Fact Check: Fact Check: ਹਿਨਾ ਖਾਨ ਦਾ ਹੋ ਗਿਆ ਵਿਆਹ, ਫਰਜ਼ੀ ਹੈ ਦਾਅਵਾ
Friday, Jan 10, 2025 - 01:56 PM (IST)
Fact Check By Vishwas News
ਨਵੀਂ ਦਿੱਲੀ- ਸੋਸ਼ਲ ਮੀਡੀਆ ‘ਤੇ ਵਿਆਹ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਹਿਨਾ ਖਾਨ ਦੀ ਇੱਕ ਵੀਡੀਓ ਕਲਿੱਪ ਵੀ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਹਿਨਾ ਖਾਨ ਨੇ ਵਿਆਹ ਕਰ ਲਿਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਹਿਨਾ ਖਾਨ ਦੇ ਵਿਆਹ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਅਸਲ ਵਿੱਚ ਨਿਰਮਾਤਾ ਮਧੂ ਮੰਟੇਨਾ ਅਤੇ ਇਰਾ ਤ੍ਰਿਵੇਦੀ ਦੇ ਵਿਆਹ ਦਾ ਹੈ। ਦੋਵਾਂ ਨੇ ਸਾਲ 2023 ‘ਚ ਵਿਆਹ ਕੀਤਾ ਸੀ। ਵੀਡੀਓ ਨੂੰ ਹਿਨਾ ਖਾਨ ਦੇ ਵਿਆਹ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਫੇਸਬੁੱਕ ਯੂਜ਼ਰ semu sha ਨੇ ਕੈਪਸ਼ਨ ‘ਚ ਲਿਖਿਆ ਹੈ, ”ਹਿਨਾ ਖਾਨ ਵਿਆਹ ਕਰ ਲਿਆ ਪਰ ਨਹੀਂ ਕਰਨਾ ਚਾਹੀਦਾ ਤਾਂ ਕਿਸੇ ਹੋਰ ਕਾ ਜ਼ਿੰਦਗੀ ਕਿਉਂ ਬਰਬਾਦ ਕੀ ਹਿਨਾ ਖਾਨ।”
ਇੱਥੇ ਪੋਸਟ ਦਾ ਆਰਕਾਈਵ ਲਿੰਕ ਵੇਖੋ।
ਇੰਸਟਾਗ੍ਰਾਮ ਯੂਜ਼ਰ bollywoodmuskan ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਅੰਗਰੇਜ਼ੀ ਵਿੱਚ ਕੈਪਸ਼ਨ ਲਿਖਿਆ ਹੈ, “Shocking Hina Khan Got Married viral video | Hina Khan Marriage Video”
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਇਸਦਾ ਸਕ੍ਰੀਨਸ਼ੌਟ ਲਿਆ ਅਤੇ ਇਸਨੂੰ ਗੂਗਲ ਲੈਂਸ ਨਾਲ ਖੋਜਿਆ। ਸਾਨੂੰ ਵੀਡੀਓ ਨਾਲ ਜੁੜੀ ਖ਼ਬਰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਮਿਲੀ। 12 ਜੂਨ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਦਸਿਆ ਗਿਆ, “ਮਧੂ ਮੰਟੇਨਾ ਨੇ ਆਪਣੀ ਇਰਾ ਤ੍ਰਿਵੇਦੀ ਨਾਲ ਵਿਆਹ ਕਰ ਲਿਆ ਹੈ। ਦੋਵਾਂ ਦਾ ਵਿਆਹ 11 ਜੂਨ 2023 ਨੂੰ ਹੋਇਆ ਸੀ।”
ਸਾਨੂੰ Boldsky ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਨਾਲ ਸਬੰਧਤ ਵੀਡੀਓ ਰਿਪੋਰਟ ਮਿਲੀ। 12 ਜੂਨ 2023 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ, ਇਸਨੂੰ ਨਿਰਮਾਤਾ ਮਧੂ ਮੰਟੇਨਾ ਅਤੇ ਇਰਾ ਤ੍ਰਿਵੇਦੀ ਦੇ ਵਿਆਹ ਦੀ ਦੱਸਿਆ ਗਿਆ ਹੈ।
ਲੇਖਿਕਾ ਅਤੇ ਯੋਗ ਗੁਰੂ ਇਰਾ ਤ੍ਰਿਵੇਦੀ ਨੇ 11 ਜੂਨ 2023 ਨੂੰ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੇ ਹੈ।
ਵਾਇਰਲ ਵੀਡੀਓ ਨਾਲ ਜੁੜੀਆਂ ਹੋਰ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਅਸੀਂ ਹਿਨਾ ਖਾਨ ਦੇ ਵਿਆਹ ਦੀ ਸੱਚਾਈ ਜਾਣਨ ਲਈ ਗੂਗਲ ਓਪਨ ਸਰਚ ਦੀ ਮਦਦ ਲਈ। ਸਾਨੂੰ ਦਾਅਵੇ ਨਾਲ ਸਬੰਧਤ ਕੋਈ ਰਿਪੋਰਟ ਨਹੀਂ ਮਿਲੀ। ਅਸੀਂ ਮੁੰਬਈ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਨਿਰਮਾਤਾ ਮਧੂ ਮੰਟੇਨਾ ਦੇ ਵਿਆਹ ਦਾ ਹੈ। ਹਿਨਾ ਖਾਨ ਦਾ ਵਿਆਹ ਨਹੀਂ ਹੋਇਆ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਯੂਜ਼ਰ ਨੂੰ 34 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ : ਇੱਕ ਵੀਡੀਓ ਸ਼ੇਅਰ ਕਰ ਦਾਅਵਾ ਕੀਤਾ ਗਿਆ ਕਿ ਹਿਨਾ ਖਾਨ ਦਾ ਵਿਆਹ ਹੋ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਵੀਡੀਓ ਨਿਰਮਾਤਾ ਮਧੂ ਮੰਟੇਨਾ ਅਤੇ ਲੇਖਿਕਾ ਅਤੇ ਯੋਗ ਗੁਰੂ ਈਰਾ ਤ੍ਰਿਵੇਦੀ ਦੇ ਵਿਆਹ ਦਾ ਹੈ, ਜਿਸ ਨੂੰ ਹੁਣ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)