PM ਮੋਦੀ ਨੇ ਉੱਪ ਰਾਸ਼ਟਰਪਤੀ ਨੂੰ ਕੀਤਾ ਫ਼ੋਨ, ਕਿਹਾ- 'ਮੈਂ 20 ਸਾਲਾਂ ਤੋਂ ਝੱਲ ਰਿਹੈ ਇਹ ਅਪਮਾਨ'

Wednesday, Dec 20, 2023 - 11:09 AM (IST)

PM ਮੋਦੀ ਨੇ ਉੱਪ ਰਾਸ਼ਟਰਪਤੀ ਨੂੰ ਕੀਤਾ ਫ਼ੋਨ, ਕਿਹਾ- 'ਮੈਂ 20 ਸਾਲਾਂ ਤੋਂ ਝੱਲ ਰਿਹੈ ਇਹ ਅਪਮਾਨ'

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਫੋਨ ਕੀਤਾ ਅਤੇ ਸੰਸਦ ਕੰਪਲੈਕਸ ਵਿਚ ਕੁਝ ਸੰਸਦ ਮੈਂਬਰਾਂ ਵਲੋਂ 'ਗਲਤ ਵਿਵਹਾਰ' ਕਰਦੇ ਹੋਏ ਉਨ੍ਹਾਂ ਦਾ ਮਜ਼ਾਕ ਉਡਾਉਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉੱਪ ਰਾਸ਼ਟਰਪਤੀ ਸਕੱਤਰੇਤ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਮੰਚ 'ਐਕਸ' 'ਤੇ ਕੀਤੇ ਗਏ ਇਕ ਪੋਸਟ ਵਿਚ ਧਨਖੜ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਫ਼ੋਨ ਆਇਆ। ਉਨ੍ਹਾਂ ਨੇ ਕੁਝ ਮਾਨਯੋਗ ਸੰਸਦ ਮੈਂਬਰਾਂ ਵਲੋਂ ਕੱਲ੍ਹ, ਉਹ ਵੀ ਪਵਿੱਤਰ ਸੰਸਦ ਕੰਪਲੈਕਸ 'ਚ ਕੀਤੀ ਗਈ ਡਰਾਮੇਬਾਜ਼ੀ 'ਤੇ ਬਹੁਤ ਦੁਖ਼ ਜ਼ਾਹਰ ਕੀਤਾ।'' ਪੋਸਟ ਮੁਤਾਬਕ ਪ੍ਰਧਾਨ ਮੰਤਰੀ ਨੇ ਧਨਖੜ ਨੂੰ ਕਿਹਾ ਕਿ ਉਹ ਖੁਦ ਵੀ ਕਰੀਬ 20 ਸਾਲਾਂ ਤੋਂ ਅਜਿਹੇ ਅਪਮਾਨ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ,''ਪਰ ਭਾਰਤ ਦੇ ਉਪ ਰਾਸ਼ਟਰਪਤੀ ਵਰਗੇ ਸੰਵਿਧਾਨਕ ਅਹੁਦੇ ਨਾਲ ਅਜਿਹਾ ਹੋਣਾ ਮੰਦਭਾਗਾ ਹੈ, ਉਹ ਵੀ ਸੰਸਦ ਵਿਚ, ਮੰਦਭਾਗੀ ਹੈ। ਧਨਖੜ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਉਨ੍ਹਾਂ ਨੂੰ ਆਪਣਾ ਫਰਜ਼ ਨਿਭਾਉਣ ਅਤੇ ਸੰਵਿਧਾਨ ਵਿਚ ਦਰਜ ਸਿਧਾਂਤਾਂ ਨੂੰ ਬਣਾਏ ਰੱਖਣ ਤੋਂ ਨਹੀਂ ਰੋਕ ਸਕਦੀਆਂ।''

PunjabKesari

ਇਹ ਵੀ ਪੜ੍ਹੋ: ਵਿਰੋਧੀ ਧਿਰ ਨੇ ਉਡਾਇਆ ਰਾਜ ਸਭਾ ਦੇ ਸਪੀਕਰ ਦਾ ਮਜ਼ਾਕ, ਧਨਖੜ ਬੋਲੇ- ਮੇਰਾ ਅਪਮਾਨ ਕਰ ਰਹੀ ਕਾਂਗਰਸ

ਉਨ੍ਹਾਂ ਕਿਹਾ,''ਮੈਂ ਆਪਣੇ ਦਿਲ ਦੀ ਡੂੰਘਾਈ ਨਾਲ ਉਨ੍ਹਾਂ ਮੁੱਲਾਂ ਲਈ ਵਚਨਬੱਧ ਹਾਂ। ਕੋਈ ਵੀ ਅਪਮਾਨ ਮੈਨੂੰ ਆਪਣਾ ਰਸਤਾ ਬਦਲਣ ਲਈ ਮਜ਼ਬੂਰ ਨਹੀਂ ਕਰੇਗਾ।'' ਸੰਸਦ ਦੀ ਸੁਰੱਖਿਆ 'ਚ ਸੇਂਧ ਦੀ ਘਟਨਾ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਨੂੰ ਲੈ ਕੇ ਹੰਗਾਮਾ ਕਰਨ 'ਤੇ ਦੋਹਾਂ ਸਦਨਾਂ ਤੋਂ 90 ਤੋਂ ਵੱਧ ਵਿਰੋਧੀ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ ਕੀਤਾ ਅਤੇ ਸਦਨ ਦੀ 'ਮਾਕ ਕਾਰਵਾਈ' ਦਾ ਆਯੋਜਨ ਕੀਤਾ ਸੀ। ਮੁਅੱਤਲ ਸੰਸਦ ਮੈਂਬਰਾਂ ਨੇ ਸੰਸਦ ਦੇ ਨਵੇਂ ਭਵਨ ਦੇ ਮਕਰ ਦੁਆਰ 'ਤੇ ਧਰਨਾ ਦਿੱਤਾ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਲੋਕ ਸਭਾ ਮੈਂਬਰ ਕਲਿਆਣ ਬੈਨਰਜੀ ਨੇ ਰਾਜ ਸਭਾ ਦੇ ਸਪੀਕਰ ਅਤੇ ਲੋਕ ਸਭਾ ਦੇ ਸਪੀਕਰ ਵਲੋਂ, ਸਦਨਾਂ ਦੀ ਕਾਰਵਾਈ ਦਾ ਸੰਚਾਲਨ ਕੀਤੇ ਜਾਣ ਦੀ ਨਕਲ ਉਤਾਰੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬੈਨਰਜੀ ਵਲੋਂ ਕਾਰਵਾਈ ਦੇ ਸੰਚਾਲਨ ਦੀ ਨਕਲ ਕੀਤੇ ਜਾਣ ਦਾ ਮੋਬਾਇਲ ਫ਼ੋਨ ਨਾਲ ਵੀਡੀਓ ਬਣਾਉਂਦੇ ਦੇਖੇ ਗਏ। ਰਾਜ ਸਭਾ ਦੀ ਸਪੀਕਰ ਧਨਖੜ ਨੇ ਉੱਪ ਰਾਸ਼ਟਰਪਤੀ ਅਤੇ ਲੋਕ ਸਭਾ ਸਪੀਕਰ ਦੀ ਨਕਲ ਉਤਾਰੇ ਜਾਣ ਦੀ ਘਟਨਾ 'ਤੇ ਮੰਗਲਵਾਰ ਨੂੰ ਡੂੰਘਾ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News