। 
ਮੋਦੀ ਦੇ ਟਵਿੱਟਰ 'ਤੇ 3 ਕਰੋੜ 60 ਲੱਖ ਤੋਂ ਵਧ ਫਾਲੋਅਰਜ਼ ਹਨ। ਯੂਨੀਵਰਸਿਟੀ ਵਿਚ ਸੂਚਨਾ ਦੇ ਸਹਾਇਕ ਪ੍ਰੋਫੈਸਰ ਅਤੇ ਅਧਿਐਨ ਦੇ ਲੇਖਕ ਜੋਯੋਜੀਤ ਪਾਲ ਨੇ ਕਿਹਾ ਕਿ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮੋਦੀ ਕਿਵੇਂ ਲੋਕਪ੍ਰਿਅ ਬਣੇ। ਮੋਦੀ ਦੇ ਵਿਅੰਗਾਤਮਕ ਰਵੱਈਏ ਨੇ ਉਨ੍ਹਾਂ ਨੂੰ ਇਕ ਸਿਆਸੀ ਨਜ਼ਰੀਆ ਦਿੱਤਾ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਗੂੰਜ ਸੁਣਾਈ ਦਿੱਤੀ, ਜੋ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ ਉਨ੍ਹਾਂ ਦੇ ਵਿਅੰਗਪੂਰਨ ਸ਼ਬਦਾਂ ਵਾਲੇ ਸੰਦੇਸ਼ਾਂ ਨੂੰ ਵੱਡੀ ਗਿਣਤੀ 'ਚ ਰੀ-ਟਵੀਟ ਕੀਤਾ ਗਿਆ।''
ਯੂਨੀਵਰਸਿਟੀ ਦੀ ਜਾਣਕਾਰੀ ਅਨੁਸਾਰ ਸ਼ੋਧਕਰਤਾਵਾਂ ਨੇ ਟਵੀਟ ਨੂੰ ਮੁੱਖ 9 ਥੀਮਾਂ ਵਿਚ ਵੰਡਿਆ, ਜੋ ਇਸ ਤਰ੍ਹਾਂ ਹਨ— ਕ੍ਰਿਕਟ, ਰਾਹੁਲ ਗਾਂਧੀ, ਮਨੋਰੰਜਨ, ਵਿਅੰਗ, ਭ੍ਰਿਸ਼ਟਾਚਾਰ, ਵਿਕਾਸ, ਵਿਦੇਸ਼ ਮਾਮਲੇ, ਹਿੰਦੂਤੱਵ, ਵਿਗਿਆਨ ਅਤੇ ਤਕਨਾਲੋਜੀ। ਇਨ੍ਹਾਂ ਵਿਸ਼ਿਆਂ ਨੂੰ ਚੁਣਨ ਤੋਂ ਬਾਅਦ ਉਨ੍ਹਾਂ ਨੇ ਦੇਖਿਆ ਕਿ ਵਿਅੰਗਾਤਮਕ ਟਵੀਟ ਚੋਣ ਅਤੇ ਪ੍ਰਚਾਰ ਮੁਹਿੰਮ ਦੇ ਆਲੇ-ਦੁਆਲੇ ਕੇਂਦਰਿਤ ਸਨ। ਆਮ ਚੋਣਾਂ ਦੌਰਾਨ ਮੋਦੀ ਦੇ ਕਈ ਟਵੀਟਸ ਵਿਚ ਉਨ੍ਹਾਂ ਨੇ ਮੁੱਖ ਵਿਰੋਧੀ ਦਲ ਨੂੰ ਭ੍ਰਿਸ਼ਟ ਅਤੇ ਰਾਹੁਲ ਗਾਂਧੀ ਨੂੰ 'ਰਾਹੁਲ ਬਾਬਾ' ਜਾਂ 'ਸ਼ਹਿਜ਼ਾਦਾ' ਕਿਹਾ। ਮੋਦੀ ਨੇ ਆਪਣੇ ਬਿਆਨਾਂ ਨਾਲ ਕਈ ਹਮਲੇ ਕੀਤੇ, ਸ਼ਬਦਾਂ ਦੀ ਵਰਤੋਂ ਕੀਤੀ, ਹੁਸ਼ਿਆਰੀ ਨਾਲ ਸ਼ਬਦਾਂ ਦੀ ਇਸਤੇਮਾਲ ਕਰ ਕੇ ਨਿਸ਼ਾਨਾ ਸਾਧਿਆ ਅਤੇ ਚੁਟਕਲੇ ਸੁਣਾਏ। ਚੋਣਾਂ ਤੋਂ ਬਾਅਦ ਵਿਅੰਗ ਅਤੇ ਗਾਂਧੀ ਦਾ ਜ਼ਿਕਰ ਗਾਇਬ ਹੋ ਗਿਆ।


Related News