ਪੀ. ਐੱਮ. ਮੋਦੀ ਨੂੰ ਫ਼ਿਲਮੀ ਹਸਤੀਆਂ ਨੇ ਇੰਝ ਦਿੱਤੀਆਂ ਜਨਮਦਿਨ ਵਧਾਈਆਂ, ਵਾਇਰਲ ਹੋਈਆਂ ਪੋਸਟਾਂ

Saturday, Sep 17, 2022 - 01:19 PM (IST)

ਪੀ. ਐੱਮ. ਮੋਦੀ ਨੂੰ ਫ਼ਿਲਮੀ ਹਸਤੀਆਂ ਨੇ ਇੰਝ ਦਿੱਤੀਆਂ ਜਨਮਦਿਨ ਵਧਾਈਆਂ, ਵਾਇਰਲ ਹੋਈਆਂ ਪੋਸਟਾਂ

ਮੁੰਬਈ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 72ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਦਿਨ 'ਤੇ ਰਾਜਨੀਤੀ ਤੋਂ ਲੈ ਕੇ ਆਮ ਜਨਤਾ ਅਤੇ ਬਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ ਰਾਹੀਂ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਇਨ੍ਹਾਂ 'ਚ ਅਨੁਪਮ ਖੇਰ, ਕੰਗਨਾ ਰਣੌਤ, ਅਕਸ਼ੈ ਕੁਮਾਰ, ਪਰੇਸ਼ ਰਾਵਲ ਤੋਂ ਲੈ ਕੇ ਹੋਰ ਵੀ ਬਹੁਤ ਸਾਰੇ ਸਿਤਾਰੇ ਸ਼ਾਮਲ ਹਨ। ਬਾਲੀਵੁੱਡ ਅਦਾਕਾਰ ਪਰੇਸ਼ ਰਾਵਲ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ, ''ਪ੍ਰਮਾਤਮਾ ਅੱਗੇ ਪ੍ਰਾਰਥਨਾ ਹੈ ਕਿ ਉਹ ਤੁਹਾਨੂੰ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਮਿਲੇ। ਲੰਬੇ ਸਮੇਂ ਤੱਕ ਜੀਓ ਅਤੇ ਮਜ਼ਬੂਤ ​​ਰਹੋ।''

PunjabKesari

ਇਸ ਦੇ ਨਾਲ ਹੀ ਅਨੁਪਮ ਖੇਰ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਲਈ ਲਿਖਿਆ, ''ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਅੱਜ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਤੁਸੀਂ ਦੇਸ਼ ਵਾਸੀਆਂ ਲਈ ਦਿਨ-ਰਾਤ ਜੋ ਮਿਹਨਤ ਕਰ ਰਹੇ ਹੋ, ਉਹ ਪ੍ਰੇਰਨਾਦਾਇਕ ਹੈ। ਜਿਸ ਸ਼ਰਧਾ ਨਾਲ ਤੁਸੀਂ ਮੇਰੀ ਮਾਂ ਦੁਆਰਾ ਤੁਹਾਡੀ ਰੱਖਿਆ ਲਈ ਭੇਜੀ ਗਈ ਰੁਦਰਾਕਸ਼ ਦੀ ਮਾਲਾ ਨੂੰ ਸਵੀਕਾਰ ਕੀਤਾ ਸੀ, ਉਸ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ। ਜੈ ਹੋ। ਜੈ ਹਿੰਦ।''

PunjabKesari

ਅਦਾਕਾਰ ਅਕਸ਼ੈ ਕੁਮਾਰ ਨੇ ਵੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ, ''ਤੁਹਾਡਾ ਰਵੱਈਆ, ਤੁਹਾਡੀ ਗਰਮਜੋਸ਼ੀ ਅਤੇ ਕੰਮ ਕਰਨ ਦੀ ਤੁਹਾਡੀ ਯੋਗਤਾ। ਇਹ ਗੱਲਾਂ ਮੈਨੂੰ ਬਹੁਤ ਪ੍ਰੇਰਿਤ ਕਰਦੀਆਂ ਹਨ। ਜਨਮਦਿਨ ਮੁਬਾਰਕ ਨਰਿੰਦਰ ਮੋਜੀ ਦੀ ਜੀ। ਤੁਹਾਡੀ ਸਿਹਤ, ਖੁਸ਼ੀਆਂ ਅਤੇ ਆਉਣ ਵਾਲੇ ਸ਼ਾਨਦਾਰ ਸਾਲ ਦੀ ਕਾਮਨਾ ਕਰਦਾ ਹਾਂ।''

PunjabKesari

ਭੋਜਪੁਰੀ ਅਦਾਕਾਰ ਦਿਨੇਸ਼ ਲਾਲ ਯਾਦਵ ਨਿਰਹੁਆ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, 'ਭਾਰਤ ਮਾਤਾ ਦੇ ਸੱਚੇ ਪੁੱਤਰ, ਨਵੇਂ ਭਾਰਤ ਦੇ ਨਿਰਮਾਤਾ, ਵਿਸ਼ਵ ਦੇ ਸਭ ਤੋਂ ਪ੍ਰਸਿੱਧ ਨੇਤਾ, ਭਾਰਤ ਦੇ ਪ੍ਰਸਿੱਧ ਮੁੱਖ ਸੇਵਕ ਪੂਜਨਿਆ ਸ਼੍ਰੀ. ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ।''

PunjabKesari

ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਨੇਤਾ ਕਿਰਨ ਖੇਰ ਨੇ ਵੀ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਆਪਣੀ ਪੋਸਟ 'ਚ ਅਦਾਕਾਰਾ ਨੇ ਲਿਖਿਆ, ''ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬਹੁਤ-ਬਹੁਤ ਵਧਾਈਆਂ। ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ, ਲੰਬੀ ਉਮਰ ਅਤੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਮਹਾਨ ਊਰਜਾ ਬਖਸ਼ੇ। ਸਾਨੂੰ ਤੁਹਾਡੇ 'ਤੇ ਬਹੁਤ ਮਾਣ ਹੈ ਸਰ। ਜੈ ਹਿੰਦ।''

PunjabKesari

ਅਜੇ ਦੇਵਗਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ, ''ਸਤਿਕਾਰਯੋਗ ਨਰਿੰਦਰ ਮੋਦੀ ਜੀ, ਤੁਹਾਡੀ ਲੀਡਰਸ਼ਿਪ ਮੈਨੂੰ ਪ੍ਰੇਰਿਤ ਕਰਦੀ ਹੈ, ਤੁਹਾਡੀ ਚੰਗੀ ਸਿਹਤ ਅਤੇ ਆਉਣ ਵਾਲੇ ਸਾਲ ਲਈ ਸ਼ੁੱਭਕਾਮਨਾਵਾਂ ਸਰ।''

PunjabKesari

ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਲਿਖਿਆ, ''ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ ਸਰ।''

PunjabKesari

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

PunjabKesari


author

sunita

Content Editor

Related News