ਹੁਣ ਪਲਾਸਟਿਕ ਕੂੜੇ ਨਾਲ ਬਣਨਗੀਆਂ ਏਅਰਪੋਰਟ ਦੀਆਂ ਸੜਕਾਂ

Tuesday, Jan 08, 2019 - 02:28 PM (IST)

ਚੇਨਈ— ਪਲਾਸਟਿਕ ਕੂੜੇ ਦੇ ਸਹੀ ਪ੍ਰਬੰਧਨ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਇੰਨੀਂ ਦਿਨੀਂ ਕਈ ਪਹਿਲਾਂ ਕਰ ਰਹੀ ਹੈ। ਏਅਰਪੋਰਟ 'ਚ ਪਲਾਸਟਿਕ 'ਤੇ ਰੋਕ ਲਗਾਉਣ ਤੋਂ ਇਲਾਵਾ ਇੱਥੋਂ ਨਿਕਲਣ ਵਾਲੇ ਪਲਾਸਟਿਕ ਕੂੜੇ ਦੀ ਵਰਤੋਂ ਹੁਣ ਸੜਕ ਨਿਰਮਾਣ 'ਚ ਕਰਨ ਦੀ ਯੋਜਨਾ ਹੈ। ਏ.ਏ.ਆਈ. ਨੇ ਪਲਾਸਟਿਕ ਕੂੜੇ ਦਾ ਸ਼ਾਨਦਾਰ ਜੁਗਾੜ ਕੱਢਦੇ ਹੋਏ ਦੇਸ਼ ਦੇ ਏਅਰਪੋਰਟ ਦੀ ਸਿਟੀ ਸਾਈਡ ਸੜਕ ਨਿਰਮਾਣ ਲਈ ਇਨ੍ਹਾਂ ਦਾ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚ ਚੇਨਈ ਵੀ ਸ਼ਾਮਲ ਹੈ, ਜਿੱਥੇ ਪੂਰੀ ਮਾਤਰਾ 'ਚ ਕੂੜਾ ਨਿਕਲਦਾ ਹੈ। ਏ.ਏ.ਆਈ. ਨੇ ਇਕ ਪ੍ਰੋਗਰਾਮ 'ਚ ਮਦੁਰੈ ਦੇ ਐਕਸਪਰਟਸ ਨੂੰ ਬੁਲਾਇਆ ਸੀ, ਜੋ ਪਲਾਸਟਿਕ ਕੂੜੇ ਤੋਂ ਸੜਕ ਨਿਰਮਾਣ ਕਰਨ 'ਚ ਮਾਹਰਤਾ ਰੱਖਦੇ ਹਨ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਪ੍ਰੋਗਰਾਮ ਤੋਂ ਬਾਅਦ, ਏ.ਏ.ਆਈ. ਚੇਅਰਮੈਨ ਨੇ ਏਅਰਪੋਰਟ ਦੀਆਂ ਸੜਕਾਂ ਦੇ ਨਿਰਮਾਣ 'ਚ ਪਲਾਸਟਿਕ ਕੂੜੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।
ਇਕ ਸੀਨੀਅਰ ਏ.ਏ.ਆਈ. ਅਧਿਕਾਰੀ ਨੇ ਕਿਹਾ ਕਿ ਇਸ ਪਹਿਲ ਨੂੰ ਮਦੁਰੈ, ਚੇਨਈ ਜਾਂ ਤਿਰੁਅਨੰਤਪੁਰਮ 'ਚ ਸਭ ਤੋਂ ਪਹਿਲਾਂ ਅਜਮਾਇਆ ਜਾਵੇਗਾ, ਜਿੱਥੇ ਪੂਰੀ ਮਾਤਰਾ 'ਚ ਏਅਰਪੋਰਟ ਅਤੇ ਏਅਰਲਾਈਨਜ਼ ਤੋਂ ਪਲਾਸਟਿਕ ਕੂੜਾ ਨਿਕਲਦਾ ਹੈ। ਉਨ੍ਹਾਂ ਨੇ ਕਿਹਾ,''ਸਾਨੂੰ ਇਸ ਨੂੰ ਮਦੁਰੈ 'ਚ ਸਭ ਤੋਂ ਪਹਿਲਾਂ ਸ਼ੁਰੂ ਕਰ ਸਕਦੇ ਹਨ, ਕਿਉਂਕਿ ਐਕਸਪਰਟ ਵੀ ਉੱਥੋਂ ਹਨ। ਜੇਕਰ ਸਫ਼ਲਤਾ ਮਿਲਦੀ ਹੈ ਦੇਸ਼ ਦੇ ਬਾਕੀ ਏਅਰਪੋਰਟ 'ਚ ਵੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ।'' ਉਨ੍ਹਾਂ ਨੇ ਦੱਸਿਆ ਕਿ ਕੈਂਪਸ 'ਚ ਸਿਟੀ ਸਾਈਡ ਸੜਕਾਂ 'ਤੇ ਇਸ ਦਾ ਇਸਤੇਮਾਲ ਪਹਿਲਾਂ ਹੋਵੇਗਾ। ਇਸ ਤੋਂ ਬਾਅਦ ਆਪਰੇਸ਼ਨਲ ਏਰੀਆ ਦੀ ਪੇਰੀਮੀਟਰ ਸੜਕਾਂ 'ਤੇ ਇਸ ਦਾ ਇਸਤੇਮਾਲ ਕੀਤਾ ਜਾਵੇਗਾ। ਐਕਸਪਰਟ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਬਣੀਆਂ ਸੜਕਾਂ ਨੂੰ 15 ਸਾਲਾਂ ਤੱਕ ਕਿਸੇ ਮੁਰੰਮਤ ਦੀ ਲੋੜ ਨਹੀਂ ਪਵੇਗੀ।


DIsha

Content Editor

Related News