ਸਰਕਾਰ ਨੇ ਕਿਸਾਨਾਂ ਲਈ ਲਾਂਚ ਕੀਤਾ ਫੇਸ ਆਥੈਂਟੀਕੇਸ਼ਨ ਫੀਚਰ ਵਾਲਾ ਐਪ, ਮਿਲਣਗੀਆਂ ਇਹ ਸਹੂਲਤਾਂ

06/23/2023 1:48:36 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਸੰਬੰਧਿਤ ਫਰਜ਼ੀਵਾੜਾ ਸਾਹਮਣੇ ਆਉਂਦਾ ਰਹਿੰਦਾ ਹੈ। ਕਈ ਅਯੋਗ ਲੋਕ ਵੀ ਪਿਛਲੀਆਂ ਕਿਸਤਾਂ 'ਚ ਯੋਜਨਾ ਦਾ ਲਾਭ ਲੈਂਦੇ ਪਾਏ ਗਏ ਹਨ। ਇਨ੍ਹਾਂ ਲੋਕਾਂ ਨੂੰ ਨੋਟਿਸ ਭੇਜ ਕੇ ਉਨ੍ਹਾਂ ਨੂੰ ਪੀ.ਐੱਮ. ਕਿਸਾਨ ਯੋਜਨਾ ਅਧੀਨ ਲਈ ਗਈ ਸਾਰੇ ਰਾਸ਼ੀ ਨੂੰ ਵਾਪਸ ਕਰਨ ਲਈ ਕਿਹਾ ਜਾਂਦਾ ਰਿਹਾ ਹੈ। ਇਸ ਤਰ੍ਹਾਂ ਦੇ ਫਰਜ਼ੀਵਾੜੇ ਅੱਗੇ ਨਾ ਹੋਣ, ਇਸਨੂੰ ਲੈ ਕੇ ਸਰਕਾਰ ਪੀ.ਐੱਮ. ਕਿਸਾਨ ਯੋਜਨਾ ਨਾਲ ਜੁੜਿਆ ਇਕ ਐਪ ਲੈ ਕੇ ਆਈ ਹੈ। 

ਫੇਸ ਆਥੈਂਟੀਕੇਸ਼ਨ ਫੀਚਰ ਨਾਲ ਲੈਸ ਹੈ ਐਪ

ਸਰਕਾਰ ਨੇ ਪੀ.ਐੱਮ. ਕਿਸਾਨ ਯੋਜਨਾ ਨਾਲ ਸੰਬੰਧਿਤ ਇਕ ਖਾਸ ਤਰ੍ਹਾਂ ਦਾ ਐਪ ਲਾਂਚ ਕੀਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਅਧੀਨ ਫੇਸ ਆਥੈਂਟੀਕੇਸ਼ਨ ਫੀਚਰ ਦਾ ਪੀ.ਐੱਮ. ਕਿਸਾਨ ਮੋਬਾਇਲ ਐਪ ਲਾਂਚ ਕੀਤਾ। ਇਹ ਐਪ ਪੂਰੀ ਤਰ੍ਹਾਂ ਫੇਸ ਆਥੈਂਟੀਕੇਸ਼ਨ ਫੀਚਰ ਨਾਲ ਲੈਸ ਹੈ। ਇਹ ਐਪ ਪਹਿਲਾਂ ਕਿਸਾਨਾਂ ਦੇ ਚਿਹਰੇ ਨੂੰ ਵੈਰੀਫਾਈ ਕਰੇਗਾ। ਵੈਰੀਫਾਈ ਹੋਣ ਤੋਂ ਬਾਅਦ ਹੀ ਕਿਸਾਨਾਂ ਨੂੰ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਨਵੇਂ ਫੀਚਰ ਵਾਲੇ ਮੋਬਾਇਲ ਐਪ ਰਾਹੀਂ ਪੀ.ਐੱਮ. ਕਿਸਾਨ ਸਕੀਮ ਦੇ ਫਰਜ਼ੀਵਾੜੇ ਨੂੰ ਰੋਕਣ 'ਚ ਆਸਾਨੀ ਹੋਵੇਗੀ।

 

ਘਰ ਬੈਠੇ ਈ-ਕੇ.ਵੀ.ਸੀ. ਅਤੇ ਜੀਓ ਵੈਰੀਫਿਕੇਸ਼ਨ

ਕਿਸਾਨ ਇਸ ਫੇਸ ਆਥੈਂਟੀਕੇਸ਼ਨ ਫੀਚਰ ਦੀ ਵਰਤੋਂ ਕਰਕੇ ਘਰ ਬੈਠੇ ਹੀ ਆਸਾਨੀ ਨਾਲ ਬਿਨਾਂ ਓ.ਟੀ.ਪੀ. ਜਾਂ ਫਿੰਗਰਪ੍ਰਿੰਟ ਦੇ ਹੀ ਫੇਸ ਸਕੈਨਰ ਈ-ਕੇ.ਵਾਈ.ਸੀ. ਪੂਰਾ ਕਰ ਸਕਦੇ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਐਪ ਰਾਹੀਂ ਕਿਸਾਨਾਂ ਦੇ ਸਾਰੇ ਡਾਟਾ ਸਰਕਾਰ ਕੋਲ ਉਪਲੱਬਧ ਹੋਣਗੇ, ਜਿਸਦੇ ਚਲਦੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਲਾਭ ਕਿਸਾਨਾਂ ਨੂੰ ਦੇਣ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।

ਐਪ 'ਚ ਮਿਲਣਗੀਆਂ ਇਹ ਸੁਵਿਧਾਵਾਂ

ਨਵੇਂ ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। ਐਪ ਕਿਸਾਨਾਂ ਨੂੰ ਯੋਜਨਾ ਅਤੇ ਪੀ.ਐੱਮ. ਕਿਸਾਨ ਖਾਤਿਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਦੇਵੇਗਾ। ਇਸ ਵਿਚ ਨੋ ਯੂ.ਆਰ ਸਟੇਟਸ ਮਾਡਿਊਲ ਉਪਯੋਗ ਕਰਕੇ ਕਿਸਾਨ ਲੈਂਡਸੀਡਿੰਗ, ਆਧਾਰ ਅਤੇ ਬੈਂਕ ਖਾਤਿਆਂ ਨਾਲ ਜੋੜਨ ਅਤੇ ਈ-ਕੇ.ਵਾਈ.ਸੀ. ਦਾ ਸਟੇਟਸ ਜਾਣ ਸਕਦੇ ਹਨ। ਖੇਤੀ ਵਿਭਾਗ ਲਾਭਪਾਰਥੀਆਂ ਲਈ ਉਨ੍ਹਾਂ ਦੇ ਦਰਵਾਜ਼ੇ 'ਤੇ ਆਧਾਰ ਨਾਲ ਜੁੜੇ ਬੈਂਕ ਖਾਤੇ ਖੋਲ੍ਹਣ ਲਈ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਸੁਵਿਧਾ ਵੀ ਐਪ 'ਤੇ ਦੇ ਰਿਹਾ ਹੈ।


Rakesh

Content Editor

Related News