ਅਸਲੀ ਮੁੱਦਿਆਂ ਤੋਂ ਗੋਆ ਦੇ ਲੋਕਾਂ ਦਾ ਧਿਆਨ ਭਟਕਾ ਰਹੇ ਪੀ.ਐੱਮ. ਮੋਦੀ: ਰਾਹੁਲ ਗਾਂਧੀ

Friday, Feb 11, 2022 - 07:21 PM (IST)

ਅਸਲੀ ਮੁੱਦਿਆਂ ਤੋਂ ਗੋਆ ਦੇ ਲੋਕਾਂ ਦਾ ਧਿਆਨ ਭਟਕਾ ਰਹੇ ਪੀ.ਐੱਮ. ਮੋਦੀ: ਰਾਹੁਲ ਗਾਂਧੀ

ਨਵੀਂ ਦਿੱਲੀ– ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਾਤਾਰਣ ਅਤੇ ਰੋਜ਼ਗਾਰ ਵਰਗੇ ਅਸਲ ਮੁੱਦਿਆਂ ਤੋਂ ਗੋਆ ਦੇ ਲੋਕਾਂ ਦਾ ਧਿਆਨ ਭਟਕਾਉਣ ਦਾ ਸ਼ੁੱਕਰਵਾਰ ਨੂੰ ਦੋਸ਼ ਲਗਾਇਆ। ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਉਸ ਬਿਆਨ ਦਿ ਨਿੰਦਾ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਪੰਡਿਤ ਜਵਾਹਰ ਲਾਲ ਨਹਿਰੂ ਚਾਹੁੰਦੇ ਤਾਂ ਗੋਆ ਨੂੰ 1947 ’ਚ ‘ਕੁਝ ਹੀ ਘੰਟਿਆਂ ਦੇ ਅੰਦਰ’ ਆਜ਼ਾਦ ਕਰਵਾਇਆ ਜਾ ਸਕਦਾ ਸੀ। ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਸ ਸਮੇਂ ਦੀ ਸਥਿਤੀ ਅਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਕੀ ਹੋ ਰਿਹਾ ਸੀ, ਇਸਨੂੰ ਨਹੀਂ ਸਮਝਦੇ। ਮੋਦੀ ਨੇ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੋਂ ਦੇ ਮਾਪੁਸਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ ਸਰਕਾਰ ਨੂੰ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਮੁਕਤ ਕਰਵਾਉਣ ’ਚ 15 ਸਾਲਾਂ ਦਾ ਸਮਾਂ ਲੱਗ ਗਿਆ।

ਇਹ ਵੀ ਪੜ੍ਹੋ– ਮਾਂ ਨੇ ਖ਼ਤਰੇ 'ਚ ਪਾਈ ਪੁੱਤਰ ਦੀ ਜਾਨ, ਇਸ ਵਜ੍ਹਾ ਕਰਕੇ ਸਾੜ੍ਹੀ ਨਾਲ ਬੰਨ੍ਹ 10ਵੀਂ ਮੰਜ਼ਿਲ ਤੋਂ ਹੇਠਾਂ ਲਟਕਾਇਆ

ਗਾਂਧੀ ਨੇ ਮਡਗਾਓਂ ’ਚ ਪੱਤਰਕਾਰ ਸੰਮੇਲਨ ’ਚ ਕਿਹਾ, ‘ਪ੍ਰਧਾਨ ਮੰਤਰੀ ਉਸ ਸਮੇਂ ਦੇ ਇਤਿਹਾਸ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਸਮਝ ’ਚ ਨਹੀਂ ਆਉਂਦਾ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਕੀ ਚੱਲ ਰਿਹਾ ਸੀ। ਉਹ ਵਾਤਾਵਰਣ ਅਤੇ ਰੋਜ਼ਗਾਰ ਵਰਗੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਗੋਆ ਆ ਰਹੇ ਹਨ।’ ਉਨ੍ਹਾਂ ਨੇ ‘ਹਿਜਾਬ’ ਨੂੰ ਲੈ ਕੇ ਚੱਲ ਰਹੇ ਵਿਵਾਦ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਜਿਹੀ ਗੱਲਬਾਤ ’ਚ ਸ਼ਾਮਿਲ ਨਹੀਂ ਹੋਣਗੇ, ਜਿਸ ਨਾਲ ਗੋਆ ਦੇ ਲੋਕਾਂ ਦਾ ਧਿਆਨ ਭਟਕੇ। ਉਨ੍ਹਾਂ ਕਿਹਾ, ‘ਮੇਰਾ ਮਿਸ਼ਨ ਉਨ੍ਹਾਂ ਚੀਜ਼ਾਂ ’ਤੇ ਧਿਆਨ ਕੇਂਦਰਿਤ ਕਰਨਾ ਹੈ, ਜੋ ਗੋਆ ਦੇ ਲੋਕਾਂ ਲਈ ਮਹੱਤਵਪੂਰਨ ਹੈ।’ ਗੋਆ ਦੇ ਇਕ ਦਿਨਾ ਦੌਰੇ ’ਤੇ ਆਏ ਗਾਂਧੀ ਨੇ ਕਿਹਾ ਕਿ ਕਾਂਗਰਸ ਸੂਬੇ ’ਚ ਜ਼ਿਆਦਾਤਰ ਸੀਟਾਂ ਜਿੱਤੇਗੀ ਅਤੇ ਚੋਣਾਂ ਤੋਂ ਬਾਅਦ ਗਠਜੋੜ ਦੀ ਕੋਈ ਲੋੜ ਨਹੀਂ ਹੋਵੇਗੀ। ਉਨ੍ਹਾਂ ਕਿਹਾ, ‘ਕਾਂਗਰਸ ਨੂੰ ਬਹੁਮਤ ਮਿਲੇਗਾ ਅਤੇ ਗੋਆ ’ਚ ਸਾਡੀ ਸਰਕਾਰ ਬਣਾਉਣ ਲਈ ਤੁਰੰਤ ਕਦਮ ਚੁੱਕਿਆ ਜਾਵੇਗਾ।’

ਇਹ ਵੀ ਪੜ੍ਹੋ– ਗੁਰੂਗ੍ਰਾਮ ਹਾਦਸਾ: ਇਮਾਰਤ ਦੇ ਮਲਬੇ ’ਚੋਂ 18 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਗਿਆ ਵਿਅਕਤੀ


author

Rakesh

Content Editor

Related News