ਮਿਗ-21 ਜਹਾਜ਼ ਹਾਦਸੇ ’ਚ ਸ਼ਹੀਦ ਹੋਏ ਪਾਇਲਟ ਅਭਿਨਵ ਦਾ ਹੋਇਆ ਸਸਕਾਰ, ਹਰ ਅੱਖ ’ਚੋਂ ਵਗੇ ਹੰਝੂ

Sunday, May 23, 2021 - 06:12 PM (IST)

ਮਿਗ-21 ਜਹਾਜ਼ ਹਾਦਸੇ ’ਚ ਸ਼ਹੀਦ ਹੋਏ ਪਾਇਲਟ ਅਭਿਨਵ ਦਾ ਹੋਇਆ ਸਸਕਾਰ, ਹਰ ਅੱਖ ’ਚੋਂ ਵਗੇ ਹੰਝੂ

ਮੋਗਾ/ਮੇਰਠ: ਸਕੁਐਡਰਨ ਲੀਡਰ ਅਭਿਨਵ ਚੌਧਰੀ ਦਾ ਸ਼ਨੀਵਾਰ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਪੁਸਾਰ ’ਚ ਸੈਨਿਕ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸ਼ਹੀਦ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਹਰ ਕਿਸੇ ਦੀ ਅੱਖਾਂ ’ਚ ਹੰਝੂ ਸਨ। ਹਜ਼ਾਰਾਂ ਦੀ ਗਿਣਤੀ ’ਚ ਮੌਜੂਦ ਪਿੰਡ ਭਾਰਤ ਮਾਤਾ ਦੀ ਜੈ ਅਤੇ ਸ਼ਹੀਦ ਅਭਿਨਵ ਅਮਰ ਰਹੇ ਦੇ ਜੈਕਾਰੇ ਲਗਾਉਂਦੇ ਰਹੇ। ਅਭਿਨਵ ਚੌਧਰੀ ਦੀ ਮ੍ਰਿਤਕ ਦੇਹ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਘਰ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਜੁੱਟ ਗਏ ਸਨ। ਟਰੈਕਟਰ-ਟਰਾਲੀ, ਬਾਈਕਾਂ ਅਤੇ ਕਾਰਾਂ ਦੇ ਲੰਬੇ ਕਾਫ਼ਲੇ ਦੇ ਨਾਲ ਪਿੰਡ ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਲੈ ਕੇ ਆ ਰਹੇ ਫੌਜ ਦੇ ਟਰੱਕ ਦੇ ਅੱਗੇ ਚੱਲ ਰਹੇ ਸਨ। ਵੱਡੀ ਗਿਣਤੀ ’ਚ ਪਿੰਡ ਦੀਆਂ ਗਲੀਆਂ ਅਤੇ ਛੱਤਾਂ ’ਤੇ ਲੋਕ ਅੰਤਿਮ ਦਰਸ਼ਨ ਦੇ ਲਈ ਖੜ੍ਹੇ ਸਨ। ਇਸ ਦੇ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਪਿੰਡ ਦੇ ਸ਼ਮਸ਼ਾਨ ਘਾਟ ’ਚ ਸੈਨਿਕ ਸਨਮਾਨ ਦੇ ਨਾਲ ਅਭਿਨਵ ਚੌਧਰੀ ਨੂੰ ਅੰਤਿਮ ਵਿਦਾਈ ਦਿੱਤੀ ਗਈ। 

PunjabKesari

ਦੱਸ ਦੇਈਏ ਕਿ ਪੰਜਾਬ ਦੇ ਮੋਗਾ ’ਚ ਵੀਰਵਾਰ ਰਾਤ 1 ਵਜੇ ਦੀ ਕਰੀਬ ਫਾਈਟਰ ਜੈੱਟ ਮਿਗ-21 ਕ੍ਰੈਸ਼ ਹੋ ਗਿਆ ਸੀ। ਹਾਦਸੇ ’ਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ ਹੈ। ਅਭਿਨਵ ਉੱਤਰ ਪ੍ਰਦੇਸ਼ ਦੇ ਮੇਰਠ ਸਥਿਤ ਗੰਗਨਗਰ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਟ੍ਰੇਨਿੰਗ ਦੇ ਚੱਲਦੇ ਪਾਇਲਟ ਅਭਿਨਵ ਨੇ ਰਾਜਸਥਾਨ ਦੇ ਸੂਰਤਗੜ੍ਹ ਤੋਂ ਮਿਗ-21 ਤੋਂ ਉਡਾਣ ਭਰੀ ਸੀ, ਜਿਸ ਦੇ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ। ਘਟਨਾ ਬਾਘਾਪੁਰਾਣਾ ਕਸਬਾ ਦੇ ਕੋਲ ਲੰਗਿਆਣਾ ਖ਼ੁਰਦ ਪਿੰਡ ਦੀ ਹੈ। ਪਾਇਲਟ ਅਭਿਨਵ ਦਾ ਮਰਹੂਮ ਸਰੀਰ ਵੀ ਸ਼ੁੱਕਰਵਾਰ ਸਵੇਰੇ ਬਰਾਮਦ ਕਰ ਲਿਆ ਗਿਆ ਹੈ। ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। 

PunjabKesari

ਦਰਅਸਲ ਪਾਇਲਟ ਅਭਿਨਵ ਚੌਧਰੀ ਮੂਲ ਰੂਪ ਤੋਂ ਬਾਗਪਤ ਜ਼ਿਲ੍ਹੇ ਦੇ ਪੁਸਾਰ ਪਿੰਡ ਦੇ ਰਹਿਣ ਵਾਲੇ ਸਨ ਪਰ ਲੰਬੇ ਸਮੇਂ ਤੋਂ ਮੇਰਠ ਜ਼ਿਲ੍ਹੇ ਦੇ ਗੰਗਾਨਗਰ ਸਥਿਤ ਗੰਗਾ ਸਾਗਰ ਕਾਲੋਨੀ ’ਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਸਨ। ਅਭਿਨਵ ਚੌਧਰੀ ਨੇ ਆਰ.ਆਈ.ਐੱਮ.ਸੀ. ਦੇਹਰਾਦੂਨ ’ਚ 12ਵੀਂ ਕਲਾਸ ਕੀਤੀ ਸੀ। ਇਸ ਦੇ ਬਾਅਦ ਉਨ੍ਹਾਂ ਦੀ ਚੋਣ ਐਨ.ਡੀ.ਏ ’ਚ ਹੋਈ। ਪੁਣੇ ’ਚ ਤਿੰਨ ਸਾਲ ਬਾਅਦ ਹੈਦਰਾਬਾਦ ਦੇ ਏ.ਐੱਫ.ਏ. ’ਚ ਹਵਾਈ ਫੌਜ ਦੀ ਟ੍ਰੇਨਿੰਗ ਪੂਰੀ ਕੀਤੀ। ਅਭਿਨਵ ਦੀ ਮਾਂ ਸੱਤਿਆ ਚੌਧਰੀ ਘਰ ਸੰਭਾਲਦੀ ਹੈ, ਜਦਕਿ ਛੋਟੀ ਭੈਣ ਮੁਦਰਿਕਾ ਚੌਧਰੀ ਹੈ। ਪਤਨੀ ਸੋਨਿਕਾ ਨੇ ਫਰਾਂਸ ਤੋਂ ਮਾਸਟਰ ਆਫ਼ ਸਾਈਂਸ ਦੀ ਪੜ੍ਹਾਈ ਕੀਤੀ ਹੈ। 

PunjabKesari

ਦੱਸਿਆ ਜਾ ਰਿਹਾ ਹੈ ਕਿ ਪੱਛਮੀ ਸੈਕਟਰ ’ਚ ਇਨ੍ਹਾਂ ਦਿਨਾਂ ’ਚ ਇੰਡੀਅਨ ਫੋਰਸ ਦੀ ਟ੍ਰੇਨਿੰਗ ਚੱਲ ਰਹੀ ਹੈ। ਇਸ ’ਚ ਵੱਡੀ ਗਿਣਤੀ ’ਚ ਫਾਈਟਰ ਜੇਟਸ ਹਿੱਸਾ ਲੈ ਰਹੇ ਹਨ। ਵੀਰਵਾਰ ਰਾਤ ਕਰੀਬ ਇਕ ਵਜੇ ਲੀਡਰ ਅਭਿਨਵ ਚੌਧਰੀ ਨੇ ਆਪਣਾ ਮਿਗ-21 ਬਾਈਸਨ ਲੈ ਕੇ ਉਡਾਣ ਭਰੀ। ਇਸ ’ਚ ਹਿਸਾ ਲੈਣ ਦੇ ਬਾਅਦ ਰਾਤ ਕਰੀਬ 2 ਵਜੇ ਉਹ ਸੂਰਤਗੜ੍ਹ ਏਅਰਬੇਸ ਵਲੋਂ ਵਾਪਸ ਆ ਰਹੇ ਸਨ।

PunjabKesari

ਮੋਗਾ ਦੇ ਉਪਰੋਂ ਨਿਕਲਦੇ ਸਮੇਂ ਉਨ੍ਹਾਂ ਦੇ ਜਹਾਜ਼ ਦੇ ਇੰਜਣ ਨੂੰ ਅੱਗ ਲੱਗ ਗਈ। ਅਭਿਨਵ ਨੇ ਆਖ਼ਰੀ ਸਮੇਂ ਤੱਕ ਜਹਾਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਤਾਂਕਿ ਉਸ ਇਸ ਆਬਾਦੀ ਖ਼ੇਤਰ ਤੋਂ ਦੂਰ ਲੈ ਕੇ ਜਾ ਸਕੇ। ਆਬਾਦੀ ਤੋਂ ਦੂਰ ਮੋੜ ਉਨ੍ਹਾਂ ਨੇ ਬਾਹਰ ਕੱਢਿਆ ਪਰ ਉਸ ਸਮੇਂ ਤੱਕ ਜਹਾਜ਼ ਕਾਫ਼ੀ ਹੇਠਾਂ ਆ ਚੁੱਕਾ ਸੀ। ਅਜਿਹੇ ’ਚ ਉਨ੍ਹਾਂ ਦਾ ਪੈਰਾਸ਼ੂਟ ਖੁੱਲ੍ਹ ਨਹੀਂ ਸਕਿਆ। ਇਸ ਦੇ ਬਾਅਦ ਜਹਾਜ਼ ’ਚ ਜ਼ੋਰਦਾਰ ਧਮਾਕੇ ਦੇ ਨਾਲ ਹੇਠਾਂ ਡਿੱਗ ਗਿਆ। ਉਸ ਤੋਂ 2 ਕਿਲੋਮੀਟਰ ਦੂਰ ਅਭਿਨਵ ਦਾ ਮਰਹੂਮ ਸਰੀਰ ਮਿਲਿਆ ਹੈ।

PunjabKesari

 ਪਾਇਲਟ ਅਭਿਨਵ ਦਾ ਐਨ.ਡੀ.ਏ. ਚੋਣ ਹੋ ਗਈ ਸੀ ਅਤੇ ਉਨ੍ਹਾਂ ਨੂੰ ਜਹਾਜ਼ ਦਾ ਕਾਫ਼ੀ ਸ਼ੌਕ ਸੀ ਉਹ ਜਦੋਂ ਵੀ ਮੇਰਠ ਆਉਂਦਾ ਤਾਂ ਜਹਾਜ਼ ਦੀ ਵੀਡੀਓ ਦੇਖਦਾ ਅਤੇ ਬੇਹੱਦ ਗੱਲਾਂ ਕਰਦਾ ਸੀ। ਨਾਲ ਹੀ ਅਭਿਨਵ ਦਾਜ ਦੇ ਬਿਲਕੁੱਲ ਖ਼ਿਲਾਫ ਸੀ। 25 ਦਸੰਬਰ 2019 ਨੂੰ ਮਹਿਜ 1 ਰੁਪਇਆ ਲੈ ਕੇ ਅਭਿਨਵ ਨੇ ਵਿਆਹ ਕਰਵਾਇਆ ਸੀ। ਅਭਿਨਵ ਦਾ ਰਿਸ਼ਤਾ ਅਪੈਕਸ ਸਿਟੀ ਕਾਲੋਨੀ ਨਿਵਾਸੀ ਜੂਨੀਆਰ ਹਾਈ ਸਕੂਲ ਮਵੀਕਲਾਂ ਦੇ ਪ੍ਰਧਾਨ ਅਧਿਆਪਕ ਸ਼ਿਵ ਕੁਮਾਰ ਦੀ ਇੰਜੀਨੀਅਰ ਪੁੱਤਰੀ ਸੋਨਿਕਾ ਉਜਵਲ ਨਾਲ ਤੈਅ ਹੋਇਆ ਸੀ। ਪਰਿਵਾਰ ਦੇ ਲੋਕ ਦੱਸਦੇ ਹਨ ਕਿ ਅਭਿਨਵ ਕਹਿੰਦੇ ਸਨ ਕਿ ਉਹ ਦਾਜ ਨਹੀਂ ਲੈਣਗੇ ਅਤੇ 2 ਪਰਿਵਾਰਾਂ ਨੂੰ ਜੋੜਨ ਲਈ ਦਾਜ ਦੀ ਲੋੜ ਨਹੀਂ ਪੈਂਦੀ। ਅਭਿਨਵ ਨੇ ਵਿਆਹ ਰਸਮ ’ਚ ਕੁੜੀ ਵਲੋਂ ਦਿੱਤੀ ਗਈ ਨਕਦੀ ਰਾਸ਼ੀ ਵਾਪਸ ਕਰ ਦਿੱਤੀ ਸੀ ਅਤੇ ਕੇਵਲ 1 ਰੁਪਏ’ਚ ਵਿਆਹ ਕਰਵਾਇਆ ਸੀ।

PunjabKesari

PunjabKesari


author

Shyna

Content Editor

Related News