ਤੇਲੰਗਾਨਾ ''ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਮਹਿਲਾ ਟਰੇਨੀ ਪਾਇਲਟ ਦੀ ਮੌਤ

Saturday, Feb 26, 2022 - 02:21 PM (IST)

ਤੇਲੰਗਾਨਾ ''ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਮਹਿਲਾ ਟਰੇਨੀ ਪਾਇਲਟ ਦੀ ਮੌਤ

ਹੈਦਰਾਬਾਦ (ਭਾਸ਼ਾ)- ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਨਿੱਜੀ ਹਵਾਬਾਜ਼ੀ ਅਕਾਦਮੀ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਇਕ ਮਹਿਲਾ ਟਰੇਨੀ ਪਾਇਲਟ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ : ਵਿਦਿਆਰਥੀ ਨੇ 17ਵੀਂ ਮੰਜ਼ਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਪ੍ਰਿੰਸੀਪਲ ਨੂੰ ਠਹਿਰਾਇਆ ਦੋਸ਼ੀ

ਇਕ ਪੁਲਸ ਅਧਿਕਾਰੀ ਨੇ ਜਹਾਜ਼ ਹਾਦਸੇ ਬਾਰੇ ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਆਂਢੀ ਆਂਧਰਾ ਪ੍ਰਦੇਸ਼ ਵਲੋਂ ਆਇਆ ਜਹਾਜ਼ ਦੁਪਹਿਰ ਤੋਂ ਪਹਿਲਾਂ ਨਲਗੋਂਡਾ ਜ਼ਿਲ੍ਹੇ ਦੇ ਇਕ ਪਿੰਡ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਹਾਦਸੇ 'ਚ ਜਹਾਜ਼ 'ਚ ਸਵਾਰ ਮਹਿਲਾ ਟਰੇਨੀ ਪਾਇਲਟ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸੰਬੰਧ 'ਚ ਪੂਰੀ ਜਾਣਕਾਰੀ ਅਤੇ ਵੇਰਵਾ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬੇਰਹਿਮ ਪਿਤਾ ਨੇ ਮਾਸੂਮ ਧੀਆਂ ਦੇ ਗੁਪਤ ਅੰਗਾਂ 'ਚ ਪਾਈ ਨੁਕੀਲੀ ਵਸਤੂ, ਹਾਲਤ ਗੰਭੀਰ


author

DIsha

Content Editor

Related News