ਵਿਅਕਤੀ ਨੂੰ ਚੌਰਾਹੇ ਦਾ ਨਾਮ ''ਮੋਦੀ ਚੌਕ'' ਰੱਖਣਾ ਪਿਆ ਭਾਰੀ, ਵਿਰੋਧੀ ਧਿਰ ਨੇ ਵੱਢੀ ਗਰਦਨ

Friday, Mar 16, 2018 - 03:03 PM (IST)

ਵਿਅਕਤੀ ਨੂੰ ਚੌਰਾਹੇ ਦਾ ਨਾਮ ''ਮੋਦੀ ਚੌਕ'' ਰੱਖਣਾ ਪਿਆ ਭਾਰੀ, ਵਿਰੋਧੀ ਧਿਰ ਨੇ ਵੱਢੀ ਗਰਦਨ

ਦਰਭੰਗਾ— ਬਿਹਾਰ ਦੇ ਦਰਭੰਗਾ ਜ਼ਿਲੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ 'ਚ ਇਕ ਪਰਿਵਾਰ ਨੂੰ ਆਪਣੇ ਇਲਾਕੇ ਦੇ ਚੌਕ ਦਾ ਨਾਮ 'ਮੋਦੀ ਚੌਕ' ਰੱਖਣ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਈ, ਜਿਸ ਦੇ ਬਾਰੇ 'ਚ ਉਨ੍ਹਾਂ ਨੇ ਕਦੀ ਸਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ। ਮਹਾਗਠਜੋੜ ਸਮਰਥਕਾਂ ਨੇ ਮੋਦੀ ਸਮਰਥਕ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ। 
ਜਾਣਕਾਰੀ ਮੁਤਾਬਕ ਦਰਭੰਗਾ ਜ਼ਿਲੇ 'ਚ ਇਕ ਪਰਿਵਾਰ ਨੇ ਆਪਣੇ ਇਲਾਕੇ 'ਚ ਇਕ ਚੌਕ ਦਾ ਨਾਮ ਮੋਦੀ ਚੌਂਕ ਰੱਖ ਦਿੱਤਾ। ਇਸ ਦੇ ਚੱਲਦੇ ਮਹਾਗਠਜੋੜ ਦੇ ਸਮਰਥਕਾਂ 'ਚ ਗੁੱਸਾ ਫੈਲ ਗਿਆ। ਮਹਾਗਠਜੋੜ ਸਮਰਥਕਾਂ ਨੇ ਵਿਅਕਤੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਦੌਰਾਨ ਜਦੋਂ ਵਿਅਕਤੀ ਦਾ ਬੇਟਾ ਆਪਣੇ ਪਿਤਾ ਨੂੰ ਬਚਾਉਣ ਆਇਆ ਤਾਂ ਉਨ੍ਹਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ, ਜਿਸ ਦੇ ਚੱਲਦੇ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਭਾਜਪਾ ਦੇ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕੁਝ ਸਮਰਥਕ ਹਸਪਤਾਲ 'ਚ ਜ਼ਖਮੀ ਵਿਅਕਤੀ ਕੋਲ ਪੁੱਜੇ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਚੌਕ ਦਾ ਨਾਮ ਮੋਦੀ ਚੌਕ ਰੱਖਣ 'ਤੇ ਮਹਾਗਠਜੋੜ ਦੇ ਸਮਰਥਕ ਨਾਰਾਜ਼ ਸਨ ਅਤੇ ਪਹਿਲੇ ਸਮਰਥਕਾਂ ਨੇ ਇਸ ਮਾਮਲੇ ਨੂੰ ਲੈ ਕੇ ਕੁੱਟਮਾਰ ਵੀ ਕੀਤੀ ਸੀ।


Related News