PM ਮੋਦੀ ਨੇ USISPF ਲੀਡਰਸ਼ਿਪ ਸਮਿਟ ਨੂੰ ਕੀਤਾ ਸੰਬੋਧਿਤ, ਜਾਣੋ ਭਾਸ਼ਣ ਦੀਆਂ ਅਹਿਮ ਗੱਲਾਂ
Thursday, Sep 03, 2020 - 11:04 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਵੀਰਵਾਰ ਨੂੰ ਯੂ.ਐੱਸ. ਇੰਡੀਆ ਸਟ੍ਰੈਟੇਜਿਕ ਪਾਰਟਨਪਸ਼ਿਪ ਫੋਰਮ (ਯੂ.ਐੱਸ.ਆਈ.ਐੱਸ.ਪੀ.ਐੱਫ.) ਦੇ ਤੀਸਰੇ ਸਾਲਾਨਾ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ 'ਚ ਪੀ.ਐੱਮ. ਮੋਦੀ ਨੇ ਕਿਹਾ, ਭਾਰਤ ਪਹਿਲਾ ਅਜਿਹਾ ਦੇਸ਼ ਸੀ ਜਿਸ ਨੇ ਸਭ ਤੋਂ ਪਹਿਲਾਂ ਮਾਸਕ ਦਾ ਇਸਤੇਮਾਲ ਅਤੇ ਫੇਸ ਕਵਰ ਕਰਨ ਨੂੰ ਇੱਕ ਹੈਲਥ ਮੇਜਰ ਦੀ ਤਰ੍ਹਾਂ ਲਿਆ। ਅਸੀਂ ਸਭ ਤੋਂ ਪਹਿਲਾਂ ਸੋਸ਼ਲ ਡਿਸਟੈਂਸਿੰਗ ਲਈ ਪਬਲਿਕ ਅਵੇਅਰਨੈਸ ਮੁਹਿੰਮ ਚਲਾਈ ਸੀ।
- USISPF ਵਿਭਿੰਨਤਾ ਨਾਲ ਭਰੇ ਲੋਕਾਂ ਨੂੰ ਇਕੱਠੇ ਲੈ ਕੇ ਆਇਆ, ਇਸ ਦਾ ਕੰਮ ਸ਼ਲਾਘਾਯੋਗ ਹੈ: ਪੀ.ਐੱਮ. ਮੋਦੀ
- ਯੂ.ਐੱਸ.-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਦੇ ਤੀਸਰੇ ਸਾਲਾਨਾ ਸਿਖ਼ਰ ਸੰਮੇਲਨ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ - ਮੌਜੂਦਾ ਸਥਿਤੀ ਇੱਕ ਨਵੀਂ ਮਾਨਸਿਕਤਾ ਦੀ ਮੰਗ ਕਰਦੀ ਹੈ। ਇੱਕ ਮਾਨਸਿਕਤਾ ਜਿਸਦਾ ਨਜ਼ਰੀਆ ਵਿਕਾਸ ਲਈ ਮਨੁੱਖੀ ਕੇਂਦਰਿਤ ਹੋਵੇ।
- ਭਾਰਤ ਪਹਿਲਾ ਅਜਿਹਾ ਦੇਸ਼ ਸੀ ਜਿਸ ਨੇ ਸਭ ਤੋਂ ਪਹਿਲਾਂ ਮਾਸਕ ਦਾ ਇਸਤੇਮਾਲ ਅਤੇ ਫੇਸ ਕਵਰ ਕਰਨ ਨੂੰ ਇੱਕ ਹੈਲਥ ਮੇਜਰ ਦੀ ਤਰ੍ਹਾਂ ਲਿਆ। ਅਸੀਂ ਸਭ ਤੋਂ ਪਹਿਲਾਂ ਸੋਸ਼ਲ ਡਿਸਟੈਂਸਿੰਗ ਲਈ ਪਬਲਿਕ ਅਵੇਅਰਨੈਸ ਮੁਹਿੰਮ ਚਲਾਈ ਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
- ਪੂਰੇ ਕੋਰੋਨਾ ਪੀਰੀਅਡ ਦੌਰਾਨ, ਲਾਕਡਾਉਨ ਦੇ ਸਮੇਂ ਭਾਰਤ ਸਰਕਾਰ ਦਾ ਇੱਕ ਹੀ ਮਕਸਦ ਸੀ- ਗਰੀਬਾਂ ਦੀ ਰੱਖਿਆ ਕਰਨਾ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਪੂਰੇ ਸੰਸਾਰ ਦੀ ਸਭ ਤੋਂ ਵੱਡੀ ਸਮਰਥਨ ਪ੍ਰਣਾਲੀ ਹੈ। ਇਸ ਦੇ ਤਹਿਤ ਲੱਗਭੱਗ 800 ਮਿਲੀਅਨ ਲੋਕਾਂ ਨੂੰ ਭੋਜਨ ਉਪਲੱਬਧ ਕਰਵਾਇਆ ਗਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
- USISPF ਸਮਿਟ 'ਚ ਬੋਲੇ ਪੀ.ਐੱਮ. ਮੋਦੀ- ਕੋਰੋਨਾ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਪਰ ਇਸ ਮੁਸ਼ਕਿਲ ਘੜੀ 'ਚ ਭਾਰਤ ਪੀ.ਪੀ.ਈ. ਕਿੱਟ ਬਣਾਉਣ 'ਚ ਦੂਜੇ ਨੰਬਰ 'ਤੇ ਪਹੁਚ ਗਿਆ। ਕੋਰੋਨਾ ਦਾ ਅਸਰ ਆਰਥਿਕ ਸਥਿਤੀ 'ਤੇ ਵੀ ਪਿਆ ਪਰ ਭਾਰਤ 'ਚ ਹਰ ਖੇਤਰ 'ਚ ਬੇਹੱਦ ਸੰਭਾਵਨਾਵਾਂ ਹਨ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ- 1.3 ਅਰਬ ਭਾਰਤੀਆਂ ਦਾ ਇੱਕ ਹੀ ਮਿਸ਼ਨ ਹੈ 'ਸਵੈ-ਨਿਰਭਰ ਭਾਰਤ'। 'ਸਵੈ-ਨਿਰਭਰ ਭਾਰਤ' ਲੋਕਲ ਦਾ ਗਲੋਬਲ 'ਚ ਸ਼ਮੂਲੀਅਤ ਹੈ। ਇਹ ਭਾਰਤ ਦੀ ਤਾਕਤ ਨੂੰ ਗਲੋਬਲ ਫੋਰਸ ਮਲਟੀਪਲਾਇਰ ਦੇ ਰੂਪ 'ਚ ਯਕੀਨੀ ਕਰਦਾ ਹੈ।