ਸਰਕਾਰੀ ਹਸਪਤਾਲ ''ਚ ਇਲਾਜ ਲਈ ਘਰੋਂ ਬੈਡ ਲੈ ਕੇ ਆਇਆ ਮਰੀਜ਼...
Wednesday, Apr 21, 2021 - 02:11 AM (IST)
ਅਹਿਮਦਾਬਾਦ - ਗੁਜਰਾਤ ਵਿੱਚ ਵੀ ਕੋਰੋਨਾ ਨੂੰ ਲੈ ਕੇ ਹਾਲਾਤ ਬੇਹੱਦ ਖ਼ਰਾਬ ਹੁੰਦੇ ਜਾ ਰਹੇ ਹਨ। ਰਾਜ ਵਿੱਚ ਮੰਗਲਵਾਰ ਨੂੰ ਰਿਕਾਰਡ ਤੋੜ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਤਾਂ ਇੱਥੇ ਦੇ ਸਰਕਾਰੀ ਹਸਪਤਾਲਾਂ ਵਿੱਚ ਬੈਡ ਨਾ ਹੋਣ ਕਾਰਨ ਮਰੀਜ਼ ਨੂੰ ਘਰੋਂ ਹੀ ਬੈਡ ਲੈ ਕੇ ਆਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਨੌਜਵਾਨ ਕੋਸ਼ਿਸ਼ ਕਰਨ ਤਾਂ ਲਾਕਡਾਊਨ ਦਾ ਸਵਾਲ ਹੀ ਪੈਂਦਾ ਨਹੀਂ ਹੁੰਦਾ: ਪੀ.ਐੱਮ. ਮੋਦੀ
ਰਾਜਕੋਟ ਵਿੱਚ ਮੰਗਲਵਾਰ ਸਵੇਰੇ ਸਿਵਲ ਕੋਲ ਚੌਧਰੀ ਗ੍ਰਾਉਂਡ ਵਿੱਚ 100 ਤੋਂ ਜ਼ਿਆਦਾ ਐਂਬੁਲੈਂਸ ਅਤੇ ਨਿੱਜੀ ਵਾਹਨਾਂ ਦੀਆਂ ਲਾਈਨਾਂ ਵੇਖੀਆਂ ਗਈਆਂ। ਰਾਜਕੋਟ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਸ਼ਹਿਰ ਦੇ ਚੌਧਰੀ ਹਾਈ ਸਕੂਲ ਦੇ ਮੈਦਾਨ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਉਡੀਕ ਕਰ ਰਹੇ ਮਰੀਜ਼ ਦੇ ਪਰਿਵਾਰ ਨੂੰ ਆਪਣੇ ਪੱਧਰ 'ਤੇ ਹੀ ਇਲਾਜ ਦੀ ਵਿਵਸਥਾ ਕਰਨੀ ਪੈ ਰਹੀ ਹੈ। ਇੱਥੇ ਦੇ ਇੱਕ ਮਰੀਜ਼ ਨੂੰ ਕੱਲ ਰਾਤ ਤੋਂ ਰਾਜਕੋਟ ਕੋਵਿਡ ਹਸਪਤਾਲ ਵਿੱਚ ਬਿਸਤਰਾ ਨਹੀਂ ਮਿਲਿਆ ਤਾਂ ਪਰਿਵਾਰ ਵਾਲੇ ਘਰੋਂ ਬੈਡ ਲਿਆਕੇ ਜ਼ਮੀਨ ਉੱਤੇ ਮਰੀਜ਼ ਦਾ ਇਲਾਜ ਕਰਵਾਉਣ ਨੂੰ ਮਜਬੂਰ ਹਨ।
ਇਹ ਵੀ ਪੜ੍ਹੋ- ਕੇਜਰੀਵਾਲ ਨੇ ਮੁੜ ਕੇਂਦਰ ਨੂੰ ਕੀਤੀ ਅਪੀਲ, ਕੁੱਝ ਹਸਪਤਾਲਾਂ 'ਚ ਕੁੱਝ ਹੀ ਘੰਟਿਆਂ ਦੀ ਬਚੀ ਹੈ ਆਕਸੀਜਨ
ਸਵੇਰ ਤੋਂ ਹੀ ਸਿਵਲ ਹਸਪਤਾਲ ਕੋਲ ਚੌਧਰੀ ਮੈਦਾਨ ਵਿੱਚ 100 ਤੋਂ ਜ਼ਿਆਦਾ ਐਂਬੁਲੈਂਸ ਅਤੇ ਨਿੱਜੀ ਵਾਹਨਾਂ ਦੀ ਲਾਈਨ ਵੇਖੀ ਗਈ। ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਰਾਜਕੋਟ ਦੇ ਨਿੱਜੀ ਹਸਪਤਾਲ ਦੇ ਸਾਰੇ ਬੈਡ ਹੁਣ ਭਰ ਗਏ ਹਨ। ਸਿਵਲ ਹਸਪਤਾਲ ਵਿੱਚ ਵੀ, ਮਰੀਜ਼ਾਂ ਨੂੰ ਇਲਾਜ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਮਰੀਜ਼ ਤਾਂ ਅਜਿਹੇ ਵੀ ਹਨ ਜੋ ਰਾਤ ਤੋਂ ਹੀ ਲਾਈਨ ਵਿੱਚ ਖੜ੍ਹੇ ਹਨ।
ਇਹ ਵੀ ਪੜ੍ਹੋ- ਯੂ.ਪੀ. ਸਰਕਾਰ ਦਾ ਵੱਡਾ ਫੈਸਲਾ: 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫਤ ਲੱਗੇਗੀ ਵੈਕਸੀਨ
ਕੋਰੋਨਾ ਦੇ ਮਰੀਜ਼ 108 ਦੇ ਜ਼ਰੀਏ ਸਿਵਲ ਹਸਪਤਾਲ ਵਿੱਚ ਆ ਰਹੇ ਹਨ ਪਰ ਵਰਤਮਾਨ ਵਿੱਚ 108 ਵਿੱਚ ਇੰਨਾ ਇੰਤਜ਼ਾਰ ਹੈ ਕਿ ਬਾਕੀ ਮਰੀਜ਼ਾਂ ਨੂੰ ਆਪਣੇ ਨਿੱਜੀ ਵਾਹਨਾਂ ਵਿੱਚ ਆਉਣਾ ਪੈਂਦਾ ਹੈ। ਜਿਨ੍ਹਾਂ ਮਰੀਜ਼ਾਂ ਨੂੰ 108 ਦੀ ਸੇਵਾ ਨਹੀਂ ਮਿਲ ਰਹੀ ਹੈ। ਉਹ ਨਿੱਜੀ ਵਾਹਨਾਂ ਵਿੱਚ ਸਿਵਲ ਹਸਪਤਾਲ ਆ ਰਹੇ ਹਨ। ਹਸਪਤਾਲ ਵਿੱਚ ਬਿਸਤਰਾ ਹੈ ਨਹੀਂ, ਅਜਿਹੇ ਵਿੱਚ ਅਸੀਂ ਮੰਜਾ ਲੈ ਕੇ ਆਏ ਹਾਂ ਹੁਣ ਤਾਂ ਇਲਾਜ ਸ਼ੁਰੂ ਕਰੋ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।