ਫੋਟੋ ਸੈਸ਼ਨ ਦੌਰਾਨ PM ਮੋਦੀ ਨੇ ਟਰਾਫੀ ਦੀ ਥਾਂ ਫੜਿਆ ਰੋਹਿਤ-ਦ੍ਰਾਵਿੜ ਦਾ 'ਹੱਥ', ਹਰ ਪਾਸੇ ਹੋ ਰਹੀ ਚਰਚਾ

Thursday, Jul 04, 2024 - 07:18 PM (IST)

ਫੋਟੋ ਸੈਸ਼ਨ ਦੌਰਾਨ PM ਮੋਦੀ ਨੇ ਟਰਾਫੀ ਦੀ ਥਾਂ ਫੜਿਆ ਰੋਹਿਤ-ਦ੍ਰਾਵਿੜ ਦਾ 'ਹੱਥ', ਹਰ ਪਾਸੇ ਹੋ ਰਹੀ ਚਰਚਾ

ਸਪੋਰਟਸ ਡੈਸਕ- ਅਮਰੀਕਾ ਅਤੇ ਵੈਸਟਇੰਡੀਜ਼ ਦੀ ਸਹਿ ਮੇਜ਼ਬਾਨੀ 'ਚ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੀਰਵਾਰ ਨੂੰ ਦੇਸ਼ ਪਰਤੀ ਭਾਰਤੀ ਕ੍ਰਿਕਟ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਫਾਈਨਲ ਤੋਂ ਬਾਅਦ ਤਿੰਨ ਦਿਨ ਬਾਰਬਾਡੋਸ 'ਚ ਫਸੀ ਭਾਰਤੀ ਟੀਮ ਵੀਰਵਾਰ ਨੂੰ ਸਵੇਰੇ 6 ਵਜੇ ਨਵੀਂ ਦਿੱਲੀ ਪਹੁੰਚੀ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਜਿਵੇਂ ਹੀ ਭਾਰਤੀ ਟੀਮ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਟੀ-20 ਵਿਸ਼ਵ ਕੱਪ ਟਰਾਫੀ ਨਾਲ ਤਸਵੀਰਾਂ ਖਿਚਵਾਈਆਂ, ਇੱਕ ਸ਼ਾਨਦਾਰ ਦ੍ਰਿਸ਼ ਸਾਹਮਣੇ ਆਇਆ। ਪੀ.ਐੱਮ. ਮੋਦੀ ਨੇ ਟੀ-20 ਵਿਸ਼ਵ ਕੱਪ ਟਰਾਫੀ ਨੂੰ ਹੱਥ ਨਹੀਂ ਲਾਇਆ। ਉਨ੍ਹਾਂ ਨੇ ਫੋਟੋ 'ਚ ਸਿਰਫ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਹੱਥ ਫੜਿਆ ਹੋਇਆ ਸੀ।

ਰੋਹਿਤ-ਦ੍ਰਾਵਿੜ ਨੇ ਚੁੱਕੀ ਟਰਾਫੀ

ਦ੍ਰਾਵਿੜ ਅਤੇ ਰੋਹਿਤ ਨੇ ਇੱਕ-ਇੱਕ ਹੱਥ ਨਾਲ ਟਰਾਫੀ ਚੁੱਕੀ, ਜਦੋਂ ਕਿ ਪੀ.ਐੱਮ. ਮੋਦੀ ਨੇ ਫੋਟੋਆਂ ਖਿਚਵਾਉਂਦੇ ਹੋਏ ਉਨ੍ਹਾਂ ਦੇ ਹੱਥ ਫੜੇ। ਪੀ.ਐੱਮ. ਮੋਦੀ ਦਾ ਅਜਿਹਾ ਕਰਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇੱਕ ਅਸਪਸ਼ਟ ਨਿਯਮ ਦੇ ਅਨੁਸਾਰ, ਟੀਮਾਂ ਜਾਂ ਵਿਅਕਤੀਆਂ ਦੁਆਰਾ ਜਿੱਤੀਆਂ ਟਰਾਫੀਆਂ ਜਾਂ ਤਗਮੇ ਸਿਰਫ ਉਨ੍ਹਾਂ ਲੋਕਾਂ ਦੁਆਰਾ ਛੂਹਣੇ ਚਾਹੀਦੇ ਹਨ ਜਿਨ੍ਹਾਂ ਦੀ ਟੀਮ ਨੇ ਟਰਾਫੀ ਜਿੱਤੀ ਹੈ। ਭਾਵ, ਟਰਾਫੀ 'ਤੇ ਅਧਿਕਾਰ ਸਿਰਫ ਉਨ੍ਹਾਂ ਦਾ ਹੈ ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਨਾਲ ਇਸ ਨੂੰ ਜਿੱਤਿਆ ਹੈ। ਅਜਿਹਾ ਫੀਫਾ ਵਿਸ਼ਵ ਕੱਪ ਦੌਰਾਨ ਵੀ ਕਈ ਵਾਰ ਦੇਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸੇ ਕਾਰਨ ਪੀ.ਐੱਮ. ਮੋਦੀ ਨੇ ਵੀ ਭਾਰਤੀ ਟੀਮ ਅਤੇ ਉਸ ਦੇ ਖਿਡਾਰੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸ਼ਲਾਘਾ ਕੀਤੀ ਹੈ।

ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਮਿਲਣਗੇ ਖਿਡਾਰੀ

ਸ਼ਿਵ ਸੈਨਾ ਨੇਤਾ ਪ੍ਰਤਾਪ ਸਰਨਾਇਕ ਨੇ ਕਿਹਾ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਸ਼ਿਵਮ ਦੁਬੇ ਅਤੇ ਯਸ਼ਸਵੀ ਜੈਸਵਾਲ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ, 'ਮੁੰਬਈ ਵਿੱਚ ਅੱਜ ਦਾ ਪ੍ਰੋਗਰਾਮ ਬੀ.ਸੀ.ਸੀ.ਆਈ. ਦੁਆਰਾ ਆਯੋਜਿਤ ਕੀਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਸ਼ਿਵਮ ਦੁਬੇ ਅਤੇ ਯਸ਼ਸਵੀ ਜੈਸਵਾਲ ਸਮੇਤ ਟੀਮ ਇੰਡੀਆ ਦੇ ਖਿਡਾਰੀ ਭਲਕੇ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਮਿਲਣ ਆਉਣਗੇ। ਉਨ੍ਹਾਂ ਕਿਹਾ ਕਿ ਐੱਮ.ਸੀ.ਏ. ਦਾ ਮੈਂਬਰ ਹੋਣ ਦੇ ਨਾਤੇ, ਮੈਂ ਖਿਡਾਰੀਆਂ ਨੂੰ ਸੱਦਾ ਦਿੱਤਾ ਸੀ ਅਤੇ ਉਨ੍ਹਾਂ ਨੇ ਮੇਰਾ ਸੱਦਾ ਸਵੀਕਾਰ ਕਰ ਲਿਆ ਹੈ।


author

Rakesh

Content Editor

Related News