ਰਾਘਵ ਚੱਢਾ ਦੇ ਸਿਰ ''ਤੇ ਕਾਂ ਨੇ ਮਾਰੇ ਠੂੰਗੇ, BJP ਨੇ ਕੱਸਿਆ ਤੰਜ਼- ''ਝੂਠ ਬੋਲੇ ਕੌਵਾ ਕਾਟੇ''

Wednesday, Jul 26, 2023 - 03:09 PM (IST)

ਰਾਘਵ ਚੱਢਾ ਦੇ ਸਿਰ ''ਤੇ ਕਾਂ ਨੇ ਮਾਰੇ ਠੂੰਗੇ, BJP ਨੇ ਕੱਸਿਆ ਤੰਜ਼- ''ਝੂਠ ਬੋਲੇ ਕੌਵਾ ਕਾਟੇ''

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ 'ਤੇ ਸੰਸਦ ਭਵਨ ਕੰਪਲੈਕਸ 'ਚ ਇਕ ਕਾਂ ਵਲੋਂ ਹਮਲਾ ਕਰ ਦਿੱਤਾ ਗਿਆ। ਇਸ ਦੀ ਤਸਵੀਰ ਵਾਇਰਲ ਹੋ ਗਈ ਹੈ। ਦਰਅਸਲ ਫੋਨ 'ਤੇ ਗੱਲ ਕਰ ਰਹੇ ਸੰਸਦ ਮੈਂਬਰ ਰਾਘਵ ਦੇ ਸਿਰ 'ਤੇ ਕਾਂ ਨੇ ਠੂੰਗਾ ਮਾਰਿਆ ਅਤੇ ਉਡ ਗਿਆ। ਭਾਜਪਾ ਨੇ ਟਵਿੱਟਰ ਹੈਂਡਲ 'ਤੇ ਤੰਜ਼ ਕੱਸਿਆ ਲਿਖਿਆ ਕਿ ਝੂਠ ਬੋਲੇ ਕੌਵਾ ਕਾਟੇ। ਅੱਜ ਤੱਕ ਸਿਰਫ ਸੁਣਿਆ ਸੀ, ਅੱਜ ਵੇਖ ਵੀ ਲਿਆ ਕੌਵੇ ਨੇ ਝੂਠੇ ਨੂੰ ਕੱਟਿਆ!

ਦਰਅਸਲ ਇਹ ਘਟਨਾ ਮੰਗਲਵਾਰ ਦੀ ਹੈ। ਰਾਜ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਮਗਰੋਂ ਬਾਹਰ ਨਿਕਲੇ ਰਾਘਵ ਫੋਨ 'ਤੇ ਗੱਲ ਕਰਨ ਵਿਚ ਰੁੱਝੇ ਹੋਏ ਸਨ। ਅਚਾਨਕ ਉੱਪਰ ਤੋਂ ਇਕ ਕਾਂ ਆਇਆ ਅਤੇ ਉਸ ਨੇ ਉਨ੍ਹਾਂ ਦੇ ਸਿਰ 'ਤੇ ਠੂੰਗਾ ਮਾਰਿਆ। ਰਾਘਵ ਅਚਾਨਕ ਹੈਰਾਨ ਰਹਿ ਗਏ ਅਤੇ ਹੇਠਾਂ ਵੱਲ ਝੁੱਕ ਗਏ। ਕੁਝ ਸਕਿੰਟ ਵਿਚ ਹੋਏ ਇਸ  ਪੂਰੇ ਘਟਨਾਕ੍ਰਮ ਨੂੰ ਇਕ ਨਿਊਜ਼ ਏਜੰਸੀ ਦੇ ਫੋਟੋਗ੍ਰਾਫਰ ਨੇ ਕੈਮਰੇ ਵਿਚ ਕੈਦ ਕਰ ਲਿਆ। ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 


author

Tanu

Content Editor

Related News