Fact Check : ਨੁਸਰਤ ਫਤਿਹ ਅਲੀ ਖਾਨ ਨਾਲ ਤਬਲੇ ''ਤੇ ਜੁਗਲਬੰਦੀ ਕਰਦੇ ਵਿਅਕਤੀ ਜ਼ਾਕਿਰ ਹੁਸੈਨ ਨਹੀਂ ਹਨ

Saturday, Jan 18, 2025 - 05:54 AM (IST)

Fact Check : ਨੁਸਰਤ ਫਤਿਹ ਅਲੀ ਖਾਨ ਨਾਲ ਤਬਲੇ ''ਤੇ ਜੁਗਲਬੰਦੀ ਕਰਦੇ ਵਿਅਕਤੀ ਜ਼ਾਕਿਰ ਹੁਸੈਨ ਨਹੀਂ ਹਨ

Fact Check by Vishwas News

ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਤਬਲਾ ਵਾਦਕ ਜ਼ਾਕਿਰ ਹੁਸੈਨ ਨੇ 15 ਦਸੰਬਰ ਨੂੰ ਸੈਨ ਫਰਾਂਸਿਸਕੋ ਵਿਚ ਆਖਰੀ ਸਾਹ ਲਿਆ। ਜ਼ਾਕਿਰ ਹੁਸੈਨ ਦੀ ਮੌਤ ਦਾ ਕਾਰਨ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਤੋਂ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਨੂੰ ਕਿਹਾ ਜਾਂਦਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਹੜ੍ਹ ਆ ਗਿਆ ਹੈ। ਅਜਿਹੇ 'ਚ ਯੂਜ਼ਰਸ ਇਕ ਵੀਡੀਓ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ ਇਹ ਮਰਹੂਮ ਪਾਕਿਸਤਾਨੀ ਗਾਇਕ ਨੁਸਰਤ ਫਤਿਹ ਅਲੀ ਖਾਨ ਅਤੇ ਜ਼ਾਕਿਰ ਹੁਸੈਨ ਦੀ ਜੁਗਲਬੰਦੀ ਦਾ ਵੀਡੀਓ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵਾ ਫਰਜ਼ੀ ਪਾਇਆ ਗਿਆ। ਜਾਂਚ 'ਚ ਸਾਹਮਣੇ ਆਇਆ ਕਿ ਵੀਡੀਓ 'ਚ ਨਜ਼ਰ ਆ ਰਿਹਾ ਤਬਲਾ ਵਾਦਕ ਜ਼ਾਕਿਰ ਹੁਸੈਨ     ਨਹੀਂ ਹੈ। ਵੀਡੀਓ ਵਿਚ ਉਸਤਾਦ ਨੁਸਰਤ ਫਤਿਹ ਅਲੀ ਖਾਨ ਅਤੇ ਉਸਤਾਦ ਤਾਰੀ ਖਾਨ ਨੂੰ ਦਿਖਾਇਆ ਗਿਆ ਹੈ।

ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Najeeb Peerzada Syed (ਆਰਕਾਈਵ ਲਿੰਕ) ਨੇ 17 ਦਸੰਬਰ, 2024 ਨੂੰ ਵਾਇਰਲ ਪੋਸਟ ਸਾਂਝੀ ਕੀਤੀ ਅਤੇ ਲਿਖਿਆ “ਉਸਤਾਦ ਨੁਸਰਤ ਫਤਿਹ ਅਲੀ ਖਾਨ ਅਤੇ ਉਸਤਾਦ ਜ਼ਾਕਿਰ ਹੁਸੈਨ ਸਾਹਬ”

ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਵਾਇਰਲ ਵੀਡੀਓ ਦੇ ਕੀ ਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ 'ਤੇ ਸਰਚ ਕੀਤਾ। ਸਾਨੂੰ ਇਹ ਪੂਰੀ ਵੀਡੀਓ 5 ਅਗਸਤ, 2011 ਨੂੰ TheMrsinghh ਨਾਂ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੀ ਗਈ ਸੀ। ਇਸ ਵੀਡੀਓ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ, "ਉਸਤਾਦ ਤਾਰੀ ਖਾਨ ਅਤੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਵਾਸ਼ਿੰਗਟਨ ਡੀਸੀ ਵਿੱਚ ਲਾਈਵ'' ਨਾਲ ਹੀ ਵੀਡੀਓ ਦੀ ਸ਼ੁਰੂਆਤ ਵਿਚ ਵੀ ਨੁਸਰਤ ਫਤਿਹ ਅਲੀ ਖਾਨ ਆਪਣੇ ਨਾਲ ਆਏ ਤਬਲਾ ਵਾਦਕ ਦੀ ਜਾਣ-ਪਛਾਣ ਕਰਵਾਉਂਦੇ ਹੋਏ ਉਨ੍ਹਾਂ ਨੂੰ ਤਾਰੀ ਖਾਨ ਦੱਸਦੇ ਹੋਏ ਨਜ਼ਰ ਆ ਰਹੇ ਹਨ।

 

ਕੀਵਰਡਸ ਦੀ ਵਰਤੋਂ ਕਰਕੇ ਖੋਜ ਕਰਨ 'ਤੇ ਸਾਨੂੰ ਤਾਰੀ ਖਾਨ ਦੀਆਂ ਕਈ ਤਸਵੀਰਾਂ ਮਿਲੀਆਂ।

 

ਉਨ੍ਹਾਂ ਦੇ ਅਤੇ ਜ਼ਾਕਿਰ ਹੁਸੈਨ ਦੇ ਲੁੱਕ 'ਚ ਕੁਝ ਸਮਾਨਤਾਵਾਂ ਹਨ ਪਰ ਨਜ਼ਦੀਕੀ ਨਜ਼ਰੀਏ 'ਤੇ ਫ਼ਰਕ ਸਾਫ਼ ਨਜ਼ਰ ਆਉਂਦਾ ਹੈ। ਹੇਠਾਂ ਦਿੱਤੇ ਕੋਲਾਜ ਵਿੱਚ ਇਹ ਅੰਤਰ ਸਪੱਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ।

vishvasnews

ਇਸ ਮਾਮਲੇ 'ਤੇ ਹੋਰ ਪੁਸ਼ਟੀ ਲਈ ਅਸੀਂ ਪਾਕਿਸਤਾਨ ਦੇ ਲੀਡਰ ਟੀਵੀ ਐੱਚਡੀ ਦੀ ਮਨੋਰੰਜਨ ਰਿਪੋਰਟਰ ਅਨੀ ਫੈਜ਼ਲ ਨਾਲ ਗੱਲਬਾਤ ਕੀਤੀ। ਉਨ੍ਹਾਂ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਤਬਲਾ ਵਾਦਕ ਤਾਰੀ ਖਾਨ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਉਪਭੋਗਤਾ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਯੂਜ਼ਰ Najeeb Perrzada Syed ਨੂੰ 700 ਤੋਂ ਵੱਧ ਲੋਕ ਫਾਲੋ ਕਰਦੇ ਹਨ।

ਸਿੱਟਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਇਹ ਦਾਅਵਾ ਫਰਜ਼ੀ ਪਾਇਆ। ਵੀਡੀਓ 'ਚ ਨਜ਼ਰ ਆ ਰਿਹਾ ਤਬਲਾ ਵਾਦਕ ਜ਼ਾਕਿਰ ਹੁਸੈਨ ਨਹੀਂ ਸਗੋਂ ਉਸਤਾਦ ਤਾਰੀ ਖਾਨ ਹੈ। ਅਸਲੀ ਵੀਡੀਓ 'ਚ ਨੁਸਰਤ ਫਤਿਹ ਅਲੀ ਖਾਨ ਉਸਤਾਦ ਤਾਰੀ ਖਾਨ ਦੀ ਜਾਣ-ਪਛਾਣ ਕਰਵਾਉਂਦੇ ਹੋਏ ਨਜ਼ਰ ਆਉਂਦੇ ਹਨ। 

(Disclaimer: ਇਹ ਤੱਥਾਂ ਦੀ ਜਾਂਚ ਅਸਲ ਵਿਚ Vishwas.News ਦੁਆਰਾ ਕੀਤੀ ਗਈ ਸੀ ਅਤੇ Shakti collective ਦੀ ਮਦਦ ਨਾਲ ਜਗਬਾਣੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।)


author

Sandeep Kumar

Content Editor

Related News