ਕਾਰਤੀ ਚਿਦਾਂਬਰਮ ਦੇ ਵਿਦੇਸ਼ ਜਾਣ ਦੀ ਪਟੀਸ਼ਨ ''ਤੇ ਅਗਲੇ ਹਫਤੇ ਹੋਵੇਗੀ ਸੁਣਵਾਈ

Friday, May 03, 2019 - 01:06 PM (IST)

ਕਾਰਤੀ ਚਿਦਾਂਬਰਮ ਦੇ ਵਿਦੇਸ਼ ਜਾਣ ਦੀ ਪਟੀਸ਼ਨ ''ਤੇ ਅਗਲੇ ਹਫਤੇ ਹੋਵੇਗੀ ਸੁਣਵਾਈ

ਨਵੀਂ ਦਿੱਲੀ-ਵਿਦੇਸ਼ ਯਾਤਰਾ ਲਈ ਕਾਰਤੀ ਚਿਦਾਂਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅਗਲੇ ਹਫਤੇ ਸੁਣਵਾਈ ਕਰੇਗੀ। ਆਈ. ਐੱਨ. ਐਕਸ. ਮੀਡੀਆ ਕੇਸ 'ਚ ਦੋਸ਼ੀ ਕਾਰਤੀ ਚਿਦਾਂਬਰਮ ਦੀ ਵਿਦੇਸ਼ ਯਾਤਰਾ 'ਤੇ ਫਿਲਹਾਲ ਰੋਕ ਲਗਾਈ ਗਈ ਹੈ। ਦੱਸ ਦੇਈਏ ਕਿ ਕਾਰਤੀ ਤਾਮਿਲਨਾਡੂ ਦੇ ਸ਼ਿਵਗੰਗਾ ਤੋਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਹਨ। ਇਸ ਤੋਂ ਪਹਿਲਾਂ ਵਿਦੇਸ਼ ਯਾਤਰਾ ਕਰਨ ਲਈ ਕਾਰਤੀ ਚਿਦਾਂਬਰਮ ਦੀ ਬੇਨਤੀ 'ਤੇ ਤਰੁੰਤ ਸੁਣਵਾਈ ਕਰਨ ਤੋਂ ਅਦਾਲਤ ਨੇ ਇਨਕਾਰ ਕਰ ਦਿੱਤਾ ਸੀ। ਕੋਰਟ ਨੇ ਕਿਹਾ ਸੀ ਕਿ ਵਿਦੇਸ਼ ਜਾਣ ਦਾ ਮਾਮਲਾ ਇੰਨਾ ਜ਼ਰੂਰੀ ਨਹੀਂ ਹੈ, ਜਿਸ 'ਤੇ ਤਰੁੰਤ ਸੁਣਵਾਈ ਹੋਵੇ। 

PunjabKesari

ਜ਼ਿਕਰਯੋਗ ਹੈ ਕਿ ਚੀਫ ਜਸਟਿਸ ਰੰਜਨ ਗੰਗੋਈ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਚਿਦਾਂਬਰਮ ਦੀ ਪਤਨੀ ਨਲਿਨੀ ਅਤੇ ਬੇਟੇ ਕਾਰਤੀ ਨੂੰ ਨੋਟਿਸ ਜਾਰੀ ਕੀਤਾ ਸੀ। ਬੈਂਚ ਨੇ ਕਾਰਤੀ ਦੀ ਪਤਨੀ ਸ਼੍ਰੀਨਿਧੀ ਤੋਂ ਜਵਾਬ ਮੰਗਿਆ ਹੈ। ਤਿੰਨਾਂ ਦੇ ਖਿਲਾਫ ਇਨਕਮ ਟੈਕਸ ਵਿਭਾਗ ਨੇ ਬਲੈਕ ਮਨੀ ਐਕਟ ਦੇ ਤਹਿਤ ਅਪਰਾਧਿਕ ਪੈਰਵੀ ਸ਼ੁਰੂ ਕੀਤੀ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ। ਇਨਕਮ ਟੈਕਸ ਵਿਭਾਗ ਮੁਤਾਬਕ ਤਿੰਨਾਂ ਨੇ ਬ੍ਰਿਟੇਨ ਦੇ ਕੈਂਬ੍ਰਿਜ 'ਚ ਸੰਯੁਕਤ ਸੰਪੱਤੀ ਦਾ ਐਲਾਨ ਨਹੀਂ ਕੀਤਾ ਸੀ। ਇਸ ਸੰਪੱਤੀ ਦੀ ਕੀਮਤ 5.37 ਕਰੋੜ ਰੁਪਏ ਹੈ ਅਤੇ ਐਲਾਨ ਨਾ ਕਰਨਾ ਬਲੈਕ ਮਨੀ ਐਕਟ ਅਤੇ ਆਬਕਾਰੀ ਐਕਟ ਤਹਿਤ ਅਪਰਾਧ ਹੈ।


author

Iqbalkaur

Content Editor

Related News