ਚੋਣ ਪ੍ਰਬੰਧਨ ''ਚ PM ਮੋਦੀ ਨੇ ਗੁਜਾਰਤ ਮਾਡਲ ਅਪਣਾਉਣ ਦੀ ਦਿੱਤੀ ਸਲਾਹ

07/05/2022 12:42:44 PM

ਹੈਦਰਾਬਾਦ- ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਸੂਬਾ ਇਕਾਈਆਂ ਨੂੰ ਚੋਣ ਪ੍ਰਬੰਧਨ ਦਾ ਗੁਜਾਰਤ ਮਾਡਲ ਅਪਣਾਉਣ ਦੀ ਸਲਾਹ ਦਿੱਤੀ ਹੈ। ਇਸ ਦੇ ਅਧੀਨ ਚੋਣਾਂ ਤੋਂ 6 ਮਹੀਨੇ ਪਹਿਲਾਂ ਪੰਨਾ ਮੁਖੀ ਤੋਂ ਲੈ ਕੇ ਬੂਥ ਚੇਅਰਮੈਨ ਦੀ ਨਿਯੁਕਤੀ ਅਤੇ ਉਮੀਦਵਾਰ ਦੀ ਚੋਣ ਐਪ ਬੇਸਡ ਆਟੋਮੇਟੇਡ ਸਿਸਟਮ ਨਾਲ ਹੋਵੇਗੀ। ਗੁਜਰਾਤ ਭਾਜਪਾ ਪ੍ਰਧਾਨ ਸੀ.ਆਰ. ਪਾਟਿਲ ਨੇ ਕਾਰਜਕਾਰਣੀ 'ਚ ਸੂਬੇ ਦੀ ਰਿਪੋਰਟਿੰਗ ਦੌਰਾਨ ਚੋਣ ਤਿਆਰੀਆਂ ਨੂੰ ਲੈ ਕੇ ਪ੍ਰਜੇਟੇਸ਼ਨ ਦਿੱਤੀ। ਇਸ 'ਚ ਪੰਨੀ ਮੁਖੀਆਂ ਅਤੇ ਬੂਥ ਚੇਅਰਮੈਨਾਂ ਦੀ ਨਿਯੁਕਤੀ 100 ਫੀਸਦੀ ਹੋਣ ਦੀ ਜਾਣਕਾਰੀ ਦਿੱਤੀ ਗਈ। ਨਾਲ ਹੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਰਾਜ 'ਚ ਜਿੰਨੇ ਲੋਕਾਂ ਤੱਕ ਪਹੁੰਚੀਆਂ ਹਨ, ਉਸ ਦਾ ਡਾਟਾ ਨਾਮ ਅਤੇ ਟੈਲੀਫੋਨ ਨੰਬਰ ਨਾਲ ਤਿਆਰ ਕੀਤਾ ਗਿਆ ਹੈ।

ਉਮੀਦਵਾਰਾਂ ਦੀ ਚੋਣ ਲਈ ਐਪ ਬੇਸਡ ਆਟੋਮੇਟੇਡ ਸਿਸਟਮ ਬਣਾਇਆ ਹੈ। ਇਸ 'ਚ ਹਰ ਵਿਧਾਨ ਸਭਾ 'ਚ ਪਿਛਲੇ 25 ਸਾਲਾਂ ਤੋਂ ਕਿਹੜੇ ਬੂਥ 'ਤੇ ਕਿੰਨਾ ਵੋਟ ਕਿਹੜੇ ਉਮੀਦਵਾਰ ਨੂੰ ਮਿਲਿਆ, ਇਸ ਦਾ ਤਾਂ ਵੇਰਵਾ ਹੈ ਹੀ, ਨਾਲ ਹੀ ਮੌਜੂਦਾ ਵਿਧਾਇਕ ਅਤੇ ਵਰਕਰਾਂ ਦਾ ਇਕ ਵਿਧਾਨ ਸਭਾ 'ਚ ਬੂਥ ਦੇ ਹਿਸਾਬ ਨਾਲ ਕਿੰਨਾ ਜਨ ਸੰਪਰਕ ਹੈ, ਇਸ ਦਾ ਡਾਟਾ ਵੀ ਤਿਆਰ ਹੈ। ਖੇਤਰ 'ਚ ਜੇਕਰ ਕੋਈ ਨੌਜਵਾਨ ਸਰਗਰਮ ਹੈ ਜਾਂ ਫਿਰ ਔਰਤ ਹੈ ਤਾਂ ਉਸ ਨੂੰ ਜ਼ਿਆਦਾ ਪੁਆਇੰਟ ਮਿਲਣਗੇ। 2 ਲੋਕਾਂ ਦੇ ਨਾਮ ਰਾਜ ਪੱਧਰ 'ਤੇ ਭੇਜੇ ਜਾਣਗੇ। ਜੋ ਨਾਮ ਇਸ ਪ੍ਰਕਿਰਿਆ ਨਾਲ ਚੁਣੇ ਜਾਣਗੇ, ਉਨ੍ਹਾਂ ਨੂੰ ਚੋਣਾਂ ਨਾਲ ਸੰਬੰਧਤ ਹੋਰ ਜ਼ਿੰਮੇਵਾਰੀ ਸੌਂਪੀ ਜਾਵੇਗੀ।


DIsha

Content Editor

Related News