ਗੁਰੂਗ੍ਰਾਮ ''ਚ ਵਿਅਕਤੀ ਨੇ ਲੜਕੀ ਨਾਲ ਕੁੱਟਮਾਰ ਕਰ ਸੜਕ ''ਤੇ ਸੁੱਟਿਆ, ਇਲਾਜ ਦੌਰਾਨ ਹੋਈ ਮੌਤ

Friday, Nov 11, 2022 - 02:05 AM (IST)

ਗੁਰੂਗ੍ਰਾਮ ''ਚ ਵਿਅਕਤੀ ਨੇ ਲੜਕੀ ਨਾਲ ਕੁੱਟਮਾਰ ਕਰ ਸੜਕ ''ਤੇ ਸੁੱਟਿਆ, ਇਲਾਜ ਦੌਰਾਨ ਹੋਈ ਮੌਤ

ਹਰਿਆਣਾ (ਭਾਸ਼ਾ) : ਫਰੀਦਾਬਾਦ ਦੇ ਮੁਜੇਸਰ ਇਲਾਕੇ 'ਚ ਇਕ ਵਿਅਕਤੀ ਨੇ 19 ਸਾਲਾ ਲੜਕੀ ਦੀ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਬੁੱਧਵਾਰ ਰਾਤ ਔਰਤ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਸੜਕ ਕਿਨਾਰੇ ਛੱਡ ਦਿੱਤਾ। ਪੀੜਤਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਵੀਰਵਾਰ ਸ਼ਾਮ ਉਸ ਦੀ ਮੌਤ ਹੋ ਗਈ। ਔਰਤ ਨੇ ਆਖਰੀ ਸਾਹ ਲੈਣ ਤੋਂ ਪਹਿਲਾਂ ਆਪਣੇ ਭਰਾ ਨੂੰ ਹਮਲਾਵਰ ਦਾ ਨਾਂ ਦੱਸਿਆ, ਜਿਸ ਦੇ ਆਧਾਰ 'ਤੇ ਮੁਜੇਸਰ ਥਾਣੇ 'ਚ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਸੜਕ ਹਾਦਸੇ ਨੇ ਨਿਗਲੇ ਮਾਪਿਆਂ ਦੇ ਗੱਭਰੂ ਪੁੱਤ, ਧਾਰਮਿਕ ਸਥਾਨ 'ਤੇ ਜਾ ਰਹੇ ਕਪੂਰਥਲਾ ਦੇ 2 ਨੌਜਵਾਨਾਂ ਦੀ ਮੌਤ

ਪੁਲਸ ਨੇ ਦੱਸਿਆ ਕਿ ਔਰਤ ਦੀ ਪਛਾਣ ਰੋਸ਼ਨੀ ਵਜੋਂ ਹੋਈ ਹੈ। ਉਹ ਡੱਬੂ ਚੌਕ ਨੇੜੇ ਕਿਸੇ ਰਿਸ਼ਤੇਦਾਰ ਦੇ ਘਰ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਹਿੰਦਰਾ ਵਜੋਂ ਹੋਈ ਹੈ, ਜੋ ਡਬੁਆ ਦਾ ਰਹਿਣ ਵਾਲਾ ਹੈ ਅਤੇ ਵਿਆਹਿਆ ਹੋਇਆ ਹੈ। ਰੋਸ਼ਨੀ ਦੇ ਰਿਸ਼ਤੇਦਾਰ ਰਾਜੂ ਨੇ ਦੱਸਿਆ ਕਿ ਉਹ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਰੋਸ਼ਨੀ ਦੇ ਭਰਾ ਕਿਸ਼ਨ ਨੇ ਸ਼ਿਕਾਇਤ 'ਚ ਕਿਹਾ, ''ਉਸ ਨੇ ਮੈਨੂੰ ਦੱਸਿਆ ਕਿ ਮਹਿੰਦਰ ਨੇ ਉਸ ਨੂੰ ਜ਼ਬਰਦਸਤੀ ਰਾਤ ਨੂੰ ਫੈਕਟਰੀ ਦੇ ਬਾਹਰ ਲਿਜਾ ਕੇ ਡੰਡੇ ਨਾਲ ਕੁੱਟਿਆ। ਉਹ ਸਾਰੀ ਰਾਤ ਸੜਕ 'ਤੇ ਜ਼ਖਮੀ ਪਈ ਰਹੀ। ਅਸੀਂ ਉਸ ਨੂੰ ਬੀਕੇ ਹਸਪਤਾਲ ਲੈ ਕੇ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।” ਮੁਜੇਸਰ ਥਾਣਾ ਇੰਚਾਰਜ ਕਾਬੁਲ ਸਿੰਘ ਨੇ ਦੱਸਿਆ, “ਮੁਲਜ਼ਮ ਫਰਾਰ ਹੈ ਅਤੇ ਅਸੀਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਾਂ। ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।”

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News