ਕੋਰੋਨਾ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦਾ ਇਸਤੇਮਾਲ ਹੋ ਸਕਦਾ ਹੈ ਬੰਦ
Tuesday, Oct 20, 2020 - 11:54 PM (IST)
ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 'ਚ ਭਾਵੇ ਹੀ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਕੋਰੋਨਾ ਇਨਫੈਕਟਿਡ ਦੇ ਇਲਾਜ ਲਈ ਅਜੇ ਤੱਕ ਕੋਈ ਵੈਕਸੀਨ ਦੇਸ਼ ਨੂੰ ਨਹੀਂ ਮਿਲ ਸਕੀ ਹੈ। ਫਿਲਹਾਲ ਕੁੱਝ ਦਵਾਈਆਂ ਅਤੇ ਪਲਾਜ਼ਮਾ ਥੈਰੇਪੀ ਦੇ ਜ਼ਰੀਏ ਮਰੀਜ਼ਾਂ ਦੇ ਇਲਾਜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਮੰਗਲਵਾਰ ਨੂੰ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਅਜਿਹੇ ਸੰਕੇਤ ਦਿੱਤੇ ਹਨ ਕਿ, ਇਲਾਜ ਲਈ ਪਲਾਜ਼ਮਾ ਥੈਰੇਪੀ ਨੂੰ ਬੰਦ ਕੀਤਾ ਜਾ ਸਕਦਾ ਹੈ।
ਪਲਾਜ਼ਮਾ ਥੈਰੇਪੀ ਇਲਾਜ ਲਈ ਪ੍ਰਭਾਵੀ ਨਹੀਂ: ICMR
ਆਈ.ਸੀ.ਐੱਮ.ਆਰ. ਦੇ ਡਾਇਰੈਕਟਰ ਜਨਰਲ ਡਾਕਟਰ ਬਲਰਾਮ ਭਾਰਗਵ ਨੇ ਦੱਸਿਆ ਕਿ ਇਸ 'ਤੇ ਚਰਚਾ ਚੱਲ ਰਹੀ ਹੈ ਕਿ ਨੈਸ਼ਨਲ ਕੋਵਿਡ ਟ੍ਰੀਟਮੈਂਟ ਦੀ ਗਾਈਡਲਾਈਨਸ ਨਾਲ ਪਲਾਜ਼ਮਾ ਥੈਰੇਪੀ ਨੂੰ ਹਟਾਇਆ ਜਾ ਸਕਦਾ ਹੈ। ਬਲਰਾਮ ਭਾਰਗਵ ਮੁਤਾਬਕ, ਅਸੀਂ ਨੈਸ਼ਨਲ ਟਾਸਕ ਫੋਰਸ 'ਚ ਸਾਡੇ ਪਲਾਜ਼ਮਾ ਥੈਰੇਪੀ ਟ੍ਰਾਇਲ ਬਾਰੇ ਚਰਚਾ ਕੀਤੀ ਹੈ, ਅੱਗੇ ਅਸੀਂ ਜੁਆਇੰਟ ਮਾਨਿਟਰਿੰਗ ਗਰੁੱਪ 'ਚ ਇਸ ਬਾਰੇ ਚਰਚਾ ਕਰ ਰਹੇ ਹਾਂ ਕਿ ਇਸ ਨੂੰ ਨੈਸ਼ਨਲ ਗਾਈਡਲਾਈਨਸ ਰਾਹੀਂ ਹਟਾਇਆ ਜਾ ਸਕਦਾ ਹੈ। ਇਹ ਚਰਚਾ ਚੱਲ ਰਹੀ ਹੈ ਅਤੇ ਅਸੀਂ ਲੱਗਭੱਗ ਇਸੇ ਪਾਸੇ ਵੱਧ ਰਹੇ ਹਾਂ।
ਕਈ ਵਾਰ ਪਲਾਜ਼ਮਾ ਥੈਰੇਪੀ 'ਤੇ ਸਵਾਲ ਉਠਾ ਚੁੱਕੇ ਹਨ
ਜ਼ਿਕਰਯੋਗ ਹੈ ਕਿ, ਆਈ.ਸੀ.ਐੱਮ.ਆਰ. ਇਸ ਤੋਂ ਪਹਿਲਾਂ ਕਈ ਵਾਰ ਪਲਾਜ਼ਮਾ ਥੈਰੇਪੀ 'ਤੇ ਸਵਾਲ ਉਠਾ ਚੁੱਕੇ ਹਨ। ਹਾਲ ਹੀ 'ਚ ਉਸ ਨੇ ਕਿਹਾ ਸੀ ਕਿ ਕੋਰੋਨਾ ਦੇ ਇਲਾਜ 'ਚ ਪਲਾਜ਼ਮਾ ਥੈਰੇਪੀ ਦੀ ਜਗ੍ਹਾ ਹੁਣ ਐਂਟੀਸੇਰਾ ਨੂੰ ਬਦਲ ਦੇ ਰੂਪ 'ਚ ਇਸਤੇਮਾਲ 'ਚ ਲਿਆਇਆ ਜਾ ਸਕਦਾ ਹੈ। ਆਈ.ਸੀ.ਐੱਮ.ਆਰ. ਨੇ ਦਾਅਵਾ ਕੀਤਾ ਕਿ ਉਸਨੇ ਕੋਰੋਨਾ ਦੇ ਇਲਾਜ ਲਈ ਜਾਨਵਰਾਂ ਦੇ ਖੂਨ ਦੇ ਸੀਰਮ ਦਾ ਇਸਤੇਮਾਲ ਕਰਦੇ ਹੋਏ ਉੱਚ ਸ਼ੁੱਧ ਐਂਟੀਸੇਰਾ ਵਿਕਸਿਤ ਕੀਤਾ ਹੈ।
ਕਈ ਸੂਬਿਆਂ ਨੇ ਕੋਰੋਨਾ ਦੇ ਇਲਾਜ 'ਚ ਪਲਾਜ਼ਮਾ ਥੈਰੇਪੀ ਦਾ ਬਹੁਤ ਰੋਲ ਦੱਸਿਆ
ਦਰਅਸਲ ਸਤੰਬਰ ਮਹੀਨੇ 'ਚ ਆਈ.ਸੀ.ਐੱਮ.ਆਰ. ਦੇ ਪਲਾਜ਼ਮਾ ਥੈਰੇਪੀ 'ਤੇ ਕੀਤੇ ਗਏ ਟ੍ਰਾਇਲ ਦੇ ਨਤੀਜੇ ਸਾਹਮਣੇ ਆਏ ਜਿਸ 'ਚ ਕਿਹਾ ਗਿਆ ਕਿ ਪਲਾਜ਼ਮਾ ਥੈਰੇਪੀ ਨਾ ਤਾਂ ਕੋਰੋਨਾ ਮਰੀਜ਼ਾਂ ਦੀ ਮੌਤ ਰੋਕਣ 'ਚ ਸਫਲ ਹੋ ਪਾ ਰਹੀ ਹੈ, ਨਾ ਹੀ ਹਾਲਾਤ ਵਿਗੜਨ ਦੀ ਰਫਤਾਰ 'ਤੇ ਬ੍ਰੇਕ ਲਗਾ ਪਾ ਰਹੀ ਹੈ। ਉਥੇ ਹੀ ਦੂਜੇ ਪਾਸੇ ਪਲਾਜ਼ਮਾ ਥੈਰੇਪੀ ਨੂੰ ਇਲਾਜ ਤੋਂ ਹਟਾਏ ਜਾਣ ਨੂੰ ਵੱਡਾ ਝੱਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਕਈ ਸੂਬੇ ਗੰਭੀਰ ਕੋਰੋਨਾ ਮਰੀਜ਼ਾਂ ਦੇ ਇਲਾਜ 'ਚ ਇਸਦਾ ਇਸਤੇਮਾਲ ਕਰ ਰਹੇ ਹਨ। ਕਈ ਸੂਬਿਆਂ ਨੇ ਕੋਰੋਨਾ ਦੇ ਇਲਾਜ 'ਚ ਪਲਾਜ਼ਮਾ ਥੈਰੇਪੀ ਦਾ ਵੱਡਾ ਰੋਲ ਦੱਸਿਆ ਹੈ।