ਬੀ.ਏ ਪਾਸ ਵਿਅਕਤੀ ਨੇ ਨਹਿਰ ''ਚ ਮਾਰੀ ਛਾਲ

Tuesday, Apr 03, 2018 - 04:38 PM (IST)

ਫਤਿਹਾਬਾਦ— ਫਤਿਹਾਬਾਦ 'ਚ ਬੇਰੁਜ਼ਗਾਰੀ ਕਾਰਨ ਬੀ.ਏ ਪਾਸ ਵਿਅਕਤੀ ਨੇ ਨਹਿਰ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਭਟੂਕਲਾ ਥਾਣਾ ਪੁਲਸ ਨੇ ਵਿਅਕਤੀ ਦੀ ਲਾਸ਼ ਫਤਿਹਾਬਾਦ ਬ੍ਰਾਂਚ ਤੋਂ ਬਰਾਮਦ ਕਰਕੇ ਸਰਕਾਰੀ ਹਸਪਤਾਲਾਂ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੂੰ ਨਹਿਰ ਕੋਲੋਂ ਮ੍ਰਿਤਕ ਵਿਅਕਤੀ ਦੇ ਕੱਪੜੇ ਅਤੇ ਸੁਸਾਇਡ ਨੋਟ ਬਰਾਮਦ ਹੋਇਆ ਹੈ। 

PunjabKesari
ਮ੍ਰਿਤਕ ਵਿਅਕਤੀ ਵਿਕਾਸ ਕੁਮਾਰ ਦੇ ਚਾਚੇ ਨੇ ਦੱਸਿਆ ਕਿ ਉਸ ਦਾ ਭਤੀਜਾ ਕੁਝ ਦਿਨਾਂ ਤੋਂ ਘਰ ਤੋਂ ਗਾਇਬ ਹੋ ਗਿਆ ਸੀ। ਸੋਮਵਾਰ ਨੂੰ ਭਟੂਕਲਾ ਥਾਣਾ ਤੋਂ ਉਨ੍ਹਾਂ ਦੇ ਕੋਲ ਸੂਚਨਾ ਆਈ ਸੀ ਕਿ ਨਹਿਰ ਕਿਨਾਰੇ ਕੁਝ ਕੱਪੜੇ ਅਤੇ ਇਕ ਸੁਸਾਇਡ ਨੋਟ ਬਰਾਮਦ ਹੋਇਆ ਹੈ, ਜਿਸ 'ਤੇ ਉਨ੍ਹਾਂ ਦੇ ਘਰ ਦਾ ਪਤਾ ਅਤੇ ਭਤੀਜੇ ਦਾ ਨਾਮ ਲਿਖਿਆ ਹੋਇਆ ਹੈ। ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਕੱਪੜੇ ਦੇਖੇ ਤਾਂ ਇਹ ਉਨ੍ਹਾਂ ਦੇ ਭਤੀਜੇ ਵਿਕਾਸ ਦੇ ਸਨ ਅਤੇ ਸੁਸਾਇਡ ਨੋਟ 'ਤੇ ਲਿਖਿਆ ਪਤਾ ਵੀ ਉਸ ਦੇ ਭਰਾ ਦੇ ਘਰ ਦਾ ਹੀ ਸੀ। 
ਬਰਾਮਦ ਹੋਏ ਸੁਸਾਇਡ ਨੋਟ 'ਚ ਵਿਅਕਤੀ ਦੇ ਹਵਾਲੇ ਤੋਂ ਲਿਖਿਆ ਹੋਇਆ ਪਾਇਆ ਗਿਆ ਹੈ ਮੰਮੀ, ਪਾਪਾ ਸੌਰੀ, ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਿਆ। ਮੈਂ ਪਿਛਲੇ 1 ਸਾਲ ਤੋਂ ਰੁਜ਼ਗਾਰ ਲੱਭ ਰਿਹਾ ਸੀ ਪਰ ਮੈਂ ਕੋਈ ਰੁਜ਼ਗਾਰ ਨਹੀਂ ਮਿਲਿਆ। ਦੁਨੀਆਂ ਦੀਆਂ ਨਜ਼ਰਾਂ 'ਚ ਮੈਂ ਬੇਰੁਜ਼ਗਾਰ ਨਹੀਂ ਸਾਬਿਤ ਨਹੀਂ ਹੋਣਾ ਚਾਹੁੰਦਾ, ਇਸ ਲਈ ਮੈਂ ਇਸ ਦੁਨੀਆਂ ਤੋਂ ਜਾ ਰਿਹਾ ਹਾਂ। 

PunjabKesari
ਸਬ-ਇੰਸਪੈਕਟਰ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਨਹਿਰ ਕਿਨਾਰੇ ਵਿਕਾਸ ਦੇ ਕੱਪੜੇ ਅਤੇ ਸੁਸਾਇਡ ਨੋਟ ਮਿਲਿਆ, ਜਿਸ ਦੇ ਆਧਾਰ 'ਤੇ ਨਹਿਰ 'ਚ ਵਿਅਕਤੀ ਦੀ ਤਲਾਸ਼ ਕੀਤੀ ਗਈ ਸੀ। ਤਲਾਸ਼ੀ ਦੌਰਾਨ ਅੱਜ ਸਵੇਰੇ ਬਨ ਮੰਦੋਰੀ ਪਿੰਡ ਨੇੜੇ ਫਤਿਹਾਬਾਦ ਬ੍ਰਾਂਚ ਤੋਂ ਵਿਕਾਸ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਨਿਯਮ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News