ਦਿੱਲੀ ''ਚ ਖੇਡਣ ਦੌਰਾਨ ਚੱਲੀ ਪਿਸਟਲ, ਮਾਸੂਮ ਦੀ ਮੌਤ

Wednesday, Apr 18, 2018 - 10:43 AM (IST)

ਦਿੱਲੀ ''ਚ ਖੇਡਣ ਦੌਰਾਨ ਚੱਲੀ ਪਿਸਟਲ, ਮਾਸੂਮ ਦੀ ਮੌਤ

ਨਵੀਂ ਦਿੱਲੀ— ਦਿੱਲੀ ਕੈਂਟ 'ਚ ਦੋਸਤ ਨਾਲ ਖੇਡਣ ਦੌਰਾਨ ਪਿਸਟਲ ਚੱਲਣ ਕਾਰਨ ਇਕ ਮਾਸੂਮ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਦਿੱਲੀ ਕੈਂਟ 'ਚ ਰਹਿਣ ਵਾਲਾ ਏਕਾਂਸ਼ ਆਪਣੇ ਦੋਸਤ ਨਾਲ ਖੇਡ ਰਿਹਾ ਸੀ। ਉੱਥੇ ਉਸ ਦੇ ਪਿਤਾ ਦੀ ਪਿਸਟਲ ਰੱਖੀ ਸੀ। ਏਕਾਂਤ ਦੇ ਪਿਤਾ ਆਰਮੀ ਦੇ ਹੈੱਡ ਕਾਂਸਟੇਬਲ ਹਨ। ਦੱਸਿਆ ਜਾ ਰਿਹਾ ਹੈ ਕਿ ਪਿਸਟਲ ਲੋਡੇਡ ਸੀ, ਖੇਡਣ ਦੌਰਾਨ ਹੀ ਪਿਸਟਲ ਚੱਲ ਗਈ ਅਤੇ ਗੋਲੀ ਸਿੱਧੇ ਬੱਚੇ ਨੂੰ ਜਾ ਕੇ ਲੱਗੀ। ਜ਼ਖਮੀ ਬੱਚੇ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News